ਆਈ ਤਾਜਾ ਵੱਡੀ ਖਬਰ
ਕਰੋਨਾ ਦੀ ਉਤਪਤੀ ਤੋਂ ਬਾਅਦ ਇਸ ਨੂੰ ਕਾਬੂ ਕਰਨ ਲਈ ਬਹੁਤ ਸਾਰੇ ਵਿਗਿਆਨੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਇਸ ਕਰੋਨਾ ਨੂੰ ਠੱਲ੍ਹ ਪਾਈ ਜਾ ਸਕੇ। ਉਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਕਰੋਨਾ ਟੀਕਾਕਰਣ ਦਾ ਨਿਰਮਾਣ ਵੀ ਕੀਤਾ ਗਿਆ ਹੈ। ਜਿਸ ਨਾਲ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ। ਇਸ ਕਰੋਨਾ ਨਾਲ ਜਿੱਥੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਪ੍ਰਭਾਵਿਤ ਹੋਇਆ ਹੈ, ਉਥੇ ਹੀ ਟੀਕਾਕਰਨ ਤੋਂ ਬਾਅਦ ਕਰੋਨਾ ਕੇਸਾਂ ਵਿਚ ਕਮੀ ਆਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਕੋਰੋਨਾ ਟੀਕਾਕਰਣ ਆਰੰਭ ਕੀਤਾ ਗਿਆ ਹੈ। ਜਿਸ ਦੀਆਂ 2 ਡੋਜ਼ ਦੇਣੀਆ ਲਾਜ਼ਮੀ ਕੀਤੀਆਂ ਗਈਆਂ ਹਨ। ਕੁੜੀ ਨੂੰ ਇੱਕ ਦਿਨ ਵਿੱਚ 6 ਕਰੋਨਾ ਟੀਕੇ ਲਗਾ ਦੇਣ ਕਾਰਨ, 24 ਘੰਟਿਆਂ ਬਾਅਦ ਫਿਰ ਜੋ ਹੋਇਆ ਉਹ ਦੇਖ ਕੇ ਸਭ ਹੈਰਾਨ ਰਹਿ ਗਏ।
ਜਿੱਥੇ ਪਹਿਲਾਂ ਕਰੋਨਾ ਵੈਕਸੀਨ 45 ਸਾਲ ਤੋਂ ਉੱਪਰ ਉਮਰ ਵਰਗ ਦੇ ਲੋਕਾਂ ਨੂੰ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਉੱਥੇ ਹੀ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਦਾ ਵੀ ਟੀਕਾਕਰਨ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵਿੱਚ 18 ਸਾਲ ਤੋਂ 45 ਸਾਲ ਦੇ ਦਰਮਿਆਨ ਲੋਕਾਂ ਦਾ ਟੀਕਾਕਰਣ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਟਲੀ ਵਿਚ ਜਿੱਥੇ ਟੀਕਾਕਰਨ ਕੀਤਾ ਜਾ ਰਿਹਾ ਹੈ ਉਥੇ ਹੀ ਇਕ ਅਜਿਹੀ ਗਲਤੀ ਇਟਲੀ ਤੋਂ ਸਾਹਮਣੇ ਆਈ ਹੈ, ਜਿੱਥੇ 23 ਸਾਲਾ ਲੜਕੀ ਨੂੰ ਕਰੋਨਾ ਵੈਕਸੀਨ ਦੀਆਂ 6 ਖੁਰਾਕਾਂ ਲਗਾ ਦਿੱਤੀਆਂ ਗਈਆਂ।
ਇਸ ਗਲ ਦੀ ਪੁਸ਼ਟੀ ਹੋਣ ਤੇ ਸਾਰੇ ਡਾਕਟਰ ਹੈਰਾਨ ਰਹਿ ਗਏ ਜਿਨ੍ਹਾਂ ਨੇ 23 ਸਾਲਾ ਲੜਕੀ ਨੂੰ 24 ਘੰਟਿਆਂ ਲਈ ਹਸਪਤਾਲ ਵਿਚ ਨਿਰੀਖਣ ਲਈ ਰੱਖਿਆ ਗਿਆ। ਕਿਉਂਕਿ 6 ਖੁਰਾਕਾਂ ਤੋਂ ਬਾਅਦ ਸਭ ਪਾਸੇ ਹਲਚਲ ਮਚ ਗਈ ਸੀ। ਨਿਰੀਖਣ ਦੌਰਾਨ ਲੜਕੀ ਵਿੱਚ ਕੋਈ ਵੀ ਤਬਦੀਲੀ ਨਜ਼ਰ ਨਹੀਂ ਆਈ। ਉਸ ਨੂੰ ਨਾ ਹੀ ਬੁਖਾਰ ਹੋਇਆ ਤੇ ਨਾ ਹੀ ਕੋਈ ਦਰਦ ਮਹਿਸੂਸ। ਇਸ ਗੱਲ ਤੋਂ ਸਾਰੇ ਲੋਕ ਹੈਰਾਨ ਸਨ ਕਿ ਜਿਥੇ ਇਹ ਗੱਲ ਸਾਹਮਣੇ ਆਈ ਸੀ ਕਿ ਫਾਈਜ਼ਰ ਦੀਆਂ 4 ਖੁਰਾਕਾਂ ਇਕ ਵਿਅਕਤੀ ਨੂੰ ਬਰਬਾਦ ਕਰ ਸਕਦੀਆਂ ਹਨ ।
ਉਥੇ ਇਸ 23 ਸਾਲਾਂ ਲੜਕੀ ਨੂੰ 6 ਟੀਕੇ ਲਗਾ ਦਿੱਤੇ ਗਏ ਸਨ। ਜਿਸ ਤੋਂ ਬਾਅਦ ਲੜਕੀ ਕਾਫੀ ਡਰ ਗਈ ਸੀ, ਪਰ ਕੋਰੋਨਾ ਦਾ ਕੋਈ ਵੀ ਮਾੜਾ ਪ੍ਰਭਾਵ ਨਾ ਦੇਖੇ ਜਾਣ ਤੋਂ ਬਾਅਦ ਉਸ ਲੜਕੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਥੇ ਹੀ ਡਾਕਟਰਾਂ ਨੇ ਦੱਸਿਆ ਹੈ ਕਿ ਲੜਕੀ ਨੂੰ ਨਿਰੰਤਰ ਮੈਡੀਕਲ ਵੇਖਣ ਲਈ ਬੁਲਾਇਆ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …