Breaking News

ਕੁੜੀ ਦੀ ਹੋਈ ਸੀਕੁੱਝ ਸਮੇਂ ਲਈ ਮੌਤ, ਜਿੰਦਾ ਵਾਪਿਸ ਪਰਤੀ ਤਾਂ ਕਿਹਾ ਮਿਲਿਆ ਸੀ ਰੇਤ ਤੇ ਜਾਣਿਆ ਪਛਾਣਿਆ ਇਨਸਾਨ

ਆਈ ਤਾਜਾ ਵੱਡੀ ਖਬਰ 

ਮਰ ਕੇ ਮੁੜ ਜਿਉਂਦਾ ਹੋਈ ਇੱਕ ਔਰਤ। ਸਿਰਫ਼ ਕੁਝ ਸੈਕਿੰਟਾਂ ਲਈ ਹੋਈ ਇੱਕ ਔਰਤ ਦੀ ਮੌਤ, ਪੂਰੀ ਕਹਾਣੀ ਸੁਣ ਕੇ ਰਹਿ ਜਾਓਗੇ ਹੈਰਾਨ। ਇਸ ਗੱਲ ‘ਤੇ ਯਕੀਨ ਕਰਨਾ ਭਾਵੇਂ ਮੁਸ਼ਕਲ ਹੈ ਪਰ ਇਹ ਸਚਾਈ ਹੈ ਸਿਰਫ਼ 40 ਸੈਕੰਡ ਲਈ ਇੱਕ ਔਰਤ ਦੀ ਮੌਤ ਹੋਈ ਸੀ ਪਰ ਜਦੋਂ ਉਹ ਵਾਪਸ ਪਰਤੀ ਤਾਂ ਉਸ ਨੇ ਕਿਹਾ, ‘ਸਿਰਫ ਰੇਤ ਤੇ ਜਾਣਿਆ-ਪਛਾਣਿਆ ਇਨਸਾਨ ਮਿਲਿਆ’। ਇਹ ਅਜ਼ੀਬੋ-ਗਰੀਬ ਕਹਾਣੀ ਕਹਾਣੀ ਹਾ ਕੋਰਟਨੀ ਸੈਂਟੀਯਾਗੋ ਨਾਂ ਦੀ ਮਹਿਲਾ ਦੀ ਹੈ। ਜਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਮੌਤ ਹੋਈ ਸੀ, ਪਰ ਇਹ ਮੌਤ ਹਮੇਸ਼ਾ ਲਈ ਜਾਂ ਦਿਨਾਂ ਜਾਂ ਘੰਟਿਆਂ ਲਈ ਨਹੀਂ ਸੀ ਸਗੋਂ ਇਹ ਮੌਤ ਸਿਰਫ਼ ਕੁਝ ਕੁ ਸੈਕਿੰਡਾਂ ਲਈ ਹੀ ਸੀ।

ਉਸ ਨੇ ਇਹ ਦਾਅਵਾ ਕੀਤਾ ਕਿ ਉਸ ਦੀ ਮੌਤ ਵੀ ਸਿਰਫ 40 ਸੈਕਿੰਡਾਂ ਲਈ ਹੋਈ ਪਰ 40 ਸੈਕਿੰਡਾਂ ਤੋਂ ਬਾਅਦ ਉਹ ਫਿਰ ਜਿੰਦਾ ਹੋ ਗਈ। ਉਸ ਨੇ ਕਿਹਾ ਇਸ ਦੌਰਾਨ ਉਸ ਨੇ ਜੋ ਮਹਿਸੂਸ ਕੀਤਾ, ਉਹ ਬਿਲਕੁਲ ਹੀ ਵੱਖਰਾ ਸੀ। ਜਾਣਕਾਰੀ ਦੇ ਅਨੁਸਾਰ 32 ਸਾਲ ਦੀ ਸੈਂਟੀਯਾਗੋ ਬ੍ਰੈਸਟ ਕੈਂਸਰ ਨਾਲ ਪੀੜਤ ਹੈ, ਇਸ ਕਰਕੇ ਉਸ ਨੂੰ ਅਕਸਰ ਸਕੈਨ ਲਈ ਜਾਣਾ ਪੈਂਦਾ ਸੀ। ਪਰ ਇਸੇ ਦੌਰਾਨ ਇਕ ਦਿਨ ਤਾਂ ਉਸ ਨਾਲ ਕੁਝ ਵੱਖ ਹੀ ਹੋ ਗਿਆ। ਦੱਸ ਦਈਏ ਕਿ ਕੋਰਟਨੀ ਸੈਂਟੀਯਾਗੋ ਦਾ ਕਹਿਣਾ ਹੈ ਕਿ ਪਿਛਲੇ ਸਾਲ ਜੁਲਾਈ ਵਿਚ ਉਹ ਆਪਣਾ ਸਕੈਨ ਕਰਾ ਰਹੀ ਸੀ ਉਸ ਸਮੇਂ ਉਨ੍ਹਾਂ ਦਾ ਸਰੀਰ ਸਦਮੇ ਵਿਚ ਚਲਾ ਗਿਆ ਤੇ ਬਲੱਡ ਪ੍ਰੈਸ਼ਰ ਡਰਾਪ ਹੋ ਗਿਆ।

ਇਸ ਨਾਲ ਉਹ ਬੇਹੋਸ਼ ਹੋਣ ਲੱਗੀ ਤੇ ਬਿਲਕੁਲ ਸ਼ਾਂਤੀ ਦਾ ਅਹਿਸਾਸ ਹੋਣ ਲੱਗਾ। ਇਸ ਸਮੇਂ ਉਸ ਨੂੰ ਨਾ ਆਪਣੇ ਸਰੀਰ ਨਾ ਹੀ ਜ਼ਿੰਦਗੀ ਦੀ ਪ੍ਰਵਾਹ ਸੀ ਸਗੋਂ ਉਸ ਨੂੰ ਆਪਣੇ ਬੱਚੇ ਤੇ ਪਰਿਵਾਰ ਦੀ ਚਿੰਤਾ ਹੋ ਰਹੀ ਸੀ। ਉਸ ਨੇ ਇਹ ਸਾਰੀ ਜਾਣਕਾਰੀ ਇਕ ਟਿਕਟਾਕ ਵੀਡੀਓ ਰਾਹੀਂ ਸਾਂਝੀ ਕੀਤੀ, ਇਹ ਕਿਸੇ ਸੁਪਨੇ ਵਰਗਾ ਸੀ। ਜਦੋਂ ਉਸ ਨੇ ਖੁਦ ਨੂੰ ਇਕ ਬੀਚ ‘ਤੇ ਖੜ੍ਹਾ ਦੇਖਿਆ ਤੇ ਉਨ੍ਹਾਂ ਸਾਹਮਣੇ ਇਕ ਅਜਿਹਾ ਸ਼ਖਸ ਸੀ ਜਿਸ ਨੂੰ ਉਹ ਕਦੇ ਮਿਲੀ ਨਹੀਂ ਸੀ ਪਰ ਲੱਗ ਰਿਹਾ ਸੀ ਕਿ ਹਮੇਸ਼ਾ ਤੋਂ ਜਾਣਦੀ ਹੈ।

ਇਸ ਸ਼ਖਸ ਨੇ ਕੋਰਟਨੀ ਨੂੰ ਕਿਹਾ ਕਿ ਸਭ ਕੁਝ ਠੀਕ ਹੈ ਪਰ ਇਹ ਤੇਰੇ ਜਾਣ ਦਾ ਸਮਾਂ ਨਹੀਂ ਹੈ। ਉਸ ਆਦਮੀ ਤੋਂ ਇਹ ਸੁਣਨ ਤੋਂ ਬਾਅਦ, ਕੋਰਟਨੀ ਨੂੰ ਮਹਿਸੂਸ ਹੋਇਆ ਕਿ ਉਸਦੀ ਆਵਾਜ਼ ਬਦਲ ਰਹੀ ਹੈ ਅਤੇ ਪਹਾੜਾਂ ਅਤੇ ਉਸਦੇ ਬਚਪਨ ਦੇ ਘਰ ਦੇ ਬਗੀਚੇ ਤੋਂ ਹੁੰਦੇ ਹੋਏ ਆਪਣੇ ਸਰੀਰ ਵਿੱਚ ਆ ਗਈ। ਜਦੋਂ ਉਹ ਉੱਠੀ ਤਾਂ ਉਹ ਬੋਲਣ ਤੋਂ ਅਸਮਰੱਥ ਸੀ ਅਤੇ ਨਾ ਹੀ ਉਸਦਾ ਸਰੀਰ ਮੁੜ ਰਿਹਾ ਸੀ। ਮੈਡੀਕਲ ਦੀ ਭਾਸ਼ਾ ਵਿੱਚ ਉਸ ਦੇ ਦਿਮਾਗ ਵਿੱਚ ਆਕਸੀਜਨ ਦੀ ਕਮੀ ਸੀ, ਜਦੋਂ ਕਿ ਸਰੀਰ ਦਾ ਬਲੱਡ ਪ੍ਰੈਸ਼ਰ ਪੂਰੀ ਤਰ੍ਹਾਂ ਡਿੱਗ ਚੁੱਕਾ ਸੀ। ਕੋਰਟਨੀ ਖੁਦ ਕਹਿੰਦੀ ਹੈ ਕਿ ਉਹ ਬੇਹੋਸ਼ੀ ਅਤੇ ਮੌਤ ਦੇ ਵਿਚਕਾਰ ਕਿਤੇ ਘੁੰਮ ਰਹੀ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …