Breaking News

ਕੁੜੀ ਦੀ ਮੁੰਡੇ ਨੇ ਸ਼ਰੇਆਮ ਭਰੇ ਬਜਾਰ ਵੱਢ ਦਿੱਤੀ ਧੋਣ ਲਾਗੇ ਖੜਾ ਭਰਾ ਡਰ ਕੇ ਭੱਜ ਗਿਆ

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੰਗੇ ਹਮਸਫਰ ਦੀ ਜਰੂਰਤ ਹੁੰਦੀ ਹੈ l ਕਈ ਵਾਰ ਇਹ ਹਮਸਫਰ ਮਨੁੱਖ ਦੀ ਜ਼ਿੰਦਗੀ ਕੁਝ ਇਸ ਕਦਰ ਬਦਲ ਦਿੰਦਾ ਹੈ ਕਿ ਉਹ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਹੈ, ਪਰ ਕਈ ਵਾਰ ਮਾੜਾ ਮਿਲਿਆ ਹਮਸਫਰ ਜਾਂ ਪਿਆਰ ਉਸ ਦੀ ਜ਼ਿੰਦਗੀ ਤਬਾਹ ਕਰ ਦਿੰਦਾ l ਹੁਣ ਇੱਕ ਅਜਿਹੇ ਪਿਆਰ ਦੇ ਦਰਦਨਾਕ ਕਿੱਸੇ ਨੂੰ ਸਾਂਝਾ ਕਰਾਂਗੇ ਜਿੱਥੇ ਭਰੇ ਬਾਜ਼ਾਰ ਦੇ ਵਿੱਚ ਇੱਕ ਕੁੜੀ ਦੀ ਮੁੰਡੇ ਨੇ ਸ਼ਰੇਆਮ ਧੋਣ ਵੱਢ ਦਿੱਤੀ, ਇਸ ਦੌਰਾਨ ਭੈਣ ਕੋਲ ਖੜਾ ਭਰਾ ਇਸ ਸਭ ਨੂੰ ਵੇਖ ਕੇ ਮੌਕੇ ਤੋਂ ਭੱਜ ਗਿਆ l ਮਰਵਾਹੀ ਦਾ ਇਹ ਮਾਮਲਾ ਹੈ l ਜਿੱਥੇ ਦਿਨ ਦਿਹਾੜੇ ਨੌਜਵਾਨ ਵਲੋਂ ਬਾਜਾਰ ਵਿੱਚ ਇਕ ਕੁੜੀ ਨੂੰ ਨਾ ਸਿਰਫ ਚਾਕੂ ਮਾਰ-ਮਾਰ ਲਹੂ-ਲੁਹਾਣ ਕਰ ਦਿੱਤਾ,ਸਗੋਂ ਇਸ ਦੌਰਾਨ ਨੌਜਵਾਨ ਨੇ ਅਜਿਹਾ ਕੰਮ ਕੀਤਾ ਕਿ ਭਰੇ ਬਾਜ਼ਾਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ l

ਦਰਅਸਲ ਇਸ ਨੌਜਵਾਨ ਦੇ ਵੱਲੋਂ ਇਸ ਕੁੜੀ ਦਾ ਭਰੇ ਬਾਜ਼ਾਰ ਦੇ ਵਿੱਚ ਗਲਾ ਵੜ ਦਿੱਤਾ ਗਿਆ l ਜਿਸ ਕਾਰਨ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ । ਇਸ ਦੌਰਾਨ ਕੁੜੀ ਨਾਲ ਉਸਦਾ ਭਰਾ ਵੀ ਸੀ ਜਿਹੜਾ ਇਸ ਸਭ ਨੂੰ ਵੇਖ ਕੇ ਮੌਕੇ ਤੋਂ ਭੱਜ ਗਿਆ l ਕੁੜੀ ਦਾ ਸਿਰ ਵੱਢਣ ਤੋਂ ਬਾਅਦ ਜਦੋਂ ਮੁੰਡੇ ਦਾ ਦਿਲ ਨਾ ਭਰਿਆ ਤਾਂ ਉਹ ਕਾਫੀ ਸਮਾਂ ਕੁੜੀ ਦੀ ਲਾਸ਼ ਵੱਲ ਤੱਕਦਾ ਰਿਹਾ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਕ ਲੜਕੀ ਜਿਸ ਦਾ ਨਾਮ ਰੰਜਣਾ ਸੀ, ਉਹ ਆਪਣੇ ਭਰਾ ਦੇ ਨਾਲ ਸਕੂਟੀ ਤੇ ਆਉਂਦੀ ਪਈ ਸੀ। ਇਸੇ ਦੌਰਾਨ ਉਸ ਦੀ ਉਥੇ ਮੌਜੂਦ ਨੌਜਵਾਨ ਜਿਸ ਦਾ ਨਾਮ ਦੁਰਗੇਸ਼ ਦੱਸਿਆ ਜਾ ਰਿਹਾ ਹੈ, ਨਾਲ ਪੈਸਿਆ ਦੇ ਲੈਣ-ਦੇਣ ਪਿੱਛੇ ਬਹਿਸ ਹੋ ਗਈ।

ਇਸੇ ਦੌਰਾਨ ਦੁਰਗੇਸ਼ ਨੇ ਤੇਜਧਾਰ ਹਥਿਆਰ ਨਾਲ ਰੰਜਣਾ ਉਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਲਗਾਤਾਰ ਵਾਰ ਹੋਣ ਕਾਰਨ ਰੰਜਣਾ ਗੰਭੀਰ ਹੋ ਸੜਕ ਕੰਢੇ ਡਿੱਗ ਪਈ। ਇਸ ‘ਤੇ ਵੀ ਦੁਰਗੇਸ਼ ਰੁਕਿਆ ਨਹੀਂ ਉਸਨੇ ਸਗੋਂ ਹੀ ਹਥਿਆਰ ਨਾਲ ਰੰਜਣਾ ਦਾ ਗੱਲਾ ਵੱਢ ਦਿੱਤਾ। ਇਸ ਸਭ ਦੇ ਵਿਚਕਾਰ ਰੰਜਣਾ ਦੇ ਭਰਾ ਦੀ ਵੀ ਹਿੰਮਤ ਨਹੀਂ ਪਈ ਕਿ ਉਹ ਦੁਰਗੇਸ਼ ਨੂੰ ਰੋਕ ਸਕੇ। ਦੁਰਗੇਸ਼ ਰੰਜਣਾ ਦਾ ਕਤਲ ਕਰਨ ਤੋਂ ਬਾਅਦ ਵੀ ਮੌਕੇ ‘ਤੇ ਕਾਫੀ ਦੇਰ ਤਕ ਖੜਾ ਉਸਦੀ ਲਾਸ਼ ਨੂੰ ਘੂਰਦਾ ਰਿਹਾ। ਉਸਨੇ ਖੂਨ ਨਾਲ ਲੱਥਪੱਥ ਹਥਿਆਰ ਸਾਫ ਕੀਤਾ ਤੇ ਫਿਰ ਮੌਕੇ ਤੋਂ ਚੱਲਿਆ ਗਿਆ।

ਉੱਥੇ ਹੀ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਸ਼ਖਸ ਦੇ ਵੱਲੋਂ ਇਸ ਲੜਕੀ ਦਾ ਕਤਲ ਕਿਉਂ ਕੀਤਾ ਗਿਆ ਹੈ l ਚਰਚਾਵਾਂ ਇਹ ਵੀ ਛਿੜੀਆਂ ਹੋਈਆਂ ਹਨ ਕਿ ਇਹ ਦੋਵੇਂ ਪ੍ਰੇਮ ਸਬੰਧਾਂ ਦੇ ਵਿੱਚ ਸਨ, ਜਿਸ ਕਰਕੇ ਸ਼ਾਇਦ ਇਸ ਮੁੰਡੇ ਦੇ ਵੱਲੋਂ ਇਸ ਵਾਰਦਾਤ ਨੂੰ ਅਣਜਾਮ ਦਿੱਤਾ ਗਿਆ ਹੈ, ਫਿਲਹਾਲ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l

Check Also

ਪੰਜਾਬ ਚ ਇਥੇ ਵਾਪਰੇ ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ , ਮਾਸੂਮ ਬੱਚਿਆਂ ਸਮੇਤ 4 ਜੀਆਂ ਨੇ ਤੋੜਿਆ ਦਮ

ਆਈ ਤਾਜਾ ਵੱਡੀ ਖਬਰ  ਸੜਕੀ ਹਾਦਸਿਆਂ ਵਿੱਚ ਹਰ ਰੋਜ਼ ਲੋਕ ਆਪਣੀਆਂ ਕੀਮਤੀ ਜਾਨਾ ਗੁਆ ਰਹੇ …