Breaking News

ਕਾਂਗਰਸ ਦੇ ਇਸ ਵੱਡੇ ਲੀਡਰ ਦਾ 19.85 ਲੱਖ ਬਿਜਲੀ ਬਿੱਲ ਹੋਇਆ ਇਸ ਕਾਰਨ ਮਾਫ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਚੰਨੀ ਸਰਕਾਰ ਦੇ ਸੱਤਾ ਵਿਚ ਆਉਂਦਿਆਂ ਹੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ। ਜਿੱਥੇ ਚੰਨੀ ਸਰਕਾਰ ਵੱਲੋਂ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜਗਾਰ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ। ਓਥੇ ਹੀ ਕਿਸਾਨਾਂ ਦੀ ਨਰਮੇ ਦੀ ਫਸਲ ਦਾ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦਿਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਸੀ। ਇਸ ਤੋਂ ਇਲਾਵਾ ਚੰਨੀ ਸਰਕਾਰ ਵੱਲੋਂ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਦੀ ਬਿਜਲੀ ਦੇ ਬਿੱਲ ਵੀ ਮਾਫ਼ ਕਰ ਦਿੱਤੇ ਗਏ ਹਨ, ਜਿਸ ਨਾਲ ਲੋਕਾਂ ਵਿੱਚ ਰਾਹਤ ਵੇਖੀ ਜਾ ਰਹੀ ਹੈ।

ਹੁਣ ਕਾਂਗਰਸ ਦੇ ਇਸ ਲੀਡਰ ਦਾ ਬਿਜਲੀ ਦਾ 19.35 ਲੱਖ ਦਾ ਬਿੱਲ ਇਸ ਕਾਰਨ ਮੁਆਫ਼ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਜਿੱਥੇ ਪੱਟੀ ਜ਼ਿਲੇ ਦੇ ਕਾਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ 19.35 ਲੱਖ ਰੁਪਏ ਦਾ ਬਿਜਲੀ ਦਾ ਬਿਲ ਸੂਬਾ ਸਰਕਾਰ ਵੱਲੋਂ ਮਾਫ ਕਰ ਦਿੱਤਾ ਗਿਆ ਹੈ। ਉੱਥੇ ਹੀ ਹੁਣ ਉਨ੍ਹਾਂ ਨੂੰ 1.60 ਲੱਖ ਰੁਪਏ ਦਾ ਬਿੱਲ 15 ਨਵੰਬਰ ਤੱਕ ਅਦਾ ਕਰਨਾ ਹੋਵੇਗਾ। ਜਿੱਥੇ ਉਨ੍ਹਾਂ ਦੇ ਬਿੱਲ ਵਿੱਚ ਜੁਰਮਾਨੇ ਕਾਰਨ ਕਾਫੀ ਭਾਰੀ ਵਾਧਾ ਹੋ ਗਿਆ ਸੀ।

ਪੰਜਾਬ ਵਿਚ ਬਿਜਲੀ ਦੇ ਬਿਲ ਵਿੱਚ ਰਾਹਤ ਦਿੱਤੇ ਜਾਣ ਵਾਲੇ ਪਹਿਲੇ ਵਿਧਾਇਕ ਬਣ ਗਏ ਹਨ। ਜਿੱਥੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਉਨ੍ਹਾਂ ਦੇ ਅਮ੍ਰਿਤਸਰ ਵਿਚ ਸਥਿਤ ਘਰ ਦਾ ਇਕ ਕਿਲੋਵਾਟ ਹੋਣ ਕਾਰਨ ਇਹ ਬਿੱਲ ਪਾਵਰਕਾਮ ਵੱਲੋਂ ਮੁਆਫ਼ ਕਰ ਦਿੱਤਾ ਗਿਆ ਹੈ। ਜਦ ਕਿ ਪੰਜਾਬ ਵਿੱਚ ਪੱਟੀ ਬਿਜਲੀ ਚੋਰੀ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਆਉਂਦਾ ਹੈ।

ਓਥੇ ਕੀ ਦਸਿਆ ਗਿਆ ਹੈ ਕਿ ਵਿਧਾਇਕ ਦਾ ਅੰਮ੍ਰਿਤਸਰ ਵਿਚ ਜੋ ਘਰ ਹੈ ਉਸ ਘਰ ਦਾ ਮੀਟਰ ਜਸਵਿੰਦਰ ਸਿੰਘ ਦੇ ਨਾਮ ਤੇ ਮੌਜੂਦ ਹੈ ਜਿਸ ਨੂੰ ਬਦਲਣ ਵਾਸਤੇ ਵਿਧਾਇਕ ਵੱਲੋਂ ਅਰਜੀ ਦਿੱਤੀ ਗਈ ਸੀ। ਜਿਸ ਵਾਸਤੇ ਉਨ੍ਹਾਂ ਵੱਲੋਂ 17,130 ਰੁਪਏ ਦੀ ਫੀਸ ਵੀ ਅਦਾ ਕੀਤੀ ਗਈ ਸੀ। ਪਰ ਬਕਾਏ ਬਾਕੀ ਹੋਣ ਕਾਰਨ ਪਾਵਰਕਾਮ ਵੱਲੋਂ ਇਹ ਮੀਟਰ ਵਿਧਾਇਕ ਦੇ ਨਾਮ ਤੇ ਅਜੇ ਤੱਕ ਨਹੀਂ ਕੀਤਾ ਗਿਆ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …