ਆਈ ਤਾਜਾ ਵੱਡੀ ਖਬਰ
ਦੁਨੀਆਂ ਵਿਚ ਜਿੱਥੇ ਆਏ ਦਿਨ ਹੀ ਅਜੀਬੋ ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਉੱਥੇ ਹੀ ਕਈ ਮਾਮਲੇ ਅਜਿਹੇ ਹੁੰਦੇ ਹਨ ਜੋ ਲੋਕਾਂ ਨੂੰ ਹੈਰਾਨ ਕਰਦੇ ਹਨ। ਦੁਨੀਆਂ ਵਿਚ ਔਲਾਦ ਇੱਕ ਅਜਿਹੀ ਸ਼ੈਅ ਹੈ ਜਿਸ ਦੀ ਚਾਹਤ ਹਰ ਵਿਆਹੁਤਾ ਜੋੜੇ ਵੱਲੋਂ ਕੀਤੀ ਜਾਂਦੀ ਹੈ। ਕਿਉਂਕਿ ਮਾਂ ਬਣਨ ਤੇ ਇਕ ਔਰਤ ਪੂਰੀ ਤਰ੍ਹਾਂ ਸੰਪੂਰਨ ਔਰਤ ਬਣ ਜਾਂਦੀ ਹੈ। ਜਿੱਥੇ ਇੱਕ ਮਾਂ ਵੱਲੋਂ ਆਪਣੇ ਬੱਚਿਆਂ ਦੇ ਆਉਣ ਦਾ ਇੰਤਜ਼ਾਰ ਕਾਫੀ ਲੰਮਾ ਸਮਾਂ ਕੀਤਾ ਜਾਂਦਾ ਹੈ ਅਤੇ ਜਦੋਂ ਉਨ੍ਹਾਂ ਦੇ ਆਉਣ ਦਾ ਸਮਾਂ ਨਜ਼ਦੀਕ ਆਉਂਦਾ ਹੈ ਤਾਂ ਉਸ ਮਾਂ ਨੂੰ ਕਾਫੀ ਦਰਦ ਤਕਲੀਫ਼ ਵਿੱਚੋਂ ਗੁਜ਼ਰਨਾ ਪੈਂਦਾ ਹੈ। ਉਥੇ ਹੀ ਕੁਝ ਬੱਚਿਆਂ ਦੇ ਜਨਮ ਤੇ ਅਜਿਹੇ ਅਦਭੁੱਤ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰਦੇ ਹਨ। ਅਜਿਹੇ ਮਾਮਲਿਆਂ ਨੂੰ ਲੈ ਕੇ ਅਜਿਹੀਆਂ ਮਾਵਾਂ ਖੁਸ਼ ਹੁੰਦੀਆਂ ਹਨ ਅਤੇ ਹੈਰਾਨ ਵੀ। ਹੁਣ ਕੁਦਰਤ ਦੇ ਰੰਗ ਏਥੇ ਦੇਖਣ ਨੂੰ ਮਿਲ਼ੇ ਹਨ ਜਿੱਥੇ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ ਪਰ ਦੋਵਾਂ ਵਿਚਕਾਰ ਇੱਕ ਸਾਲ ਦਾ ਫਰਕ ਦੇਖਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਸੂਬੇ ਤੋਂ ਸਾਹਮਣੇ ਆਈ ਹੈ ਜਿੱਥੇ ਨਵੇਂ ਸਾਲ ਦੇ ਮੌਕੇ ਤੇ ਕੈਲੇਫੋਰਨੀਆਂ ਦੇ ਇਕ ਹਸਪਤਾਲ ਵਿਚ ਬੱਚੇ ਦੇ ਜਨਮ ਤੋਂ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ। ਦੋ ਜੁੜਵਾ ਬੱਚਿਆਂ ਭੈਣ ਅਤੇ ਭਰਾ ਨੇ ਜਨਮ ਲਿਆ ਹੈ। ਜਿੱਥੇ ਇਕ ਬੱਚੇ ਦਾ ਜਨਮ 2021 ਅਤੇ ਦੂਜੇ ਬੱਚੇ ਦਾ ਜਨਮ 2022 ਵਿਚ ਹੋਇਆ ਹੈ। ਹਸਪਤਾਲ ਦੇ ਸਟਾਫ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਦੇ ਹਸਪਤਾਲ ਵਿਚ 31 ਅਗਸਤ 2021 ਰਾਤ ਨੂੰ ਇਕ ਫਾਤਿਮਾ ਮਦਰੀਗਲ ਨਾਮ ਦੀ ਔਰਤ ਵੱਲੋਂ ਇਕ ਬੱਚੇ ਨੂੰ ਜਨਮ 31 ਦਸੰਬਰ ਦੀ ਰਾਤ 11:45 ਮਿੰਟ ਤੇ ਦਿੱਤਾ ਗਿਆ ਅਤੇ ਦੂਜੇ ਬੱਚੇ ਦਾ ਜਨਮ 15 ਮਿੰਟ ਬਾਅਦ ਅਗਲੇ ਸਾਲ ਦੀ ਸ਼ੁਰੂਆਤ ਹੋਣ ਤੇ 1 ਜਨਵਰੀ 2022 ਨੂੰ ਹੋਇਆ।
ਇਸ ਕਾਰਨ ਇਨ੍ਹਾਂ ਦੋਹਾਂ ਬੱਚਿਆਂ ਦੇ ਵਿਚਕਾਰ ਇੱਕ ਸਾਲ ਦਾ ਅੰਤਰ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਇੰਡੀਆਨਾ ਇਲਾਕੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਥੇ ਜੁੜਵਾ ਬੱਚਿਆ ਦਾ ਜਨਮ ਹੋਇਆ ਸੀ ਜਿਨ੍ਹਾਂ ਇੱਕ ਬੱਚੇ ਦਾ ਜਨਮ 31 ਦਸੰਬਰ 2019 ਨੂੰ ਅਤੇ ਦੂਜੇ ਬੱਚੇ ਦਾ ਜਨਮ 1 ਜਨਵਰੀ 2020 ਨੂੰ ਹੋਇਆ ਸੀ।
ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਅਜਿਹੇ 20 ਮਾਮਲਿਆਂ ਵਿਚੋਂ ਇਕ ਹੀ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ। ਉੱਥੇ ਹੀ ਇਨ੍ਹਾਂ ਬੱਚਿਆਂ ਦੇ ਜਨਮ ਮੌਕੇ ਸਹਾਇਤਾ ਕਰਨ ਵਾਲੇ ਡਾਕਟਰ ਨੇ ਵੀ ਆਖਿਆ ਹੈ ਕਿ ਉਸਦੇ ਕੈਰੀਅਰ ਵਿੱਚ ਇਹ ਯਾਦਗਾਰ ਜਨਮਾਂ ਵਿੱਚੋਂ ਇਕ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …