Breaking News

ਕਿਸਾਨੀ ਅੰਦੋਲਨ ਲਈ ਘਰੋਂ ਗਏ ਮੁੰਡੇ ਦੀ ਘਰੇ ਵਾਪਿਸ ਆਈ ਲਾਸ਼ , ਮਿਲੀ ਇਸ ਤਰਾਂ ਮੌਤ

ਆਈ ਤਾਜਾ ਵੱਡੀ ਖਬਰ

ਕੜਾਕੇ ਦੀ ਠੰਢ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲੈ ਕੇ ਅੰਦੋਲਨ ਕਰ ਰਹੇ ਹਨ। ਹੁਣ ਤੱਕ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਜਿਸ ਦੇ ਨਤੀਜੇ ਵਜੋਂ ਕਿਸਾਨ ਆਗੂਆਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ 26 ਜਨਵਰੀ ਨੂੰ ਟਰੈਕਟਰ ਪਰੇਡ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਕਿਸਾਨੀ ਅੰਦੋਲਨ ਦੌਰਾਨ ਹੁਣ ਤੱਕ 70 ਤੋਂ ਵਧੇਰੇ ਕਿਸਾਨ ਸ਼-ਹੀ-ਦ ਹੋ ਚੁੱਕੇ ਹਨ। ਹੁਣ ਕਿਸਾਨੀ ਅੰਦੋਲਨ ਤੋਂ ਇਕ ਹੋਰ ਮੰ-ਦ-ਭਾ-ਗੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਘਰ ਤੋਂ ਗਏ ਇਕ ਲੜਕੇ ਦੀ ਵਾਪਸ ਆਉਂਦੇ ਸਮੇਂ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫ਼ਤਹਿਗੜ੍ਹ ਸਾਹਿਬ ਦਾ ਇਹ ਕਿਸਾਨ 15 ਜਨਵਰੀ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ। 17 ਜਨਵਰੀ ਨੂੰ ਰਿਸ਼ਤੇਦਾਰੀ ਵਿਚ ਕਿਸੇ ਬੱਚੇ ਦਾ ਜਨਮ ਦਿਨ ਹੋਣ ਕਾਰਨ ਉਸ ਨੂੰ ਵਾਪਸ ਆਉਣਾ ਪਿਆ। ਵਾਪਸ ਆਉਣ ਲਈ ਉਸ ਵੱਲੋਂ ਸ਼ਾਹਬਾਦ ਦੇ ਕਿਸਾਨਾਂ ਨਾਲ ਟਰਾਲੀ ਵਿੱਚ ਸਵਾਰ ਹੋ ਕੇ ਅੰਬਾਲਾ ਤੱਕ ਪਹੁੰਚ ਕੀਤੀ ਗਈ।

ਇਹ ਸਾਰੀ ਜਾਣਕਾਰੀ ਉਸ ਵੱਲੋਂ ਫੋਨ ਕਰਕੇ ਆਪਣੇ ਘਰਦਿਆਂ ਨੂੰ ਦਿੱਤੀ ਗਈ ਸੀ। ਇਹ ਵੀ ਆਖਿਆ ਗਿਆ ਸੀ ਕਿ ਰਾਤ ਹੋਣ ਕਰਕੇ ਉਹ ਅੰਬਾਲਾ ਵਿਚ ਗੁਰਦੁਆਰਾ ਮੰਜੀ ਸਾਹਿਬ ਵਿਖੇ ਠਹਿਰੇਗਾ ਤੇ ਅਗਲੇ ਦਿਨ 18 ਜਨਵਰੀ ਨੂੰ ਆਪਣੇ ਘਰ ਪਹੁੰਚ ਜਾਵੇਗਾ। ਇਸ ਤੋਂ ਬਾਅਦ ਮ੍ਰਿਤਕ ਕਿਸਾਨ ਦਿਲਬਾਗ ਸਿੰਘ ਦੀ ਆਪਣੇ ਘਰਦਿਆਂ ਨਾਲ ਕੋਈ ਗੱਲਬਾਤ ਨਹੀਂ ਹੋਈ। ਜਦ 18 ਜਨਵਰੀ ਨੂੰ ਸ਼ਾਮ ਤੱਕ ਦਿਲਬਾਗ ਸਿੰਘ ਘਰ ਨਾ ਪਹੁੰਚਿਆ ਤਾਂ, ਫੋਨ ਕਰਨ ਤੇ ਪਤਾ ਲੱਗਾ ਕਿ ਫੋਨ ਬੰਦ ਆ ਰਿਹਾ ਹੈ।

ਜਿਸ ਸਬੰਧੀ ਪਿੰਡ ਦੇ ਲੋਕਾਂ ਅਤੇ ਪਰਿਵਾਰ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਦਿਲਬਾਗ ਸਿੰਘ ਦੇ ਫ਼ੋਨ ਦੀ ਲੁਕੇਸ਼ਨ ਟ੍ਰੇਸ ਕਰਨ ਤੇ ਅੰਬਾਲਾ ਸ਼ਹਿਰ ਦੀ ਆਈ। ਉੱਥੇ ਪਹੁੰਚਣ ਤੇ ਪਤਾ ਲੱਗਾ ਕੇ ਦਿੱਲੀ ਕਿਸਾਨ ਅੰਦੋਲਨ ਤੋਂ ਪਰਤ ਰਹੇ ਦਿਲਬਾਗ ਸਿੰਘ ਦੀ ਮੌਤ ਹੋ ਚੁੱਕੀ ਹੈ। ਜਿਸ ਨੂੰ ਇੱਕ ਟਰੱਕ ਵੱਲੋਂ ਟੱਕਰ ਮਾ- ਰ ਦਿੱਤੀ ਗਈ ਸੀ। ਇਸ ਤਰ੍ਹਾਂ ਹੀ ਇੱਕ ਹੋਰ ਹਰਿਆਣੇ ਦਾ ਕਿਸਾਨ ਜਿਸ ਨੇ ਟਿਕਰੀ ਬਾਰਡਰ ਦੀ ਸਟੇਜ਼ ਨੇੜੇ ਜ਼ਹਿਰ ਨਿਗਲ ਲਿਆ ਸੀ। ਜੋ ਹਸਪਤਾਲ ਵਿਚ ਜ਼ੇਰੇ ਇਲਾਜ ਸੀ, ਉਸ ਨੇ ਵੀ ਦਮ ਤੋ-ੜ ਦਿੱਤਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …