ਆਈ ਤਾਜਾ ਵੱਡੀ ਖਬਰ
ਕਿਸਾਨ ਦੇ ਲਈ ਅਤੇ ਖੇਤੀ ਨਾਲ ਸਬੰਧਿਤ ਤਿੰਨ ਕਾਨੂੰਨ ਪਾਸ ਕੀਤੇ। ਜਿਸ ਦਾ ਵਿਰੋਧ ਪੂਰੇ ਦੇਸ ਵਿਚ ਹੋ ਰਿਹਾ ਹੈ। ਜਿਸ ਦੇ ਵਿਰੋਧ ਵਿਚ ਕਿਸਾਨ ਦਿਲੀ ਦੀਆ ਸਰਹੱਦਾਂ ਉਤੇ ਧਰਨੇ ਪ੍ਰਦਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਉਥੇ ਬੈਠੇ ਤਕਰੀਬਨ ਪੰਜ ਮਹੀਨੇ ਹੋ ਚੁਕੇ ਹਨ ਅਤੇ ਇਸ ਸਬੰਧ ਵਿਚ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਗਿਆਰਾਂ ਘੇੜ ਦੀ ਮੀਟਿੰਗ ਹੋ ਗਈ ਹੈ ਪਰ ਹਾਲੇ ਤੱਕ ਕੋਈ ਹਾਲ ਨਹੀਂ ਨਿਕਲ ਰਿਹਾ। ਜਿਸ ਦੇ ਚਲਦਿਆ ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
ਇਸ ਖਬਰ ਤੋਂ ਬਾਅਦ ਇਸ ਕਿਸਾਨੀ ਮੋਰਚੇ ਨਾਲ ਜੁੜੇ ਲੋਕ ਉਤੇ ਵੀ ਇਸ ਦਾ ਅਸਰ ਹੋ ਰਿਹਾ ਹੈ। ਦਰਅਸਲ ਪਿਛਲੇ ਕੁਝ ਸਮੇ ਤੋ ਵਾਢੀ ਦਾ ਸੀਜਨ ਚੱਲ ਰਿਹਾ ਸੀ ਜਿਸ ਕਾਰਨ ਕਿਸਾਨ ਦਿਲੀ ਬਾਰਡਰਾਂ ਤੋ ਪੰਜਾਬ ਕਣਕ ਦੀ ਵਾਢੀ ਲਈ ਆ ਗਈ ਸੀ। ਜਿਸ ਕਾਰਨ ਕੁਝ ਲੋਕਾ ਨੂੰ ਮਹਿਸੂਸ ਹੋਇਆ ਸੀ ਕਿ ਹੁਣ ਕਿਸਾਨੀ ਅੰਦੋਲਨ ਫਿਕਾ ਹੋ ਗਿਆ ਹੈ। ਪਰ ਹੁਣ ਕਣਕ ਦੀ ਵਾਢੀ ਤੋਂ ਬਾਅਦ ਕਿਸਾਨ ਫਿਰ ਕਿਸਾਨ ਮੋਰਚੇ ਵੱਲ ਚਾਲੇ ਪਾ ਰਹੇ ਹਨ। ਜਿਸ ਦੇ ਚਲਦਿਆ ਹੁਣ ਕਿਸਾਨੀ ਸੰਘਰਸ਼ ਵਿਚ ਹਿਸਾ ਪਾਉਣ ਲਈ ਜਲੰਧਰ ਅਤੇ ਅੰਮ੍ਰਿਤਸਰ ਦੇ ਨਜ਼ਦੀਕੀ ਵੱਖ-ਵੱਖ ਪਿੰਡਾਂ ਵਿੱਚੋ ਤਿੰਨ ਸੋ ਕਰੀਬ ਟਰੈਕਟਰ ਟਰਾਲੀਆਂ, ਕਾਰਾਂ, ਟੈਂਪੂ ਟ੍ਰੈਵਲਰ ਅਤੇ ਬੱਸਾਂ ਦੇ ਜਥੇ ਦਿਲੀ ਦੀਆ ਸਰਹੱਦਾਂ ਤੇ ਬੈਠੇ ਕਿਸਾਨਾਂ ਵੱਲ ਕੂਚ ਕਰ ਗਏ ਹਨ
ਜਿਸ ਦੌਰਾਨ ਕਿਸਾਨਾ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਦੋ ਤਕ ਸਰਕਾਰ ਕਿਸਾਨਾਂ ਦੀਆ ਮੰਗਾ ਨੂੰ ਪੂਰਾ ਨਹੀ ਕਰਦੀ ਅਤਗ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਨਹੀ ਕਰਦੀ ਤਾਂ ਉਦੋ ਤੱਕ ਕਿਸਾਨੀ ਸੰਘਰਸ਼ ਇਸੇ ਤਰ੍ਹਾ ਚੱਲਦਾ ਰਹੇਗਾ। ਇਸ ਤੋ ਬਾਅਦ ਕਿਸਾਨਾ ਦਾ ਕਹਿਣਾ ਸੀ ਕਿ ਜਿਵੇ ਪਹਿਲਾ ਕਣਕ ਦੀ ਵਾਢੀ ਲਈ ਉਹ ਬਦਲ ਬਦਲ ਆਉਦੇ ਜਾਦੇ ਰਹਿੰਦੇ ਸਨ
ਉਸੇ ਤਰ੍ਹਾ ਉਹ ਝੋਨਾ ਦੀ ਵਿਜਾਈ ਸਮੇ ਕਰਨਗੇ ਪਰ ਬਿਨ੍ਹਾਂ ਕਾਨੂੰਨ ਰੱਦ ਕਰਵਾਏ ਉਹ ਵਾਪਿਸ ਨਹੀ ਆਉਣਗੇ। ਉਨ੍ਹਾਂ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਪਹੁੰਚੇਗਾ ਅਤਗ ਪੂਰੀ ਤਰ੍ਹਾ ਬਰਬਾਦ ਹੋ ਜਾਣਗੇ। ਇਸ ਲਈ ਇਹ ਵਿਰੋਧ ਜਰੂਰੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …