ਆਈ ਤਾਜਾ ਵੱਡੀ ਖਬਰ
ਇੱਕ ਕਿਸਾਨ ਆਗੂ ਨੇ ਅਜਿਹਾ ਬਿਆਨ ਦੇ ਦਿੱਤਾ ਹੈ ਜਿਸ ਨਾਲ ਹਲਚਲ ਮੱਚ ਗਈ ਹੈ। ਸਰਕਾਰ ਸੋਚਣ ਤੇ ਮਜਬੂਰ ਹੋ ਗਈ ਹੈ, ਕਿ ਇਹ ਕਿਹੋ ਜਿਹਾ ਬਿਆਨ ਆ ਗਿਆ ਹੈ। ਕਿਸਾਨ ਆਗੂ ਵਲੋਂ ਦਿੱਤਾ ਇਹ ਬਿਆਨ ਸਭ ਦੇ ਨਾਲ ਨਾਲ ਸਰਕਾਰ ਨੂੰ ਬੇਹੱਦ ਹੈਰਾਨ ਕਰ ਰਿਹਾ ਹੈ। ਦਰਅਸਲ ਇਹ ਬਿਆਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਵਲੋਂ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸਰਕਾਰ ਸੋਚਣ ਲਈ ਮਜਬੂਰ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਾ ਇਹ ਬਿਆਨ ਬੇਹੱਦ ਅਹਿਮੀਅਤ ਰੱਖਦਾ ਹੈ।
ਯੂਨੀਅਨ ਦਾ ਸਾਫ਼ ਕਹਿਣਾ ਹੈ ਕਿ ਉਹ ਉਦੋਂ ਤਕ ਘਰ ਨਹੀਂ ਜਾਣਗੇ ਜਦੋਂ ਤਕ ਕਾਨੂੰਨ ਰੱਦ ਨਹੀ ਹੁੰਦੇ। ਯੂਨੀਅਨ ਲਗਾਤਾਰ ਕਿਸਾਨਾਂ ਦੇ ਹੱਕਾਂ ਲਈ ਲੜ ਰਹੀ ਹੈ ਅਤੇ ਹੁਣ ਇਹ ਜੋ ਬਿਆਨ ਸਾਹਮਣੇ ਆਇਆ ਹੈ ਇਹ ਕਾਫੀ ਅਹਿਮ ਹੈ। ਦਸਣਾ ਬਣਦਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਨੇ ਕਿਹਾ ਹੈ ਕਿ ਉਹ ਪੰਚਾਇਤਾਂ ਅਤੇ ਮਹਾਂ ਪੰਚਾਇਤਾਂ ਵਰਗੇ ਪ੍ਰੋਗਰਾਮ ਸ਼ੁਰੂ ਕਰਨਗੇ ਤਾਂ ਜੋ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਖੇਤੀਬਾੜੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਸਰਕਾਰ ਦੀ ਚਾਲ ਨੂੰ ਸਮਝਣ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਲੈਕੇ ਜਾਗਰੂਕ ਹੋਣ।
ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਇਹ ਸਰਕਾਰ ਲੋਕਾਂ ਦੀ ਨਹੀਂ,ਕਾਰਪੋਰੇਟ ਘਰਾਣਿਆਂ ਦੀ ਹੈ, ਸਰਕਾਰ ਇਹਨਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਗੁਰਨਾਮ ਸਿੰਘ ਨੇ ਕਿਹਾ ਕਿ ਉਹ ਦੇਸ਼ ਦੇ ਲੋਕਾਂ ਨੂੰ ਖੇਤੀਬਾੜੀ ਕਾਨੂੰਨਾਂ ਦੇ ਕਿ ਨੁ-ਕ-ਸਾ-ਨ ਹਨ ਇਸ ਬਾਰੇ ਦਸਣਗੇ। ਉਹ ਮੁਰਾਦਾ ਬਾਦ ਚ ਮਹਾਂ ਪੰਚਾਇਤ ਲਈ ਜਾ ਰਹੇ ਸਨ ਜਦ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉਹਨਾਂ ਵਲੋਂ ਕਿਤਾ ਗਿਆ।
ਗੁਰਨਾਮ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਸਰਕਾਰ ਖੇਤੀਬਾੜੀ ਕਾਨੂੰਨ ਲਿਆ ਕੇ ਕਿਸਾਨਾਂ ਲਈ ਮੁ-ਸ਼-ਕਿ-ਲਾਂ ਪੈਦਾ ਕਰ ਰਹੀ ਹੈ, ਅਤੇ ਉਹ ਇਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ ਉਹਨਾਂ ਨੂੰ ਜਾਗਰੂਕ ਕਰਣਗੇ। ਉਹਨਾਂ ਨੇ ਸਰਕਾਰ ਤੇ ਤੰਜ ਕੱਸਿਆ ਅਤੇ ਕਿਹਾ ਕਿ ਸਰਕਾਰ ਖੇਤੀਬਾੜੀ ਕਿੱਤੇ ਨੂੰ ਕਾਰਪੋਰੇਟ ਦੇ ਹੱਥਾਂ ਚ ਦੇਣਾ ਚਾਹੁੰਦੀ ਹੈ, ਖੇਤੀਬਾੜੀ ਨੂੰ ਖਤਮ ਕਰਨਾ ਚਾਹੁੰਦੀ ਹੈ। ਕਾਰਪੋਰੇਟ ਘਰਾਣੇ ਅਨਾਜ਼ ਨੂੰ ਸਟੋਰ ਕਰਕੇ ਰੱਖਣਗੇ ਅਤੇ ਕਿਸਾਨਾਂ ਨੂੰ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪਵੇਗਾ, ਨਾਲ ਹੀ ਦੇਸ਼ ਚ ਫਿਰ ਕਾਲਾ ਬਾਜ਼ਾਰੀ ਸ਼ੁਰੂ ਹੋ ਜਾਵੇਗੀ। ਗੁਰਨਾਮ ਸਿੰਘ ਦਾ ਕਹਿਣਾ ਸੀ ਕਿ ਖੇਤੀਬਾੜੀ ਸਾਡੀ ਰੋਜ਼ੀ ਰੋਟੀ ਹੈ, ਨਾ ਕਿ ਸਾਡਾ ਕਾਰੋਬਾਰ। ਉਹਨਾਂ ਨੇ ਸਾਫ਼ ਕਿਹਾ ਕਿ ਅੰਦੋਲਨ ਕਿਸਾਨਾਂ ਦੀ ਹੋਂਦ ਦੀ ਲੜਾਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …