Breaking News

ਕਿਸਾਨ ਅੰਦੋਲਨ ਬਾਰੇ ਉਡਦੇ ਯਾਤਰੀ ਜਹਾਜ ਚ ਹੋਇਆ ਅਜਿਹਾ ਕੰਮ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਨਵੇਂ ਲਾਗੂ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਤੇ ਮੋਰਚਾ ਲਾ ਕੇ ਡਟੇ ਹੋਏ ਹਨ। ਇਸ ਕਿਸਾਨੀ ਸੰਘਰਸ਼ ਨੂੰ ਹਰ ਵਰਗ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕਲਾਕਾਰ ਅਤੇ ਗਾਇਕ ਇਸ ਸੰਘਰਸ਼ ਵਿਚ ਵੱਧ-ਚੜ੍ਹ ਕੇ ਪਹਿਲੇ ਦਿਨ ਤੋਂ ਯੋਗਦਾਨ ਪਾ ਰਹੇ ਹਨ। ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਇਸ ਕਿਸਾਨੀ ਅੰਦੋਲਨ ਲਈ ਹਰ ਇਕ ਤਰ੍ਹਾਂ ਦੀ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ। ਉੱਥੇ ਹੀ ਹਰ ਇਨਸਾਨ ਨਵੇਕਲੇ ਢੰਗ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ।

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਬਹੁਤ ਸਾਰੇ ਨੌਜਵਾਨਾਂ ਵੱਲੋਂ ਵੱਖਰੇ ਢੰਗ ਨਾਲ ਕੀਤਾ ਗਿਆ ਹੈ। ਤਾਂ ਜੋ ਇਸ ਵੱਖਰੇ ਢੰਗ ਨੂੰ ਵੇਖ ਕੇ ਲੋਕ ਉਤਸ਼ਾਹਿਤ ਹੋ ਕੇ ਵੱਧ ਤੋਂ ਵੱਧ ਇਸ ਕਿਸਾਨੀ ਸੰਘਰਸ਼ ਨਾਲ ਜੁੜ ਸਕਣ। ਹੁਣ ਕਿਸਾਨ ਅੰਦੋਲਨ ਬਾਰੇ ਉੱਡਦੇ ਯਾਤਰੀ ਜਹਾਜ ਵਿਚ ਹੋਇਆ ਅਜਿਹਾ ਕੰਮ, ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਕੜਾਕੇ ਦੀ ਠੰਢ ਵਿੱਚ ਕਿਸਾਨ ਅੰਦੋਲਨ 46 ਵੇਂ ਦਿਨ ਵੀ ਆਪਣੇ ਸੰਘਰਸ਼ ਲਈ ਡਟੇ ਹੋਏ ਹਨ।

ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਪਿਛਲੇ 25 ਦਿਨਾਂ ਤੋਂ ਮਾਛੀਵਾੜਾ ਦੇ ਮੁਸ਼ਕਾਬਾਦ ਪਿੰਡ ਦਾ ਇਕ ਨੌਜਵਾਨ ਕਿਸਾਨ ਵੱਖਰੇ ਢੰਗ ਨਾਲ ਕਰ ਰਿਹਾ ਹੈ। ਇਹ ਨੌਜਵਾਨ ਕੁਲਬੀਰ ਸਿੰਘ ਇਕ ਛੋਟੇ ਜਿਹੇ ਪਰਿਵਾਰ ਤੋਂ ਹੈ । ਜਿਸ ਦੀ ਜ਼ਮੀਨ ਇਕ ਏਕੜ ਤੋਂ ਵੀ ਘੱਟ ਹੈ ਅਤੇ ਉਹ ਭਰਾਵਾਂ ਦੀ ਪੰਜ ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਇਹ ਖੇਤੀ ਕਾਨੂੰਨਾਂ ਦੀ ਮਾ- ਰ ਸਭ ਤੋਂ ਵੱਧ ਗਰੀਬ ਵਰਗ ਨੂੰ ਪਵੇਗੀ। ਕੁਝ ਲੋਕਾਂ ਵੱਲੋਂ ਇਹ ਸੋਚਿਆ ਜਾ ਰਿਹਾ ਹੈ ਕਿ ਇਹ ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਲਈ ਨੁ-ਕ-ਸਾ-ਨ ਦਾਇਕ ਹਨ।

ਇਸ ਨੌਜਵਾਨ ਵੱਲੋਂ ਲੋਕਾਂ ਨੂੰ ਕਿਸਾਨੀ ਸੰਘਰਸ਼ ਨਾਲ ਜੋੜਨ ਦੇ ਲਈ ਬੱਸ,ਟ੍ਰੇਨ , ਮੈਟਰੋ ਤੋਂ ਬਾਅਦ ਹਵਾਈ ਜਹਾਜ਼ ਵਿੱਚ ਸਫ਼ਰ ਕਰਕੇ ਲੋਕਾਂ ਨੂੰ ਖ਼ੇਤੀ ਕਾਨੂੰਨਾਂ ਦੇ ਨੁ-ਕ-ਸਾ-ਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਨੌਜਵਾਨ ਵੱਲੋਂ ਆਪਣੇ ਖਰਚੇ ਤੇ ਹਵਾਈ ਜਹਾਜ਼ ਦੀਆਂ ਟਿਕਟਾਂ ਲੈ ਕੇ ਸਫ਼ਰ ਕੀਤਾ ਜਾ ਰਿਹਾ ਹੈ। ਇਹ ਨੌਜਵਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣ ਤੋਂ ਬਾਅਦ ਦਿੱਲੀ, ਹਰਿਆਣਾ ਹੋ ਕੇ ਹੁਣ ਯੂ ਪੀ ਦੇ ਆਗਰਾ ਵਿੱਚ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਨੁ-ਕ-ਸਾ-ਨ ਬਾਰੇ ਜਾਣਕਾਰੀ ਦੇ ਰਿਹਾ ਹੈ। ਇਸ ਨੌਜਵਾਨ ਵੱਲੋਂ ਆਰੰਭ ਕੀਤੇ ਗਏ ਇਸ ਮਿਸ਼ਨ ਦੀ ਸਭ ਪਾਸੇ ਚਰਚਾ ਹੋ ਰਹੀ ਹੈ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …