Breaking News

ਕੁੜੀ ਆਨਲਾਈਨ ਲੁਡੋ ਖੇਡ ਦਿਆਂ ਕਰਨ ਲੱਗੀ ਇਹ ਕਰਤੂਤਾਂ – ਪੰਜਾਬ ਪੁਲਿਸ ਨੇ 25 ਸਾਲਾਂ ਦੀ ਕੁੜੀ ਨੂੰ ਕੀਤਾ ਕਾਬੂ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਦਾ ਫਾਇਦਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਦੇ ਕਾਰਨ ਉਹ ਕਈ ਮੁਸ਼ਕਿਲਾਂ ਵਿਚ ਫਸ ਜਾਂਦੇ ਹਨ ਅਤੇ ਇਸ ਦਾ ਖਮਿਆਜਾ ਪਰਵਾਰਕ ਮੈਂਬਰਾਂ ਨੂੰ ਵੀ ਭੁਗਤਣਾ ਪੈਂਦਾ ਹੈ। ਜਿਥੇ ਪਹਿਲਾ ਹੀ ਸਰਹੱਦੀ ਖੇਤਰਾਂ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣ ਤੇ ਸਰਕਾਰ ਵੱਲੋਂ ਸੁ-ਰੱ-ਖਿ-ਆ ਨੂੰ ਵਧਾਇਆ ਗਿਆ। ਪਰ ਕੁਝ ਲੋਕਾਂ ਵੱਲੋਂ ਅਣਜਾਣੇ ਵਿੱਚ ਅਜਿਹੀਆਂ ਗ਼ਲਤੀਆਂ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਬਾਰੇ ਖਬਰ ਸਾਹਮਣੇ ਆਉਣ ਤੇ ਸਾਰੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਦੋਸਤੀ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਕ ਦੂਸਰੇ ਨੂੰ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਹੱਦਾਂ ਸਰਹੱਦਾਂ ਨੂੰ ਪਾਰ ਕਰਨ ਤੱਕ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ। ਅਜਿਹੇ ਮਾਮਲੇ ਭਾਰਤ ਅਤੇ ਪਾਕਿਸਤਾਨ ਤੋਂ ਬਹੁਤ ਸਾਰੇ ਸਾਹਮਣੇ ਵੀ ਆ ਚੁੱਕੇ ਹਨ।

ਹੁਣ ਆਨਲਾਈਨ ਲੂਡੋ ਖੇਡਦੇ ਹੋਇਆ ਲੜਕੀ ਵੱਲੋਂ ਇਹ ਸਭ ਕੀਤਾ ਗਿਆ ਹੈ ਜਿਥੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ 25 ਸਾਲਾਂ ਦੀ ਵਿਆਹੁਤਾ ਲੜਕੀ ਨੂੰ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰ ਜਾਣ ਲਈ ਅੰਮ੍ਰਿਤਸਰ ਪਹੁੰਚਣ ਤੇ ਕਾਬੂ ਕੀਤਾ ਗਿਆ ਹੈ। ਜੋ ਵਿਰਾਸਤੀ ਮਾਰਗ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੀ ਸੀ ਜਿਸ ਵਾਸਤੇ ਉਹ ਅਟਾਰੀ ਜਾਣ ਲਈ ਇਕ ਆਟੋ ਰਿਕਸ਼ਾ ਨਾਲ ਗਲਬਾਤ ਕਰ ਰਹੀ ਸੀ। ਉਸ ਤੇ ਸ਼ੱਕ ਹੋਣ ਤੋਂ ਬਾਅਦ ਪੁਲਿਸ ਟੀਮ ਨੂੰ ਸੂਚਨਾ ਮਿਲਣ ਤੇ ਉਸ ਨੂੰ ਕਾਬੂ ਕੀਤਾ ਗਿਆ।

ਇਹ ਲੜਕੀ ਜਿਥੇ ਪਾਕਿਸਤਾਨ ਰਹਿੰਦੇ ਆਪਣੇ ਪ੍ਰੇਮੀ ਨੂੰ ਮਿਲਣ ਜਾਣਾ ਚਾਹੁੰਦੀ ਸੀ। ਜਿਸ ਵਾਸਤੇ ਇਹ ਔਰਤ ਆਪਣੇ ਨਾਲ ਨਕਦੀ ਅਤੇ ਗਹਿਣੇ ਲੈ ਕੇ ਆਈ ਹੋਈ ਸੀ। ਇਸ ਦੇ ਕੋਲੋਂ ਹੋਰ ਕੋਈ ਵੀ ਦਸਤਾਵੇਜ਼ ਪ੍ਰਾਪਤ ਨਹੀਂ ਹੋਇਆ। ਜਿਸਦੇ ਰਾਜਸਥਾਨ ਰਹਿੰਦੇ ਪੇਕੇ ਪਰਿਵਾਰ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਹੈ ਜੋ ਇਸ ਨੂੰ ਲੈਣ ਲਈ ਪਹੁੰਚ ਰਹੇ ਹਨ। ਦੱਸਿਆ ਗਿਆ ਹੈ ਕਿ ਇਸ ਔਰਤ ਦੇ ਫ਼ੋਨ ਉਪਰ ਪਾਕਿਸਤਾਨ ਦੇ ਨੰਬਰ ਤੋਂ ਕਾਲ ਵੀ ਆਈ ਸੀ ਉਸ ਨਾਲ ਦੁਬਾਰਾ ਸੰਪਰਕ ਕਰਨ ਤੇ ਕੋਈ ਵੀ ਹੁੰਗਾਰਾ ਨਹੀਂ ਮਿਲਿਆ।

ਇਸ ਲੜਕੀ ਨੇ ਦੱਸਿਆ ਕਿ ਜਿੱਥੇ ਉਹ ਯੂਪੀ ਦੇ ਮਹਾਰਾਜਗੰਜ ਦੀ ਰਹਿਣ ਵਾਲੀ ਹੈ ਉੱਥੇ ਹੀ ਉਸ ਦਾ ਪਰਿਵਾਰ ਰਾਜਸਥਾਨ ਵਿੱਚ ਰਹਿੰਦਾ ਹੈ। ਉਸ ਦੀ ਇਕ ਬੇਟੀ ਵੀ ਹੈ ਜਿਸ ਵੱਲੋਂ ਆਨਲਾਈਨ ਲੂਡੋ ਖੇਡੀ ਜਾਂਦੀ ਸੀ। ਇਸ ਦੌਰਾਨ ਹੀ ਇਸ ਸਭ ਦੌਰਾਨ ਇਸਦੀ ਮੁਲਾਕਾਤ ਪਾਕਿਸਤਾਨ ਦੇ ਇਕ ਵਿਅਕਤੀ ਨਾਲ ਹੋਈ ਜਿਸ ਨਾਲ ਫੇਸਬੁੱਕ ਅਤੇ ਵਟਸਐਪ ਰਾਹੀਂ ਗੱਲਬਾਤ ਕਰਨ ਤੋਂ ਬਾਅਦ ਉਸ ਨੂੰ ਮਿਲਣ ਵਾਸਤੇ ਜਾ ਰਹੀ ਸੀ। ਉਸ ਵੱਲੋਂ ਇਸ ਨੂੰ ਵਾਹਗਾ ਸਰਹੱਦ ਤੇ ਆਉਣ ਲਈ ਆਖਿਆ ਗਿਆ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …