Breaking News

ਕੁਦਰਤ ਦੇ ਰੰਗ : 1 ਆਲੂ ਮਿਲਿਆ ਏਨੇ ਕਿਲੋ ਦਾ ਦੇਖ ਸਭ ਰਹਿ ਗਏ ਹੈਰਾਨ – ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਕੇਵਲ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਅਤੇ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਵਿਸ਼ਵ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਵੱਖ-ਵੱਖ ਕਾਰਨਮੇ ਕਰਕੇ ਦਿਖਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਦਾ ਨਾਮ ਰਿਕਾਰਡ ਪੈਦਾ ਕਰਨ ਵਾਲੇ ਲੋਕਾਂ ਵਿੱਚ ਸ਼ਾਮਲ ਹੋ ਸਕੇ। ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਬਹੁਤ ਸਾਰੇ ਲੋਕਾਂ ਵੱਲੋਂ ਕਰੜੀ ਮਿਹਨਤ ਕੀਤੀ ਜਾਂਦੀ ਹੈ। ਜਿਸ ਸਦਕਾ ਉਹਨਾਂ ਵੱਲੋਂ ਵੱਖ ਵੱਖ ਰਿਕਾਰਡ ਪੈਦਾ ਕੀਤੇ ਜਾ ਸਕਦੇ ਹਨ। ਕੁਝ ਲੋਕਾਂ ਵੱਲੋਂ ਕੁਦਰਤੀ ਤੌਰ ਤੇ ਹੀ ਅਜਿਹੇ ਰਿਕਾਰਡ ਪੈਦਾ ਕਰ ਦਿੱਤੇ ਜਾਂਦੇ ਹਨ ਜਿਸ ਬਾਰੇ ਉਨ੍ਹਾਂ ਲੋਕਾਂ ਵੱਲੋਂ ਵੀ ਸੋਚਿਆ ਨਹੀਂ ਗਿਆ ਹੁੰਦਾ।

ਉਨ੍ਹਾਂ ਵੱਲੋਂ ਕੀਤੇ ਜਾਂਦੇ ਕਾਰੋਬਾਰ ਵਿੱਚ ਹੀ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਦੁਨੀਆ ਲਈ ਅਨੋਖੇ ਮਾਮਲੇ ਬਣ ਜਾਂਦੇ ਹਨ। ਹੁਣ ਇਕ ਵਾਰ ਫਿਰ ਕੁਦਰਤ ਦੇ ਰੰਗ ਵੇਖਣ ਨੂੰ ਮਿਲੇ ਹਨ ਜਿੱਥੇ ਇਕ ਆਲੂ ਏਨੇ ਕਿਲੋ ਦਾ ਵੇਖ ਕੇ ਲੋਕ ਹੈਰਾਨ ਰਹਿ ਗਏ ਹਨ ਜਿਸ ਬਾਰੇ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਿਊਜ਼ੀਲੈਂਡ ਵਿਚ ਹੈਮਿਲਟਨ ਤੋਂ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਬੀਤੀ 30 ਅਗਸਤ ਨੂੰ ਇੱਕ ਜੋੜੇ ਵੱਲੋਂ ਕੀਤੀ ਗਈ ਆਲੂ ਦੀ ਖੁਦਾਈ ਦੌਰਾਨ ਉਹਨਾਂ ਨੂੰ ਇਕ ਬਹੁਤ ਵੱਡਾ ਆਲੂ ਪ੍ਰਾਪਤ ਹੋਇਆ ਹੈ।

ਦੁਨੀਆਂ ਵਿਚ ਜੋ ਤੱਕ ਦਾ ਸਭ ਤੋਂ ਵੱਡਾ ਆਲੂ ਹੋ ਸਕਦਾ ਹੈ। ਇਸ ਆਲੂ ਦਾ ਭਾਰ 7.8 ਕਿਲੋਗ੍ਰਾਮ ਪਾਇਆ ਗਿਆ ਹੈ। ਇਹ ਆਲੂ ਹੈਮਿਲਟਨਦੇ ਨੇੜੇ ਇੱਕ ਪਲਾਟ ਵਿਚੋਂ ਬਰਾਮਦ ਹੋਇਆ ਹੈ। ਇਸ ਬਾਰੇ ਜੋੜੇ ਨੂੰ ਪਹਿਲਾਂ ਕੋਈ ਵੀ ਜਾਣਕਾਰੀ ਨਹੀਂ ਸੀ। ਪਰ ਬਾਅਦ ਵਿੱਚ ਜਦੋਂ ਕੋਲਿਨ ਅਤੇ ਡੋਨਾ ਕ੍ਰੇਗ ਬਰਾਊਨ ਵੱਲੋਂ ਇਸ ਦੀ ਖੁਦਾਈ ਕੀਤੀ ਗਈ ਤਾਂ ਫਿਰ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਇੰਨਾ ਜ਼ਿਆਦਾ ਵੱਡਾ ਆਲੂ ਹੀ ਹੈ। ਜਿਸ ਕਾਰਨ ਇਹ ਜੋੜਾ ਸਭ ਪਾਸੇ ਮਸ਼ਹੂਰ ਹੋ ਗਿਆ ਹੈ।

ਉਹਨਾਂ ਵੱਲੋਂ ਇਸ ਵੱਡੇ ਆਲੂ ਦਾ ਨਾਮ ਦਰਜ ਕਰਵਾਉਣ ਵਾਸਤੇ ਇਸ ਵਾਸਤੇ ਗਿਨੀਜ਼ ਬੁੱਕ ਵਰਲਡ ਰਿਕਾਰਡ ਵਿੱਚ ਰਜਿਸਟਰ ਕਰਵਾਉਣ ਵਾਸਤੇ ਅਰਜੀ ਵੀ ਭੇਜੀ ਗਈ ਹੈ। ਪਰ ਇਸ ਦੇ ਸਬੰਧ ਵਿਚ ਅਜੇ ਕੋਈ ਵੀ ਪ੍ਰਤੀਕਿਰਿਆ ਗਿਨੀਜ਼ ਬੁੱਕ ਵਰਲਡ ਰਿਕਾਰਡ ਵੱਲੋਂ ਜ਼ਾਹਿਰ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ 2011 ਦੇ ਵਿੱਚ ਵੱਡੇ ਭਾਰ ਵਾਲੇ ਆਲੂ ਦਾ ਗਿਨੀਜ਼ ਬੁੱਕ ਵਰਲਡ ਰਿਕਾਰਡ ਵਿਚ ਨਾਮ ਦਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਉਸ ਆਲੂ ਦਾ ਭਾਰ 5 ਕਿਲੋਗਰਾਮ ਤੋ ਘੱਟ ਸੀ।

Check Also

ਜਦ ਪਤੀ ਨਹੀਂ ਲੈਕੇ ਆਇਆ ਕੁਰਕੁਰੇ ਤਾਂ ਨਾਰਾਜ ਹੋ ਪਤਨੀ ਚਲੀ ਗਈ ਪੇਕੇ , ਤਲਾਕ ਤੱਕ ਪਹੁੰਚਿਆ ਮਾਮਲਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਸਮੇਂ ਸਮੇਂ ਤੇ ਪਤੀ ਪਤਨੀ ਦੇ ਵਿੱਚ ਜੇਕਰ ਨੋਕ-ਝੋਕ …