ਆਈ ਤਾਜਾ ਵੱਡੀ ਖਬਰ
ਕਿਸਾਨਾਂ ਵੱਲੋਂ 26 ਨਵੰਬਰ ਤੋਂ ਚਲਾਏ ਜਾ ਰਹੇ ਖੇਤੀ ਅੰਦੋਲਨ ਦੇ ਤਹਿਤ ਹੁਣ ਤੱਕ ਕਈ ਅਹਿਮ ਮੋੜ ਆ ਚੁੱਕੇ ਹਨ। ਜਿਥੇ ਹੁਣ ਕਿਸਾਨਾਂ ਦੀਆਂ ਮੰਗਾਂ ਸਰਕਾਰ ਵਲੋਂ ਨਾ ਪੂਰੀਆਂ ਕਰ ਸਕਣ ਦੇ ਬਾਅਦ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਦੇ ਚਲਦੇ ਹੋਏ ਹੁਣ ਕਿਸਾਨ ਜੈਪੁਰ ਦਿੱਲੀ ਸੜਕ ਮਾਰਗ ਨੂੰ ਬੰਦ ਕਰਕੇ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰ ਕੇ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ। ਹੁਣ ਤੱਕ ਇਸ ਧਰਨੇ-ਪ੍ਰਦਰਸ਼ਨ ਵਿੱਚ ਵੱਖ-ਵੱਖ ਵਿਭਾਗਾਂ ਨੇ ਆਪਣਾ ਸਮਰਥਨ ਦਿੱਤਾ ਹੈ।
ਅਜਿਹੇ ਵਿਚ ਹੀ ਇਕ ਨਵੀਂ ਪਹਿਲ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿਸਾਨ ਅੰਦੋਲਨ ਦਾ ਸਾਥ ਦੇਣ ਦੇ ਲਈ ਦਿੱਲੀ ਜਾਣ ਵਾਲੇ ਹਰ ਵਾਹਨ ਵਿੱਚ ਫ੍ਰੀ ਪੈਟਰੋਲ ਡੀਜ਼ਲ ਪਾਇਆ ਜਾ ਰਿਹਾ ਹੈ। ਇਹ ਸੇਵਾ ਬਟਾਲਾ ਜਲੰਧਰ ਮੁੱਖ ਮਾਰਗ ਉੱਪਰ ਇਕ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਦਿੱਲੀ ਵਿਖੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਹੇ ਹਰ ਰਾਹਗੀਰ ਨੂੰ ਫ੍ਰੀ ਪੈਟਰੋਲ ਡੀਜ਼ਲ ਦੀ ਸੇਵਾ ਕੀਤੀ ਜਾ ਰਹੀ ਹੈ।
ਇਸ ਸੰਸਥਾ ਦਾ ਕਹਿਣਾ ਹੈ ਕਿ ਕੋਈ ਵੀ ਕਿਸਾਨ, ਆਮ ਜਨਤਾ ਜਾਂ ਕੋਈ ਸੰਸਥਾ ਜੋ ਦਿੱਲੀ ਵਿਖੇ ਚੱਲ ਰਹੇ ਖੇਤੀ ਅੰਦੋਲਨ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਲਈ ਟਰੈਕਟਰ ਜਾਂ ਗੱਡੀ ਵਿਚ ਜਾਂਦੇ ਹਨ ਉਨ੍ਹਾਂ ਦੇ ਵਾਹਨਾਂ ਵਿਚ ਫ੍ਰੀ ਪੈਟਰੋਲ ਅਤੇ ਡੀਜ਼ਲ ਸੇਵਾ ਵਜੋਂ ਪਾਇਆ ਜਾ ਰਿਹਾ ਹੈ। ਇਸ ਸੰਸਥਾ ਦੇ ਵੱਲੋਂ ਸ਼ੁਰੂ ਕੀਤੇ ਗਏ ਇਸ ਕਦਮ ਦੀ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਲੰਗਰ ਦੀ ਪ੍ਰਥਾ ਦੇ ਵਿੱਚ ਇਸ ਤੋਂ ਪਹਿਲਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਦਵਾਈਆਂ, ਸਰਦੀਆਂ ਦੇ ਕੱਪੜੇ, ਰਹਿਣ ਲਈ ਬਿਸਤਰ ਅਤੇ ਖਾਣ-ਪੀਣ ਦੇ ਸਾਮਾਨ ਦੀ ਸੇਵਾ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਵੱਖ-ਵੱਖ ਦੇਸ਼ਾਂ ਵਿਦੇਸ਼ਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕਿਸਾਨਾਂ ਵੱਲੋਂ ਅਰੰਭੇ ਗਏ ਇਸ ਖੇਤੀ ਅੰਦੋਲਨ ਵਿੱਚ ਆਪਣਾ ਸਮਰਥਨ ਦੇ ਰਹੇ ਹਨ। ਵੱਖ ਵੱਖ ਦੇਸ਼ਾਂ ਦੇ ਪ੍ਰਤਿਨਿਧੀ ਅਤੇ ਸੰਸਦ ਮੈਂਬਰ ਵੀ ਆਪਣੇ ਬਿਆਨਾਂ ਵਿਚ ਕਿਸਾਨਾ ਦੇ ਹੱਕਾਂ ਪ੍ਰਤੀ ਗੱਲ ਕਰ ਚੁੱਕੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …