Breaking News

ਕਿਸਾਨਾਂ ਨੇ ਠੋਕਿਆ ਮੌਸਮ ਵਿਭਾਗ ਤੇ ਮੁਕੱਦਮਾ,ਇਹ ਹੈ ਵਜ੍

ਸੂਬੇ ਦੇ ਮਰਾਠਵਾੜਾ ਖੇਤਰ ਵਿੱਚ ਇੱਕ ਪਿੰਡ ਦੇ ਕਿਸਾਨਾਂ ਨੇ ਭਾਰਤੀ ਮੌਸਮ ਵਿਭਾਗ (IMD) ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਹੈ। ਕਿਸਾਨਾਂ ਨੇ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਹੈ ਕਿ ਬੀਜ ਤੇ ਕੀਟਨਾਸ਼ਕ ਕੰਪਨੀਆਂ ਦੀ ਮਿਲੀਭੁਗਤ ਨਾਲ ਮੌਮਮ ਵਿਭਾਗ ਨੇ ਗਲਤ ਭਵਿੱਖਬਾਣੀ ਕੀਤੀ ਹੈ।Image result for punjab rain

ਉਹ ਆਈਐਮਡੀ ਦੀ ਭਵਿੱਖਬਾਣੀ ਦੇ ਆਧਾਰ ’ਤੇ ਖਾਦ ਤੇ ਬੀਜ ਖਰੀਦ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੁੰਦਾ ਹੈ। ਇਹ ਸ਼ਿਕਾਇਤ ਸਵਾਭਿਮਾਨੀ ਫਾਰਮਿੰਗ ਸੰਗਠਨ ਦੇ ਮਰਾਠਵਾੜਾ ਖੇਤਰ ਦੇ ਪ੍ਰਧਾਨ ਮਾਨਿਕ ਕਦਮ ਵੱਲੋਂ ਦਰਜ ਕਰਾਈ ਗਈ ਹੈ।Image result for punjab dry

ਸ਼ਿਕਾਇਤ ਮੁਤਾਬਕ ਪੁਣੇ ਤੇ ਮੁੰਬਈ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਕੰਪਨੀਆਂ ਨਾਲ ਮਿਲੀਭੁਗਤ ਕੀਤੀ ਤੇ ਕਿਸਾਨਾਂ ਨੂੰ ਲੱਖਾਂ ਦਾ ਨੁਕਸਾਨ ਪਹੁੰਚਾਇਆ। ਕਿਸਾਨਾਂ ਨੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਆਧਾਰ ’ਤੇ ਖੇਤਾਂ ਵਿੱਚ ਬਿਜਾਈ ਕੀਤੀ ਸੀ। ਪਰ ਸ਼ੁਰੂਆਤੀ ਬਾਰਸ਼ ਦੇ ਬਾਅਦ ਫਿਰ ਕੋਈ ਮੀਂਹ ਨਹੀਂ ਪਿਆ ਜਿਸ ਕਾਰਨ ਉਨ੍ਹਾਂ ਦੀ ਬਿਜਾਈ ਖਰਾਬ ਹੋ ਗਈ।Image result for punjab dry

ਸ਼ਿਕਾਇਤਕਰਤਾ ਕਦਮ ਨੇ ਕਿਹਾ ਕਿ ਧਾਰਾ 420 ਤਹਿਤ IMD ਨਿਰਦੇਸ਼ਕ ਖਿਲਾਫ ਠੱਗੀ ਦਾ ਮਾਮਲਾ ਦਰਜ ਕਰਾਇਆ ਗਿਆ ਹੈ। ਪਿਛਲੇ ਸਾਲ ਜੂਨ ਵਿੱਚ ਬੀਡ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਵੀ IMD ਅਧਿਕਾਰੀਆਂ ਖਿਲਾਫ ਇਸੇ ਤਰ੍ਹਾਂ ਮਾਮਲਾ ਦਰਜ ਕਰਾਇਆ ਸੀ। ਉਸ ਨੇ ਕਿਹਾ ਸੀ ਕਿ ਆਈਐਮਡੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਇਹ ਕਹਿੰਦਿਆਂ ਗੁਮਰਾਹ ਕੀਤਾ ਕਿ ਖਰੀਫ ਮੌਸਮ ਦੌਰਾਨ ਕਾਫੀ ਬਾਰਸ਼ ਹੋਏਗੀ।Image result for punjab dry

ਆਈਐਮਡੀ ਦੇ ਕਿਸੇ ਅਧਿਕਾਰੀ ਨੇ ਇਸ ਮਾਮਲੇ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਪਿਛਲੇ ਸਾਲ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫਡਣਵੀਸ ਨੇ ਵੀ ਕੇਂਦਰੀ ਵਾਤਾਵਰਨ ਮੰਤਰੀ ਨੂੰ ਚਿੱਠੀ ਲਿਖ ਕੇ ਬਾਰਸ਼ ਦੀ ਗਲਤ ਜਾਣਕਾਰੀ ਦੇਣ ਲਈ ਆਈਐਮਡੀ ਖ਼ਿਲਾਫ਼ ਸ਼ਿਕਾਇਤ ਕੀਤੀ ਸੀ।Image result for punjab dryਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …