Breaking News

ਕਿਸਾਨ ਦੀ ਧੀ ਨੇ ਕੀਤਾ ਅਜਿਹਾ ਕਾਰਨਾਮਾ ਸਾਰੇ ਪਾਸੇ ਹੋ ਗਈ ਬੱਲੇ ਬੱਲੇ

ਤਾਜਾ ਵੱਡੀ ਖਬਰ

ਇਨਸਾਨ ਆਪਣੀ ਹਿੰਮਤ ਅਤੇ ਜਜ਼ਬੇ ਦੇ ਸਦਕਾ ਦੁਨੀਆਂ ਦੀ ਹਰ ਇੱਕ ਮੰਜ਼ਿਲ ਨੂੰ ਹਾਸਲ ਕਰ ਲੈਂਦਾ ਹੈ। ਦਿਲੀਂ ਇੱਛਾ ਅਤੇ ਉਸ ਨੂੰ ਸੰਪੂਰਨ ਕਰਨ ਪ੍ਰਤੀ ਸਮਰਪਣ ਭਾਵਨਾ ਕਿਸੇ ਵੀ ਇਨਸਾਨ ਨੂੰ ਦੁਨੀਆਂ ਦੀ ਵੱਡੀ ਤੋਂ ਵੱਡੀ ਚੀਜ਼ ਦੀ ਪ੍ਰਾਪਤੀ ਕਰਵਾ ਸਕਦੀ ਹੈ। ਇਸ ਦੁਨੀਆਂ ਵਿਚ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਜੋ ਰਸਤੇ ਵਿੱਚ ਆਉਣ ਵਾਲੀ ਤਮਾਮ ਮੁ-ਸ਼-ਕਿ-ਲਾਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦੇ ਹਨ। ਕੁਝ ਅਜਿਹੀ ਹੀ ਹਿੰਮਤ, ਕੰਮ ਪ੍ਰਤੀ ਜਜ਼ਬੇ ਅਤੇ ਜਨੂੰਨ ਸਦਾ ਇਕ ਨੌਜਵਾਨ ਮੁਟਿਆਰ ਨੇ ਆਪਣੇ ਸੁਪਨਿਆਂ ਦੀ ਉਡਾਣ ਭਰਦੇ ਹੋਏ ਆਪਣੇ ਲਕਸ਼ ਨੂੰ ਪ੍ਰਾਪਤ ਕਰ ਲਿਆ ਹੈ।

ਕਾਮਯਾਬੀ ਦੀ ਇਹ ਮਿਸਾਲ ਬਣੀ ਹੈ ਪੰਜਾਬ ਸੂਬੇ ਦੇ ਗਿੱਦੜ ਬਾਹਾ ਇਲਾਕੇ ਦੇ ਪਿੰਡ ਰੂਖਾਲਾ ਦੀ ਰਹਿਣ ਵਾਲੀ ਵਿਨਰਜੀਤ ਕੌਰ। ਇਸ ਲੜਕੀ ਨੇ ਦਿੱਲੀ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਦਿੱਲੀ ਕੋਰਟ ਦੀ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਕਾਮਯਾਬੀ ਦੇ ਨਾਲ ਉਸ ਦੇ ਮਾਤਾ-ਪਿਤਾ, ਪਿੰਡ ਅਤੇ ਗਿੱਦੜਬਾਹਾ ਦੇ ਇਲਾਕੇ ਦੇ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਵਿਨਰਜੀਤ ਕੌਰ ਦੇ ਮਨ ਵਿੱਚ ਬਚਪਨ ਤੋਂ ਹੀ ਕੋਰਟ ਪ੍ਰਤੀ ਖਿੱਚ ਸੀ ਕਿ ਆਖਰ ਇੱਥੇ ਹੁੰਦਾ ਕੀ ਹੈ?

ਕਈ ਵਾਰੀ ਉਹ ਆਪਣੇ ਪਿਤਾ ਨੂੰ ਬਚਪਨ ਵਿੱਚ ਜ਼ਿੱਦ ਕਰਦੇ ਹੋਏ ਕੋਰਟ ਨੂੰ ਦੇਖਣ ਦੀ ਗੱਲ ਆਖਦੀ ਸੀ। ਪਰ ਅੱਗੋਂ ਉਸ ਦਾ ਪਿਤਾ ਕਹਿੰਦਾ ਸੀ ਕਿ ਰੱਬ ਕਿਸੇ ਨੂੰ ਵੀ ਕੋਰਟ, ਕਚਹਿਰੀ ਅਤੇ ਡਾਕਟਰ ਕੋਲ ਨਾ ਭੇਜੇ। ਪਰ ਵਿਨਰਜੀਤ ਕੌਰ ਨੇ ਆਪਣੀ ਮੰਜ਼ਿਲ ਤੈਅ ਕਰ ਲਈ ਸੀ। ਮੁੱਢਲੀ ਵਿਦਿਆ ਸ਼ਿਮਲਾ ਅਤੇ ਹਿਸਾਰ ਤੋਂ ਅਤੇ ਆਲ ਇੰਡੀਆ ਡੀਏਵੀ ਸਕੂਲ ਵਿੱਚੋਂ ਬਾਰ੍ਹਵੀਂ ਜਮਾਤ ਵਿੱਚ ਇਤਿਹਾਸ ਵਿੱਚੋਂ ਟਾਪ ਕੀਤਾ। ਇਸ ਉਪਰੰਤ ਉਸ ਨੇ ਬੀਏ ਐੱਮਸੀਐੱਮ ਕਰਨ ਤੋਂ ਬਾਅਦ ਪੰਜਾਬ ਅਤੇ ਦਿੱਲੀ ਦੇ ਵਿਚ ਕਈ ਵਾਰ ਪ੍ਰੀਖਿਆਵਾਂ ਦਿੱਤੀਆਂ ਜਿਨ੍ਹਾਂ ਵਿੱਚ ਉਸ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ।

ਪਰ ਇਹਨਾਂ ਹੀ ਅਸਫਲਤਾਵਾਂ ਅਤੇ ਰੋਜ਼ਾਨਾ 14 ਤੋਂ 15 ਘੰਟੇ ਕੀਤੀ ਗਈ ਪੜ੍ਹਾਈ ਸਦਕਾ ਹੀ ਉਸ ਨੇ ਦਿੱਲੀ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰ ਲਈ। ਵਿਨਰਜੀਤ ਕੌਰ ਦਾ ਪੂਰਾ ਪਰਿਵਾਰ ਗ੍ਰੈਜੂਏਟ ਹੈ ਜਿਸ ਨੇ ਉਸ ਨੂੰ ਇਹ ਮੁਕਾਮ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਕੀਤੀ‌। ਵਿਨਰਜੀਤ ਕੌਰ ਸੱਚਮੁੱਚ ਵਿੱਚ ਇੱਕ ਵਿਨਰ ਹੈ ਜਿਸ ਨੇ ਕਈ ਮੁਸ਼ਕਿਲਾਂ ਦੇ ਬਾਵਜੂਦ ਆਪਣੀ ਮੰਜ਼ਿਲ ਨੂੰ ਵਿਨ ਕੀਤਾ ਹੈ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …