ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਵੱਖ-ਵੱਖ ਗਾਇਕਾਂ ਦੀਆਂ ਕੁੱਝ ਨਿੱਜੀ ਗੱਲਾਂ ਨੂੰ ਲੈ ਕੇ ਖਬਰਾਂ ਸਾਹਮਣੇ ਆਈਆਂ ਹਨ। ਜਿਸ ਨੂੰ ਲੈ ਕੇ ਸਾਰੇ ਲੋਕਾਂ ਦੇ ਵੱਖ ਵੱਖ ਵਿਚਾਰ ਹੁੰਦੇ ਹਨ। ਜਿੱਥੇ ਇੱਕ ਗਾਇਕ ਦੀ ਜ਼ਿੰਦਗੀ ਲੋਕਾਂ ਦੇ ਸਾਹਮਣੇ ਕੁਝ ਹੋਰ ਹੁੰਦੀ ਹੈ। ਉਥੇ ਹੀ ਉਨ੍ਹਾਂ ਦੇ ਪਰਿਵਾਰਕ ਜਿੰਦਗੀ ਦੀ ਗੱਲ ਕੀਤੀ ਜਾਵੇ ਉਸ ਦਾ ਕੁਝ ਵੱਖਰਾ ਰੂਪ ਖਬਰਾਂ ਦੇ ਵਿੱਚ ਸਾਹਮਣੇ ਆ ਜਾਂਦਾ ਹੈ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਗਾਇਕਾਂ ਦੇ ਆਏ ਦਿਨ ਘਰੇਲੂ ਝਗੜਿਆਂ ਅਤੇ ਆਪਸੀ ਪੈਸਿਆਂ ਦੇ ਲੈਣ-ਦੇਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਜੋ ਸੋਸ਼ਲ ਮੀਡੀਆ ਉਪਰ ਸੁਰਖੀਆਂ ਬਣ ਜਾਂਦੀਆਂ ਹਨ। ਹੁਣ ਤੱਕ ਬਹੁਤ ਸਾਰੇ ਗਾਇਕਾਂ ਅਤੇ ਅਦਾਕਾਰਾਂ ਬਾਰੇ ਸੋਸ਼ਲ ਮੀਡੀਆ ਉਪਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।
ਘਰੇਲੂ ਕਲੇਸ਼ ਪੈਣ ਤੋਂ ਬਾਅਦ ਹੁਣ ਅੱਕੇ ਹੋਏ ਲਹਿੰਬਰ ਹੁਸੈਨਪੁਰੀ ਵੱਲੋਂ ਵੀ ਪਰਿਵਾਰ ਬਾਰੇ ਕੁਝ ਵੱਡੇ ਖੁਲਾਸੇ ਕੀਤੇ ਗਏ ਹਨ। ਦੋ ਦਿਨਾਂ ਤੋਂ ਜਿੱਥੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰੇਲੂ ਵਿਵਾਦ ਨੂੰ ਲੈ ਕੇ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜਿੱਥੇ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਗਏ ਹਨ। ਇਹ ਆਰੋਪ ਉਨ੍ਹਾਂ ਦੀ ਪਤਨੀ ਦੀਆਂ ਭੈਣਾਂ ਵੱਲੋਂ ਵੀ ਲਗਾਏ ਗਏ ਹਨ। ਜਿਸ ਦਾ ਖੁਲਾਸਾ ਕਰਦੇ ਹੋਏ ਹੁਣ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਵੱਲੋਂ ਆਪਣੀ ਪਤਨੀ ਅਤੇ ਬੱਚਿਆਂ ਦੇ ਸਾਹਮਣੇ ਆਉਣ ਦੀ ਵੀਡੀਓ ਤੋਂ ਬਾਅਦ ਉਨ੍ਹਾਂ ਇਸ ਘਟਨਾ ਦਾ ਸਪਸ਼ਟੀਕਰਨ ਕਰਦੇ ਹੋਏ ਦੱਸਿਆ ਹੈ ਕੇ ਉਹ ਵਧੇਰੇ ਸਮਾਂ ਆਪਣੇ ਘਰ ਤੋਂ ਬਾਹਰ ਰਹਿੰਦੇ ਹਨ।
ਪਰ ਹੁਣ ਤਾਲਾਬੰਦੀ ਦੇ ਕਾਰਨ ਉਨ੍ਹਾਂ ਨੂੰ ਘਰ ਵਿੱਚ ਰਹਿਣਾ ਪਿਆ ਹੈ। ਇਹ ਗੱਲ ਉਨ੍ਹਾਂ ਦੇ ਰਿਸ਼ਤੇਦਾਰੀ ਵਿੱਚ ਪਸੰਦ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਾਲ਼ੀ ਅਤੇ ਸਾਢੂ ਵੀ ਉਨ੍ਹਾਂ ਦੇ ਘਰ ਵਿੱਚ ਰਹਿੰਦੇ ਹਨ ਤੇ ਜੋ ਉਨ੍ਹਾਂ ਦੀ ਪਤਨੀ ਨੂੰ ਭੜਕਾਉਂਦੇ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਵੱਲੋਂ ਉਨ੍ਹਾਂ ਉੱਪਰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਅਗਰ ਇੱਕ ਬਾਪ ਆਪਣੇ ਬੱਚਿਆਂ ਦੀ ਪੜਾਈ ਤੇ ਫੋਨ ਨੂੰ ਲੈ ਕੇ ਕੁਝ ਨਹੀਂ ਕਹਿ ਸਕਦਾ ਤੇ ਫਿਰ ਇਹ ਗੱਲ ਸੋਚਣ ਤੇ ਮਜਬੂਰ ਕਰਨ ਵਾਲੀ ਹੈ।
ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਪ੍ਰਾਪਰਟੀ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਸਾਲੀ ਕੋਲੋਂ ਪੈਸੇ ਲੈਣੇ ਹਨ। ਉਨ੍ਹਾਂ ਦੀ ਸਾਲੀ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਮੈਂ ਤੈਨੂੰ ਜਲੀਲ ਕਰਕੇ ਹੀ ਛੱਡਾਂਗੀ। ਬੀਤੇ ਦਿਨੀਂ ਲਹਿੰਬਰ ਹੁਸੈਨਪੁਰੀ ਦੀ ਪਤਨੀ ਅਤੇ ਬੱਚਿਆਂ ਵੱਲੋਂ ਘਰੇਲੂ ਹਿੰਸਾ ਦੇ ਕਈ ਗੰਭੀਰ ਦੋਸ਼ ਲਾਏ ਗਏ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …