ਹੁਣੇ ਆਈ ਤਾਜਾ ਵੱਡੀ ਖਬਰ
ਚੋਣਾਂ ਕਿਸੇ ਵੀ ਦੇਸ਼ ਦੀਆਂ ਹੋਣ ਉਹ ਹਮੇਸ਼ਾ ਚਰਚਾ ਦਾ ਮੁੱਦਾ ਬਣੀਆਂ ਰਹਿੰਦੀਆਂ ਹਨ। ਕੁਝ ਸਮਾਂ ਪਹਿਲਾਂ ਜਿੱਥੇ ਅਮਰੀਕਾ ਦੀਆਂ ਚੋਣਾਂ ਪੂਰੀ ਦੁਨੀਆ ਲਈ ਇੱਕ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ ਤੇ ਸਭ ਦੀਆਂ ਨਜ਼ਰਾਂ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਉੱਪਰ ਟਿਕੀਆਂ ਹੋਈਆਂ ਸਨ ਜੋ ਸਭ ਤੋਂ ਸ਼ਕਤੀਸ਼ਾਲੀ ਹੈ। ਜਿੱਥੇ ਜੋਅ ਬਾਈਡਨ ਵੱਲੋਂ ਟਰੰਪ ਨੂੰ ਹਰਾ ਕੇ ਦੇਸ਼ ਦੇ 46 ਵੇਂ ਰਾਸ਼ਟਰਪਤੀ ਵਜੋਂ ਕਾਰਜਕਾਲ ਸੰਭਾਲਿਆ ਗਿਆ ਹੈ। ਉਥੇ ਹੀ ਕਰੋਨਾ ਦੇ ਸਮੇਂ ਪੰਜਾਬ ਵਿੱਚ ਵੀ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਸੂਬਾ ਸਰਕਾਰ ਵੱਲੋਂ ਕਰ ਦਿੱਤਾ ਗਿਆ ਸੀ। ਚੋਣਾਂ ਦਾ ਬਿਗਲ ਵੱਜਦੇ ਹੀ ਸਭ ਸਿਆਸੀ ਦਲ ਚੋਣਾਂ ਨੂੰ ਲੈ ਕੇ ਆਪਣੀਆਂ ਆਪਣੀਆਂ ਹੀ ਰਣਨੀਤੀਆਂ ਬਣਾਉਣ ਲੱਗ ਗਏ ਸਨ।
ਉਥੇ ਹੀ ਅਕਾਲੀ-ਭਾਜਪਾ ਦਾ ਟੁੱਟ ਚੁੱਕਾ ਗਠਜੋੜ ਸਭ ਲਈ ਇਕ ਚਰਚਾ ਦਾ ਮੁੱਦਾ ਬਣ ਗਿਆ ਸੀ। ਕਿਸਾਨੀ ਸੰਘਰਸ਼ ਕਾਰਨ ਸਭ ਲੋਕਾਂ ਵੱਲੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਪੰਜਾਬ ਅੰਦਰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਂਦਾ ਸੀ, ਤੇ ਉਨ੍ਹਾਂ ਨੂੰ ਭਾਜਪਾ ਦਾ ਸਾਥ ਛੱਡ ਕੇ ਕਿਸਾਨੀ ਸੰਘਰਸ਼ ਵਿੱਚ ਸਾਥ ਦੇਣ ਲਈ ਆਖਿਆ ਗਿਆ। ਚੋਣਾਂ ਵਿੱਚ ਜਿੱਥੇ ਬਾਕੀ ਪਾਰਟੀਆਂ ਵੱਲੋਂ ਆਪਣੇ ਚੋਣ ਨਿਸ਼ਾਨ ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੀ ਆਪਣੇ ਆਪਣੇ ਚੋਣ ਨਿਸ਼ਾਨ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਸੀ।
ਇਨ੍ਹਾਂ ਚੋਣਾਂ ਦੌਰਾਨ ਪੰਜਾਬ ਵਿਚ ਸਿਆਸਤ ਇਕ ਵਾਰ ਫਿਰ ਤੋਂ ਗਰਮਾ ਗਈ ਸੀ। ਅੱਜ ਕਈ ਜਗ੍ਹਾ ਉੱਪਰ ਕਰਵਾਈਆਂ ਗਈਆਂ ਇਹ ਚੋਣਾਂ ਕਿਤੇ ਨਾ ਕਿਤੇ ਚਰਚਾ ਵਿਚ ਰਹੀਆਂ ਹਨ। ਭਾਜਪਾ ਦੇ ਉਮੀਦਵਾਰ ਨੇ ਪੰਜਾਬ ਵਿਚ ਇਕ ਜੁਗਾੜ ਲਗਾਇਆ ਜਿਸ ਨਾਲ ਸਭ ਪਾਸੇ ਚਰਚਾ ਹੋ ਰਹੀ ਹੈ। ਜਿੱਥੇ ਕੱਲ ਦੋਰਾਹਾ ਵਿੱਚ ਅਕਾਲੀ ਵਰਕਰਾਂ ਵੱਲੋਂ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੀਆਂ ਫੋਟੋਆਂ ਸ਼ਹਿਰ ਅੰਦਰ ਲੱਗੇ ਹੋਏ ਪੋਸਟਰ ਤੋਂ ਗਾਇਬ ਪਾਈਆਂ ਗਈਆਂ। ਉਥੇ ਹੀ ਅੱਜ ਬੰਗਾ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਭਾਜਪਾ ਦੇ ਉਮੀਦਵਾਰਾਂ ਵੱਲੋਂ ਪੋਸਟਰ ਤੇ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਦਾ ਰੰਗ ਵੀ ਬਦਲ ਦਿੱਤਾ ਗਿਆ। ਕਮਲ ਦੇ ਚੋਣ ਨਿਸ਼ਾਨ ਨੂੰ ਚਿੱਟੇ ਰੰਗ ਵਿੱਚ ਤਬਦੀਲ ਕੀਤਾ ਗਿਆ।
ਉੱਥੇ ਹੀ ਭਾਜਪਾ ਦੇ ਚੋਣ ਬੂਥ ਉਪਰ ਬੇਰੋਣਕ ਦੇਖਣ ਨੂੰ ਮਿਲੀ। ਭਾਜਪਾ ਦੇ ਉਮੀਦਵਾਰਾਂ ਵੱਲੋਂ ਨਗਰ ਕੌਂਸਲ ਦੀਆਂ ਇਨ੍ਹਾਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦਾ ਨਾਂ ਵੀ ਪੋਸਟਰ ਤੋਂ ਗਾਇਬ ਕੀਤਾ ਗਿਆ ਹੈ। ਅਜਿਹੀਆਂ ਘਟਨਾਵਾਂ ਪੰਜਾਬ ਤੋਂ ਕਈ ਜਗ੍ਹਾ ਤੋਂ ਵੇਖਣ ਨੂੰ ਮਿਲੀਆਂ ਹਨ, ਜੋ ਚਰਚਾ ਦਾ ਵਿਸ਼ਾ ਬਣੀਆ ਹੋਈਆ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …