ਆਈ ਤਾਜ਼ਾ ਵੱਡੀ ਖਬਰ
ਕਈ ਵਾਰ ਇਨਸਾਨ ਦੀ ਜ਼ਿੰਦਗੀ ਚ ਅਜਿਹੀਆਂ ਮਜਬੂਰੀਆਂ ਸਾਹਮਣੇ ਆ ਜਾਂਦੀਆਂ ਹਨ ਜਿਸਦੇ ਚਲਦੇ ਹੋਏ ਇਨਸਾਨ ਆਪਣੇ ਪਰਿਵਾਰ ਤੋਂ ਹੀ ਦੂਰ ਹੋ ਜਾਂਦਾ ਹੈ। ਵਕਤ ਦੀ ਮਾਰ ਅਜਿਹੀ ਪੈਂਦੀ ਹੈ ਕਿ ਇਨਸਾਨ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦਾ ਹੈ ਅਤੇ ਜ਼ਿੰਦਗੀ ਵਿਚ ਇਸ ਕਦਰ ਟੁੱਟ ਜਾਂਦਾ ਹੈ ਕਿ ਉਸ ਵੱਲੋਂ ਰੱਬ ਨਾਲ ਵੀ ਸ਼ਿਕਵਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਆਪਣਿਆਂ ਤੋਂ ਵਿਛੜਨ ਦੀ ਪੀੜ ਇਨਸਾਨ ਲਈ ਏਨੀ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਕਿ ਉਹ ਹਰ ਵਕਤ ਆਪਣਿਆਂ ਦੀ ਭਾਲ ਵਿਚ ਰਹਿੰਦਾ ਹੈ। ਅਤੇ ਉਸ ਦੀ ਮਿਹਨਤ ਉਸ ਵਕਤ ਰੰਗ ਲਿਆਉਂਦੀ ਹੈ ਜਦੋਂ ਉਸ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਜਾਂਦਾ ਹੈ।
ਕੁਦਰਤ ਦੇ ਰੰਗ ਅਜਿਹੇ ਹਨ ਜਿੱਥੇ 75 ਸਾਲ ਬਾਅਦ ਮਾਂ ਅਤੇ ਪੁਤਰ ਵਿਛੜੇ ਹੋਏ ਮਿਲੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਿਡਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਰਹਿਣ ਵਾਲਾ ਵਿਅਕਤੀ ਆਪਣੀ ਮਾਂ ਨੂੰ 75 ਸਾਲ ਬਾਦ ਕਾਫੀ ਜੱਦੋਜਹਿਦ ਤੋਂ ਬਾਅਦ ਮਿਲ ਸਕਿਆ ਹੈ। ਬ੍ਰਿਟਿਸ਼ ਵਿਚ ਪੈਦਾ ਹੋਏ ਇਸ ਵਿਅਕਤੀ ਨੂੰ 1946 ਤੋਂ 1970 ਦੇ ਦਹਾਕੇ ਦੌਰਾਨ ਜਿੱਥੇ ਤੱਕ ਬ੍ਰਿਟਿਸ਼ ਬਸਤੀਆਂ ਵਿੱਚ ਹਜ਼ਾਰਾਂ ਮੀਲ ਦੂਰ ਭੇਜਿਆ ਗਿਆ ਸੀ। ਇਸ ਬੱਚੇ ਨੂੰ ਜਿੱਥੇ ਬਾਲ ਪਰਵਾਸੀ ਪ੍ਰੋਗਰਾਮ ਨਾਮ ਦੀ ਯੋਜਨਾ ਦੇ ਤਹਿਤ ਬ੍ਰਿਟੇਨ ਤੋਂ ਆਸਟ੍ਰੇਲੀਆ 8 ਸਾਲ ਦੀ ਉਮਰ ਵਿੱਚ ਭੇਜ ਦਿੱਤਾ ਗਿਆ ਸੀ।
ਉਥੇ ਹੀ ਡੋਰੀਅਨ ਨਾਮ ਦੇ ਇਸ ਵਿਅਕਤੀ ਨੂੰ ਆਪਣੇ ਬਚਪਨ ਦੇ ਦੌਰਾਨ ਬਹੁਤ ਸਾਰੇ ਬੁਰੇ ਵਕਤ ਦਾ ਸਾਹਮਣਾ ਕਰਨਾ ਪਿਆ ਅਤੇ ਅਜਿਹੇ ਹਲਾਤਾਂ ਚੋਂ ਨਿਕਲਦੇ ਹੋਏ ਉਸ ਵੱਲੋਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਉਹ ਬਿਲਕੁਲ ਅਨਾਥ ਹੈ। ਉਸ ਵੱਲੋਂ ਜਿੱਥੇ ਹੌਲੀ-ਹੌਲੀ ਆਪਣੇ ਪੈਰਾਂ ਸਿਰ ਖੜੇ ਹੋਣ ਦੀ ਕੋਸ਼ਿਸ਼ ਕੀਤੀ ਗਈ। ਬਚਪਨ ਵਿੱਚ ਕੁਝ ਲੋਕਾਂ ਵੱਲੋਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਜਾਂਦੀ ਰਹੀ। ਉੱਥੇ ਹੀ ਉਸ ਵੱਲੋਂ ਅਪਣੇ ਮਾਪਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਕੀਤੀਆਂ ਜਾਂਦੀਆਂ ਰਹੀਆਂ।
ਜਿੱਥੇ ਉਹ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਚੱਲਦੇ ਹੋਏ ਆਪਣੀ ਭਤੀਜੀ ਏਨੀ ਨੂੰ ਮਿਲ ਸਕਿਆ, ਜਿਸ ਤੋਂ ਬਾਅਦ ਉਸ ਵੱਲੋਂ ਆਪਣੀ ਮਾਂ ਨੂੰ ਮਿਲਣ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਜਿੱਥੇ ਇਸ ਵਿਅਕਤੀ ਵੱਲੋਂ ਆਪਣੀ ਹੱਡ-ਬੀਤੀ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਉਥੇ ਉਸ ਦੀ ਕਹਾਣੀ ਨੂੰ ਸੁਣ ਕੇ ਹਰ ਇਕ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …