ਆਈ ਤਾਜਾ ਵੱਡੀ ਖਬਰ
ਸੜਕ ਉਪਰ ਚੱਲਦੇ ਸਮੇਂ ਸਾਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਮੌਜੂਦਾ ਵਕਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੱਧਦੀ ਹੋਈ ਅਬਾਦੀ ਦੇ ਕਾਰਨ ਸੜਕਾਂ ਦੇ ਉਪਰ ਗੱਡੀਆਂ ਦੀ ਗਿਣਤੀ ਵੀ ਵਧ ਚੁੱਕੀ ਹੈ। ਜਿਸ ਦੇ ਨਾਲ ਪਿਛਲੇ ਪੰਜ ਸਾਲਾਂ ਸੜਕ ਦੇ ਉੱਪਰ ਗੱਡੀਆਂ ਦੀ ਗਿਣਤੀ ਦੇ ਵਿਚ ਭਾਰੀ ਇਜ਼ਾਫ਼ਾ ਹੋਇਆ ਹੈ। ਜਿਸ ਕਾਰਨ ਹੁਣ ਸੜਕ ਉਪਰ ਚਲਦੇ ਸਮੇਂ ਹੋਰ ਵੀ ਜ਼ਿਆਦਾ ਸਾਵਧਾਨੀ ਵਰਤਣੀ ਪੈਂਦੀ ਹੈ। ਇਸ ਦੇ ਨਾਲ ਹੀ ਸੜਕ ਆਵਾਜਾਈ ਦੇ ਨਿਯਮਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਵਾਹਨ ਨੂੰ ਚਲਾਉਣਾ ਪੈਂਦਾ ਹੈ।
ਸਰਕਾਰ ਵੱਲੋਂ ਵੀ ਸਮੇਂ-ਸਮੇਂ ਉੱਪਰ ਆਵਾਜਾਈ ਦੇ ਨਿਯਮਾਂ ਉੱਪਰ ਨਿਯੰਤਰਣ ਰੱਖਣ ਵਾਸਤੇ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ ਜਿਸ ਦੇ ਨਾਲ ਲੋਕਾਂ ਨੂੰ ਬੇਹਤਰ ਸੇਵਾਵਾਂ ਪ੍ਰਦਾਨ ਕਰਵਾਈਆਂ ਜਾ ਸਕਣ। ਪਰ ਹੁਣ ਭਾਰਤ ਦੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਮਾਰਗ ਦਾ ਇਸਤਮਾਲ ਕਰਨ ਵਾਲੇ ਲੋਕਾਂ ਉਪਰ ਵਾਧੂ ਬੋਝ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਜ਼ਰੀਏ ਹੁਣ ਰਾਸ਼ਟਰੀ ਰਾਜਮਾਰਗ ਉੱਪਰ ਯਾਤਰਾ ਕਰਨ ਵਾਲੇ ਤਮਾਮ ਮੁਸਾਫਰਾਂ ਨੂੰ 5 ਫੀਸਦੀ ਵਾਧੂ ਟੋਲ ਟੈਕਸ ਦੇਣਾ ਪਵੇਗਾ।
ਕਿਉਂਕਿ ਹਰ ਵਿੱਤੀ ਵਰ੍ਹੇ ਟੋਲ ਟੈਕਸ ਵਧਾਇਆ ਜਾਂਦਾ ਹੈ ਜਿਸ ਦੇ ਅਨੁਸਾਰ ਹੀ ਹੁਣ ਰਾਸ਼ਟਰੀ ਰਾਜ ਮਾਰਗ ਦੇ ਟੋਲ ਪਲਾਜ਼ਿਆਂ ਦੇ ਟੈਕਸ ਵਿੱਚ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੱਡੀਆਂ ਦੇ ਉੱਪਰ ਫਾਸਟੈਗ ਦੇ ਇਸਤੇਮਾਲ ਨੂੰ ਲਾਜ਼ਮੀ ਕੀਤਾ ਗਿਆ। ਗੱਡੀਆਂ ਉਪਰ ਫਾਸਟੈਗ ਦੇ ਇਸਤੇਮਾਲ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਦੇ ਤਹਿਤ ਫਾਸਟੈਗ ਨੂੰ ਗੱਡੀਆਂ ਦੇ ਉੱਪਰ ਲਗਾਉਣ ਦੀ ਆਖਰੀ ਤਰੀਕ ਦਾ ਵੀ ਐਲਾਨ ਕੀਤਾ ਜਾ ਚੁੱਕਾ ਹੈ।
ਜਿਸ ਤਹਿਤ 16 ਫਰਵਰੀ ਨੂੰ ਸਾਰੇ ਵਾਹਨਾਂ ਦੇ ਟੋਲ ਪਲਾਜ਼ਿਆਂ ਤੋਂ ਲੰਘਣ ਦੇ ਲਈ ਫਾਸਟੈਗ ਨੂੰ ਉਨ੍ਹਾਂ ਵਾਹਨਾਂ ਦੇ ਉਪਰ ਲੱਗਾ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਸੀ ਪਰ ਅਜੇ ਤੱਕ ਵੀ ਇਸ ਨੂੰ ਗੱਡੀਆਂ ਉਪਰ ਲਗਾਉਣ ਦਾ ਸਿਲਸਿਲਾ ਜਾਰੀ ਹੈ। ਇਸ ਨੂੰ ਗੱਡੀਆਂ ਉਪਰ ਲਗਾਉਣ ਦੇ ਨਾਲ ਇਕ ਤਾਂ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਦੂਜਾ ਈਂਧਨ ਦੀ ਖਪਤ ਉੱਪਰ ਵੀ ਅਸਰ ਪੈਂਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …