ਆਈ ਤਾਜ਼ਾ ਵੱਡੀ ਖਬਰ
ਦੇਸ਼ ਭਰ ਦੇ ਲੋਕ ਵੱਖ ਵੱਖ ਤਰ੍ਹਾਂ ਦੇ ਕਿਤੇ ਆਪਣਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ । ਉੱਥੇ ਹੀ ਪੰਜਾਬ ਧਰਤੀ ਤੇ ਸਭ ਤੋਂ ਵੱਧ ਖੇਤੀ ਦਾ ਕਿਤਾ ਕੀਤਾ ਜਾਂਦਾ ਹੈ , ਇਸ ਗੁਰੂਆਂ ਪੀਰਾਂ ਦੀ ਧਰਤੀ ਤੇ ਵੱਖ ਵੱਖ ਤਰ੍ਹਾਂ ਦੀਆਂ ਫ਼ਸਲਾਂ ਦੀ ਉਪਜ ਕੀਤੀ ਜਾਂਦੀ ਹੈ । ਇਸ ਦੇਸ਼ ਦਾ ਅੰਨਦਾਤਾ ਦਿਨ ਰਾਤ ਆਪਣੇ ਖੇਤਾਂ ਦੇ ਵਿੱਚ ਮਿਹਨਤ ਕਰ ਕੇ ਪੂਰੇ ਦੇਸ਼ ਦਾ ਢਿੱਡ ਭਰਨ ਦਾ ਕੰਮ ਕਰਦਾ ਹੈ । ਪਰ ਅੱਜ ਭਾਰਤ ਦੇਸ਼ ਦੇ ਹਾਲਾਤ ਅਜਿਹੇ ਹਨ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਸੜਕਾਂ ਤੇ ਰੁਲਦਾ ਹੋਇਆ ਨਜ਼ਰ ਆ ਰਿਹਾ ਹੈ । ਆਪਣੇ ਹੱਕਾਂ ਖਾਤਰ ਸਰਕਾਰਾਂ ਦੇ ਨਾਲ ਮੱਥਾ ਮਾਰੀ ਬੈਠਾ ਹੈ , ਪਰ ਕੇਂਦਰ ਦੀ ਸਰਕਾਰ ਦਾ ਰਵੱਈਆ ਅੱਜ ਵੀ ਕਾਫ਼ੀ ਕਿਸਾਨਾਂ ਪ੍ਰਤੀ ਅੜੀਅਲ ਹੈ ।
ਜਿੱਥੇ ਕਿਸਾਨੀ ਅੰਦੋਲਨ ਦੀ ਚਰਚਾ ਪੂਰੀ ਦੁਨੀਆ ਦੇ ਵਿਚ ਛਿੜੀ ਹੋਈ ਹੈ , ਉੱਥੇ ਹੀ ਇੱਕ ਕਿਸਾਨ ਦੇ ਵੱਲੋਂ ਅਜਿਹਾ ਕੰਮ ਕਰ ਦਿੱਤਾ ਗਿਆ ਜਿਸ ਦੀ ਚਰਚਾ ਵੀ ਤੇਜ਼ੀ ਨਾਲ ਪੂਰੀ ਦੁਨੀਆਂ ਦੇ ਵਿੱਚ ਫੈਲ ਚੁੱਕੀ ਹੈ । ਦਰਅਸਲ ਇੱਕ ਕਿਸਾਨ ਆਪਣਾ ਡੰਗਰ ਲੈ ਕੇ ਥਾਣੇ ਪਹੁੰਚ ਚੁੱਕਿਆ ਹੈ ਤੇ ਉਸ ਦੇ ਵੱਲੋਂ ਆਪਣੇ ਹੀ ਡੰਗਰ ਖ਼ਿਲਾਫ਼ ਸ਼ਿਕਾੲਿਤ ਕੀਤੀ ਗਈ । ਇੰਨਾ ਹੀ ਨਹੀਂ ਸਗੋਂ ਉਸਦੇ ਵੱਲੋਂ ਆਪਣੇ ਡੰਗਰ ਦੀ ਮਦਦ ਕਰਨ ਦੀ ਵੀ ਗੁਹਾਰ ਲਗਾਈ ਗਈ । ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦਾ ਇੱਕ ਕਿਸਾਨ ਆਪਣੀ ਮੱਝ ਨੂੰ ਪੁਲੀਸ ਸਟੇਸ਼ਨ ਲੈ ਕੇ ਪਹੁੰਚ ਗਿਆ ।
ਜਿੱਥੇ ਉਸਦੇ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਉਸ ਦੀ ਮੱਝ ਪਿਛਲੇ ਕੁਝ ਦਿਨਾਂ ਤੋਂ ਦੁੱਧ ਚੋਣ ਨਹੀਂ ਦੇ ਰਹੀ ਤੇ ਦੁੱਧ ਚੋਣ ਦੇ ਵਿਚ ਪੁਲੀਸ ਉਸ ਦੀ ਮਦਦ ਕਰੇ । ਜਿਸ ਤੋਂ ਬਾਅਦ ਪੁਲੀਸ ਦੇ ਵੱਲੋਂ ਡੰਗਰਾਂ ਦੇ ਡਾਕਟਰ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤੇ ਡਾਕਟਰ ਨਾਲ ਗੱਲ ਕਰਕੇ ਮੱਝ ਦਾ ਦੁੱਧ ਚੋਣ ਵਿਚ ਉਸਦੀ ਮਦਦ ਕੀਤੀ ਗਈ । ਇਸ ਘਟਨਾ ਦੀ ਜਾਣਕਾਰੀ ਇਕ ਪੁਲੀਸ ਅਧਿਕਾਰੀ ਦੇ ਵੱਲੋਂ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਯਾਨੀ ਸ਼ਨੀਵਾਰ ਨੂੰ ਨਯਾਗਾਂਵ ਪਿੰਡ ਵਿੱਚ ਪੁਲੀਸ ਤੋਂ ਮਦਦ ਮੰਗਣ ਦੇ ਲਈ ਇਕ ਵਿਅਕਤੀ ਦਾ ਵੀਡੀਓ ਇੰਟਰਨੈੱਟ ਤੇ ਸਾਹਮਣੇ ਆਇਆ ।
ਜਿਸ ਵਿੱਚ ਉਸ ਨੇ ਕਿਹਾ ਕਿ ਉਸ ਦੀ ਮੱਝ ਉਸ ਨੂੰ ਦੁੱਧ ਚੋਣ ਨਹੀਂ ਦੇ ਰਹੀ । ਸ਼ਿਕਾੲਿਤ ਦੇ ਕਰੀਬ ਚਾਰ ਘੰਟੇ ਬਾਅਦ ਹੀ ਕਿਸਾਨ ਆਪਣੀ ਮੱਝ ਲੈ ਕੇ ਥਾਣੇ ਪਹੁੰਚਿਆ ਤੇ ਪੁਲੀਸ ਨੇ ਡੰਗਰਾਂ ਦੇ ਡਾਕਟਰ ਨਾਲ ਇਸ ਸਬੰਧੀ ਗੱਲਬਾਤ ਕੀਤੀ ਤੇ ਡੰਗਰ ਡਾਕਟਰ ਦੀ ਮਦਦ ਦੇ ਨਾਲ ਹੁਣ ਇਸ ਕਿਸਾਨ ਦੀ ਮੱਝ ਦੁੱਧ ਚੋਣ ਦੇ ਰਹੀ ਹੈ । ਜਿਸ ਦੇ ਚਲਦੇ ਕਿਸਾਨ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਤੇ ਅੱਜ ਉਹ ਕਿਸਾਨ ਥਾਣੇ ਪਹੁੰਚਿਆ ਅਤੇ ਉਸ ਦੇ ਵੱਲੋਂ ਪੁਲੀਸ ਦਾ ਧੰਨਵਾਦ ਕੀਤਾ ਗਿਆ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …