1 ਅਕਤੂਬਰ ਤੋਂ ਸਰਕਾਰ ਨੇ ਕਰਤਾ ਇਹ ਐਲਾਨ
ਜਿਥੇ ਕੋਰੋਨਾ ਨੇ ਸਾਰੇ ਪਾਸੇ ਹਾਹਕਾਰ ਮਚਾਈ ਹੋਈ ਹੈ ਓਥੇ ਇਸ ਦੀ ਵਜ੍ਹਾ ਨਾਲ ਸਰਕਾਰੀ ਖਜਾਨੇ ਵੀ ਖਾਲੀ ਹੋ ਰਹੇ ਹਨ। ਇਹਨਾਂ ਖਜਾਨਿਆਂ ਨੂੰ ਭਰਨ ਲਈ ਸਰਕਾਰ ਵੀ ਵੱਖ ਵੱਖ ਤਰਾਂ ਦੀ ਸਕੀਮਾਂ ਬਣਾ ਰਹੀ ਹੈ। ਹੁਣ ਅਜਿਹੀ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।
ਵਿਦੇਸ਼ ‘ਚ ਜੇਕਰ ਤੁਸੀਂ ਪੈਸੇ ਭੇਜਦੇ ਹੋ ਤਾਂ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਪਹਿਲੀ ਅਕਤੂਬਰ ਤੋਂ ਟੀ. ਸੀ. ਐੱਸ. ਲਾਗੂ ਹੋਣ ਜਾ ਰਿਹਾ ਹੈ।ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐੱਲ. ਆਰ. ਐੱਸ.) ਤਹਿਤ ਵਿਦੇਸ਼ ਭੇਜੇ ਜਾਣ ਵਾਲੇ ਪੈਸੇ ‘ਤੇ 5 ਫੀਸਦੀ ਟੀ. ਸੀ. ਐੱਸ. ਦੇਣਾ ਹੋਵੇਗਾ। ਲਿਬਰਲਾਈਜ਼ਡ ਰੈਮੀਟੈਂਸ ਸਕੀਮ ਦਾ ਇਸਤੇਮਾਲ ਵਿਦੇਸ਼ਾਂ ‘ਚ ਪੜ੍ਹ ਰਹੇ ਬੱਚਿਆਂ ਲਈ ਪੈਸੇ ਭੇਜਣ, ਵਿਦੇਸ਼ ‘ਚ ਜਾਇਦਾਦ ਖਰੀਦਣ ਅਤੇ ਵਿਦੇਸ਼ ਦੀ ਸਟਾਕਸ ਐਕਸਚੇਂਜ ‘ਚ ਲਿਸਟਿਡ ਯਾਨੀ ਸੂਚੀਬੱਧ ਸਟਾਕਸ ਖਰੀਦਣ ਲਈ ਕੀਤਾ ਜਾਂਦਾ ਹੈ।
ਕਿਸ ਤਰ੍ਹਾਂ ਲੱਗੇਗਾ ਟੀ. ਸੀ. ਐੱਸ.-
ਹਾਲਾਂਕਿ, ਟੀ. ਸੀ. ਐੱਸ. ਵਿਦੇਸ਼ ਭੇਜੀ ਜਾਣ ਵਾਲੀ ਹਰ ਰਕਮ ‘ਤੇ ਨਹੀਂ ਲਾਗੂ ਹੋਵੇਗਾ। ਉਦਾਹਰਣ ਦੇ ਤੌਰ ‘ਤੇ ਜੇਕਰ ਭੇਜੀ ਜਾਣ ਵਾਲੀ ਰਕਮ 7,00,000 ਰੁਪਏ ਤੋਂ ਘੱਟ ਹੈ ਅਤੇ ਟੂਰ ਪੈਕੇਜ ਖਰੀਦਣ ਲਈ ਨਹੀਂ ਹੈ ਤਾਂ ਇਹ ਉਸ ਰਕਮ ‘ਤੇ ਨਹੀਂ ਲੱਗੇਗਾ। ਇਸ ਤੋਂ ਇਲਾਵਾ ਵਿਦੇਸ਼ ਭੇਜੀ ਜਾਣ ਵਾਲੀ 7 ਲੱਖ ਰੁਪਏ ਤੋਂ ਵੱਧ ਦੀ ਰਕਮ ਦੇ ਮਾਮਲੇ ‘ਚ ਟੈਕਸ ਕੁਲੈਕਟਡ ਐਟ ਸੋਰਸ (ਟੀ. ਸੀ. ਐੱਸ.) ਸਿਰਫ ਇਸ ਲਿਮਟ ਤੋਂ ਉਪਰ ਦੀ ਰਕਮ ‘ਤੇ ਲਾਗੂ ਹੋਵੇਗਾ ਜੇਕਰ ਮਕਸਦ ਟੂਰ ਪੈਕੇਜ ਖਰੀਦਣ ਦਾ ਨਹੀਂ ਹੈ।
ਬਹੁਤ ਸਾਰੇ ਭਾਰਤੀ ਵਿਦੇਸ਼ਾਂ ‘ਚ ਪੜ੍ਹਾਈ ਦੇ ਮਕਸਦ ਲਈ ਬੈਂਕਾਂ ਜਾਂ ਵਿੱਤੀ ਸੰਸਥਾਨਾਂ ਤੋਂ ਕਰਜ਼ਾ ਲੈਂਦੇ ਹਨ। ਇਸ ਲਈ ਇਸ ਮਾਮਲੇ ‘ਚ 7,00,000 ਰੁਪਏ ਤੋਂ ਵੱਧ ਦੀ ਰਕਮ ‘ਤੇ ਸਿਰਫ 0.5 ਫੀਸਦੀ ਟੀ. ਸੀ. ਐੱਸ. ਲਾਉਣ ਦੀ ਵਿਵਸਥਾ ਕੀਤੀ ਗਈ ਹੈ।
ਇਸ ਤੋਂ ਇਲਾਵਾ ਦੇਸ਼ ‘ਚ ਟੈਕਸਦਾਤਾਵਾਂ ‘ਤੇ ਟੀ. ਡੀ. ਐੱਸ. ਲਾਗੂ ਹੁੰਦਾ ਹੈ। ਅਜਿਹੇ ‘ਚ ਇਹ ਨਿਯਮ ਬਣਾਇਆ ਗਿਆ ਹੈ ਕਿ ਜੇਕਰ ਵਿਦੇਸ਼ ਪੈਸੇ ਭੇਜਣ ਵਾਲੇ ਟੈਕਸਦਾਤਾ ‘ਤੇ ਪਹਿਲਾਂ ਤੋਂ ਟੀ. ਡੀ. ਐੱਸ. ਲਾਗੂ ਹੋ ਚੁੱਕਾ ਹੈ ਤਾਂ ਉਸ ‘ਤੇ ਟੀ. ਸੀ. ਐੱਸ. ਲਾਗੂ ਨਹੀਂ ਹੋਵੇਗਾ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …