ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਕਰੋਨਾ ਕਾਰਨ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਉਥੇ ਹੀ ਵਧ ਰਹੀ ਮਹਿੰਗਾਈ ਦੇ ਕਾਰਨ ਲੋਕਾਂ ਦੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਆਰਥਿਕ ਮੰਦੀ ਦੇ ਚਲਦੇ ਹੋਏ ਬਹੁਤ ਸਾਰੇ ਪਰਿਵਾਰ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਕਿਉਂਕਿ ਕੀਤੀ ਗਈ ਤਾਲਾਬੰਦੀ ਕਾਰਨ ਜਿੱਥੇ ਲੋਕਾਂ ਦੇ ਕੰਮਕਾਰ ਠੱਪ ਹੋ ਗਏ ਸਨ, ਉਥੇ ਹੀ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ। ਜਿਨ੍ਹਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਵਿਚ ਉਸ ਸਮੇਂ ਵਾਧਾ ਹੋ ਰਿਹਾ ਹੈ ਜਦੋਂ ਸਰਕਾਰ ਵੱਲੋਂ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।
ਹੁਣ ਐਲਪੀਜੀ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇਕ ਵੱਡੀ ਹੋਰ ਖਬਰ ਦਾ ਐਲਾਨ ਹੋਇਆ ਹੈ ,ਜਿਸ ਨੂੰ ਲੈ ਕੇ ਲੋਕ ਹੈਰਾਨ ਹਨ। ਜਿੱਥੇ ਵਧ ਰਹੀ ਮਹਿੰਗਾਈ ਕਾਰਨ ਲੋਕ ਪਹਿਲਾਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਉਥੇ ਹੀ ਸਰਕਾਰ ਵੱਲੋਂ ਲਗਾਤਾਰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਦੇਸ਼ ਵਿਚ ਜਿੱਥੇ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 15 ਰੁਪਏ ਦਾ ਵਾਧਾ 14.2 ਕਿਲੋਗਰਾਮ ਸਲੰਡਰ ਉਪਰ ਕਰ ਦਿੱਤਾ ਗਿਆ ਹੈ। ਉਥੇ ਹੀ 19 ਕਿਲੋਗਰਾਮ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।
ਸਾਰੀਆਂ ਪੈਟਰੋਲ ਅਤੇ ਤੇਲ ਕੰਪਨੀਆਂ ਵੱਲੋਂ ਹਰ ਮਹੀਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ। ਅੱਜ ਬੁੱਧਵਾਰ ਨੂੰ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਉੱਥੇ ਹੀ ਰਾਜਧਾਨੀ ਦਿੱਲੀ ਵਿਚ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤ 899.50 ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 884.50 ਰੁਪਏ ਸੀ। ਉਥੇ ਹੀ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 19 ਕਿਲੋ ਗੈਸ ਸਿਲੰਡਰ ਤੇ 43.5 ਰੁਪਏ ਪ੍ਰਤੀ ਸਿਲੰਡਰ ਕੀਮਤ ਨੂੰ ਵਧਾ ਦਿੱਤਾ ਗਿਆ ਹੈ। ਜਿੱਥੇ ਹੁਣ ਬਿਨਾਂ ਸਬਸਿਡੀ ਵਾਲਾ ਸਿਲੰਡਰ ਵੀ 25 ਰੁਪਏ ਮਹਿੰਗਾ 1 ਸਤੰਬਰ ਤੋਂ ਕੀਤਾ ਗਿਆ ਹੈ।
ਉੱਥੇ ਹੀ ਪਿਛਲੇ ਦੋ ਮਹੀਨਿਆਂ ਦੌਰਾਨ ਲਗਾਤਾਰ ਗੈਸ ਦੀਆਂ ਕੀਮਤਾਂ ਵਿੱਚ 4 ਵਾਰ ਵਾਧਾ ਹੋਇਆ ਹੈ। ਚੇਨਈ ਵਿੱਚ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 915.50 ਰੁਪਏ ਜੋ ਪਹਿਲਾਂ 900.50 ਰੁਪਏ ਸੀ। ਇਸ ਤਰ੍ਹਾਂ ਹੀ ਕਲਕੱਤਾ ਵਿੱਚ 926 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 911 ਰੁਪਏ ਸੀ। ਦਿੱਲੀ ਵਿਚ 899.50 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 884.50 ਸੀ। ਮੁੰਬਈ ਵਿਚ 899.50 ਰੁਪਏ ਹੋ ਗਈ ਹੈ ਜੋ ਕਿ ਹੈ 844.50 ਰੁਪਏ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …