ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨ ਲਿਆਂਦੇ ਅਤੇ ਦੇਸ਼ ਦੇ ਕੁੱਝ ਹਿੱਸਿਆ ਚ ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਹੋ ਗਈ ਇਹ ਕਿਸਾਨੀ ਅੰਦੋਲਨ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਲੈ ਚੁੱਕਾ ਹੈ ਪਰ ਅਜੇ ਤੱਕ ਇਸਦਾ ਕੋਈ ਹੱਲ ਨਹੀ ਹੋਇਆ ਇਸ ਸੰਘਰਸ਼ ਨੂੰ ਹੁਣ ਹੋਰ ਮਜਬੂਤ ਕਰਨ ਨੂੰ ਦੇ ਲਈ ਹਰ ਕੋਈ ਅਪਣਾ ਅਹਿਮ ਯੋਗਦਾਨ ਪਾ ਰਿਹਾ ਹੈ ,ਇਸ ਅੰਦੋਲਨ ਨਾਲ ਜੁੜੀ ਹੋਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਐਲਾਨ ਨਾਲ ਕਿਸਾਨੀ ਸੰਘਰਸ਼ ਨੂੰ ਹੋਰ ਬਲ ਮਿਲੇਗਾ।
ਦਰਅਸਲ ਇਕ ਸੰਸਥਾ ਦੇ ਵਲੋ ਇਕ ਵੱਖਰੀ ਹੀ ਮੁਹੀਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਸੰਸਥਾ ਦਾ ਨਾਮ ਪੰਜਾਬ ਫਸਟ ਹੈ ਅਤੇ ਇਹਨਾਂ ਦੇ ਵਲੋ ਹੀ ਇੱਕ ਵੱਡਾ ਐਲਾਨ ਹੋਇਆ ਹੈ , ਹੁਣ ਹਰ ਇੱਕ ਘਰ ਅਤੇ ਦੁਕਾਨ ਯਾਨੀ ਕਿ ਪੰਜਾਬ ਦੇ ਹੁਣ ਹਰ ਇਕ ਕੋਨੇ ਚ ਕਿਸਾਨੀ ਝੰਡੇ ਨਜ਼ਰ ਆਉਣਗੇ। ਇੱਥੇ ਇਹ ਦਸਣਾ ਬਣਦਾ ਹੈ ਕਿ 20,000 ਝੰਡੇ ਪੂਰੇ ਪੰਜਾਬ ਚ ਫ੍ਰੀ ਚ ਵੰਡੇ ਜਾਣਗੇ ਤਾਂ ਜੌ ਇਹ ਅੰਦੋਲਨ ਹੋਰ ਤਿੱਖਾ ਅਤੇ ਮਜ਼ਬੂਤ ਹੋ ਸਕੇ ਅਤੇ ਸਰਕਾਰ ਅਪਣਾ ਅੜੀਅਲ ਰਵਈਆ ਛੱਡ ਦਵੇ , ਇਹ ਸ਼ਬਦ ਸੰਸਥਾ ਦੇ ਇੱਕ ਵਲੰਟੀਅਰ ਦੇ ਸਨ ।
ਜਿਕਰੇਖਾਸ ਹੈ ਕਿ ਕਿਸਾਨੀ ਅੰਦੋਲਨ ਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਹੋਰ ਜਾਣਕਾਰੀ ਹੋਵੇ ਅਤੇ ਉਹ ਇਕ ਇਕ ਗਲ ਤੋਂ ਸੁਚੇਤ ਹੋਣ ਇਸ ਨੂੰ ਧਿਆਨ ਚ ਰੱਖ ਕੇ ਇਸ ਮੁਹੀਮ ਦੀ ਸ਼ੁਰੁਆਤ ਹੋਣ ਜਾ ਰਹੀ ਹੈ ਤਾਂ ਜੌ ਲੋਕ ਵਧ ਤੌ ਵਧ ਸਹਿਯੋਗ ਦੇਣ ਅਤੇ ਉਹਨਾਂ ਚ ਜੋਸ਼ ਆਵੇ। ਇੱਥੇ ਇਹ ਦਸਣਾ ਬਣਦਾ ਹੈ ਕਿ ਗਣਤੰਤਰ ਦਿਹਾੜੇ ਤੇ ਕਿਸਾਨਾਂ ਵਲੋਂ ਐਲਾਨ ਕਿਤਾ ਗਿਆ ਹੈ ਕਿ ਉਹ ਟਰੈਕਟਰ ਮਾਰਚ ਕਰਣਗੇ ਅਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਸਰਕਾਰ ਨੂੰ ਦਿਖਾਉਣ ,ਇਸ ਮੁਹੀਮ ਦੀ ਸ਼ੁਰੂਆਤ ਵੀ ਇਸੇ ਲਈ ਕੀਤੀ ਗਈ ਹੈ ਕਿ ਇਸ ਟਰੈਕਟਰ ਮਾਰਚ ਨੂੰ ਹੋਰ ਮਜ਼ਬੂਤੀ ਮਿਲੇ ਅਤੇ ਲੋਕ ਇਸ ਚ ਵੱਧ ਤੋਂ ਵੱਧ ਸ਼ਾਮਿਲ ਹੋਣ।
ਸੁਰਿੰਦਰ ਮਾਵੀ ਜੋ ਇਸ ਸੰਸਥਾ ਨਾਲ ਜੁੜੇ ਹੋਏ ਨੇ ਉਹਨਾਂ ਦਾ ਕਹਿਣਾ ਕਿ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਇਸਦਾ ਪਰਚਾਰ ਕੀਤਾ ਜਾਵੇਗਾ ਵੱਧ ਤੌ ਵੱਧ ਝੰਡੇ ਵੰਡੇ ਜਾਣਗੇ, ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੌ ਓਹ ਵੀ ਇਸ ਦਾ ਹਿੱਸਾ ਬਨ ਸੱਕਣ । ਜੱਦ ਦੀ ਸੱਤਾਧਾਰੀ ਸਰਕਾਰ ਨੇ ਇਹ ਕਾਨੂੰਨ ਬਣਾਏ ਨੇ ਉਦੋਂ ਤੋਂ ਹੀ ਇਸਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ, ਕੇਂਦਰ ਸਰਕਾਰ ਨਾਲ ਹੁਣ ਤੱਕ ਕਿਸਾਨ ਜਥੇ ਬੰਦੀਆਂ ਦੀ ਕਈ ਵਾਰ ਮੀਟਿੰਗ ਵੀ ਹੋ ਚੁੱਕੀ ਹੈ
ਪਰ ਹੱਲ ਕੋਈ ਨਿਕਲਦਾ ਹੋਇਆ ਨਹੀਂ ਵਖਾਈ ਦੇ ਰਿਹਾ, ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ ਤੇ ਜਾ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਨੇ ਪਰ ਫਿਰ ਵੀ ਕੋਈ ਹੱਲ ਨਹੀਂ ਨਿਕਲ ਰਿਹਾ। ਸਰਕਾਰ ਅਪਣਾ ਅੜੀਅਲ ਰਵਈਆ ਨਹੀਂ ਛੱਡ ਰਹੀ ਦੂਜੇ ਪਾਸੇ ਕਿਸਾਨ ਵੀ ਕਾਨੂੰਨ ਰੱਦ ਕਰਵਾਉਣ ਦੀ ਬਾਰ ਬਾਰ ਗੱਲ ਦੋਹਰਾ ਰਹੇ ਨੇ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …