ਆਈ ਤਾਜਾ ਵੱਡੀ ਖਬਰ
ਦੇਸ਼ ਦੇ ਅੰਦਰ ਇਸ ਸਮੇਂ ਇਕ ਵੱਡਾ ਮੁੱਦਾ ਛਾਇਆ ਹੋਇਆ ਹੈ ਜਿਸ ਦਾ ਸਬੰਧ ਹੈ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਨਾਲ। ਇਸ ਮੁੱਦੇ ਦੀ ਚਰਚਾ ਭਾਰਤ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਹੋ ਚੁੱਕੀ ਹੈ। ਜਿਸ ਕਾਰਨ ਵਿਦੇਸ਼ਾਂ ਦੀਆਂ ਵੱਖ ਵੱਖ ਜਥੇ ਬੰਦੀਆਂ ਤੋਂ ਇਲਾਵਾ ਵੱਡੇ ਪੱਧਰ ਉੱਪਰ ਸਾਂਸਦਾਂ ਨੇ ਵੀ ਆਪਣੇ ਬਿਆਨ ਕਿਸਾਨਾਂ ਦੇ ਹੱਕ ਵਿੱਚ ਪੇਸ਼ ਕੀਤੇ ਹਨ। ਇਸਦੇ ਨਾਲ ਹੀ ਉਹਨਾਂ ਨੇ ਭਾਰਤ ਦੀ ਮੋਦੀ ਸਰਕਾਰ ਨੂੰ ਆਖਿਆ ਹੈ ਕਿ ਉਹ ਆਪਣਾ ਰਵੱਈਆ ਕਿਸਾਨਾਂ ਦੇ ਪ੍ਰਤੀ ਨਰਮ ਰੱਖੇ ਅਤੇ ਕਿਸਾਨਾਂ ਦੇ ਹੱਕਾਂ ਨੂੰ ਸਮਝਦੇ ਹੋਏ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦੇਵੇ।
ਪਰ ਇਸ ਪ੍ਰਤੀ ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਹੁਕਮਰਾਨਾਂ ਨੂੰ ਦੋ ਟੁਕ ਜਵਾਬ ਦੇ ਦਿੱਤਾ ਗਿਆ ਹੈ। ਇਸ ਧਰਨੇ ਪ੍ਰਦਰਸ਼ਨ ਦੌਰਾਨ ਰੋਜ਼ਾਨਾਂ ਹੋ ਰਹੀਆਂ ਮੌਤਾਂ ਕਾਰਨ ਕਿਸਾਨ ਹੋਰ ਵੀ ਜ਼ਿਆਦਾ ਗੁੱਸੇ ਵਿੱਚ ਆ ਗਏ ਹਨ ਅਤੇ ਦੂਜੇ ਪਾਸੇ ਆਏ ਦਿਨ ਭਾਜਪਾ ਆਗੂਆਂ ਦੇ ਕਿਸਾਨ-ਵਿਰੋਧੀ ਬਿਆਨ ਬਲਦੀ ਉਪਰ ਤੇਲ ਦਾ ਕੰਮ ਕਰ ਰਹੇ ਹਨ। ਸ਼ਾਇਦ ਇਸ ਦਾ ਹੀ ਸਿੱਟਾ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਵਿੱਚ ਦੇਖਣ ਨੂੰ ਮਿਲਿਆ। ਹਾਲ ਹੀ ਦੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਨੇ ਮਹਾਂ ਕਿਸਾਨ ਪੰਚਾਇਤ ਸਮਾਗਮ ਨੂੰ ਬੁਲਾਇਆ ਸੀ।
ਜਿਸ ਸਬੰਧੀ ਉਨ੍ਹਾਂ ਨੇ ਇੱਕ ਬਿਆਨ ਵੀ ਦਿੱਤਾ ਸੀ ਕਿ ਉਹ ਇਸ ਸਮਾਗਮ ਨੂੰ ਹਰ ਹਾਲ ਦੇ ਵਿੱਚ ਕਰਨਗੇ। ਉਧਰ ਪੰਜਾਬ ਦੇ ਅੰਦਰ ਵੀ ਕਿਸਾਨਾਂ ਨੇ ਭਾਜਪਾ ਮੰਤਰੀਆਂ ਨੂੰ ਕਿਸੇ ਕਿਸਮ ਦੀ ਮੀਟਿੰਗ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਪਰ ਭਾਜਪਾ ਆਗੂਆਂ ਨੇ ਇਸ ਗੱਲ ਨੂੰ ਆਟੇ ਵਿੱਚ ਲੂਣ ਸਮਝਦੇ ਹੋਏ ਮੀਟਿੰਗ ਨੂੰ ਜਾਰੀ ਰੱਖਿਆ ਜਿਸ ਨੇ ਕਿਸਾਨਾਂ ਦੇ ਰੋਹ ਨੂੰ ਹੋਰ ਵਧਾ ਦਿੱਤਾ। ਇਨ੍ਹਾਂ ਦੋਵਾਂ ਥਾਂਵਾਂ ਉੱਪਰ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਭਾਜਪਾ ਆਗੂਆਂ ਨੇ ਖਿਸਕਣ ਵਿੱਚ ਹੀ ਆਪਣੀ ਭਲਾਈ ਸਮਝੀ।
ਹਰਿਆਣਾ ਦੇ ਵਿਚ ਹਾਲਾਤ ਇਸ ਸਮੇਂ ਬੇਹੱਦ ਨਾਜ਼ੁਕ ਬਣ ਚੁੱਕੇ ਹਨ ਜਿਸਦੇ ਚਲਦੇ ਹੋਏ ਇੱਕ ਅਹਿਮ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤਹਿਤ ਹੁਣ 26 ਜਨਵਰੀ ਮੌਕੇ ਉਪਰ ਜੀਂਦ ਅਤੇ 8 ਜ਼ਿਲਾ ਹੈਡ ਕੁਆਟਰਾਂ ਵਿਚ ਝੰਡਾ ਲਹਿਰਾਉਣ ਦੀ ਰਸਮ ਡੀਸੀ ਵੱਲੋਂ ਅਦਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਰਸਮ ਪਹਿਲਾਂ ਮੰਤਰੀਆਂ ਵੱਲੋਂ ਕੀਤੀ ਜਾਂਦੀ ਹੈ ਪਰ ਸੂਬੇ ਵਿੱਚ ਭਾਜਪਾ ਸਰਕਾਰ ਦੇ ਹੋਣ ਕਾਰਨ ਜੇਕਰ ਉਹ ਝੰਡਾ ਫਹਿਰਾਉਣ ਦੇ ਲਈ ਆਉਣਗੇ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …