Breaking News

ਕਰਲੋ ਘਿਓ ਨੂੰ ਭਾਂਡਾ ਪੰਜਾਬ ਚ ਬਿਜਲੀ ਬਿੱਲਾਂ ਦੇ ਬਾਰੇ ਚ ਹੁਣ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਿਹਾ ਜਾ ਰਿਹਾ ਹੈ ਕਿ ਸਾਡਾ ਭਾਰਤ ਡਿਜੀਟਲ ਹੋ ਰਿਹਾ ਹੈ। ਹੁਣ ਹਰ ਤਰਾਂ ਦੇ ਭੁਗਤਾਨ ਨੂੰ ਅਸਾਨ ਬਣਾਉਣ ਦੇ ਲਈ ਆਨਲਾਈਨ ਮਾਧਿਅਮ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਇਹ ਸਿਸਟਮ ਭਾਵੇਂ ਅਨਪੜ੍ਹ ਲੋਕਾਂ ਦੀ ਸਮਝ ਤੋਂ ਬਾਹਰ ਹੋਵੇ ਪਰ ਪੜ੍ਹੇ-ਲਿਖੇ ਲੋਕ ਇਸ ਦਾ ਵੱਧ ਤੋਂ ਵੱਧ ਇਸਤੇਮਾਲ ਕਰਦੇ ਹਨ। ਪਰ ਹਾਲ ਹੀ ਦੇ ਦਿਨਾਂ ਦੌਰਾਨ ਆਨਲਾਈਨ ਭੁਗਤਾਨ ਕਰਨ ਨੂੰ ਲੈ ਕੇ ਵੱਖ ਵੱਖ ਖਪਤਕਾਰਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਾਰੀ ਖਬਰ ਦਾ ਸਬੰਧ ਪਾਵਰ ਨਿਗਮ ਦੇ ਨਾਲ ਹੈ।

ਪਿਛਲੇ ਕੁਝ ਦਿਨਾਂ ਦੌਰਾਨ ਬਿਜਲੀ ਖਪਤਕਾਰਾਂ ਵੱਲੋਂ ਬਿੱਲਾਂ ਦੀ ਅਦਾਇਗੀ ਆਨਲਾਈਨ ਮਾਧਿਅਮ ਜ਼ਰੀਏ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋ ਪੈਸੇ ਵੀ ਕੱਟੇ ਗਏ ਸਨ ਪਰ ਬਿੱਲ ਦੀ ਰਾਸ਼ੀ ਅਜੇ ਵੀ ਉਨ੍ਹੀ ਹੀ ਪਾਈ ਹੈ। ਇਸ ਸਬੰਧੀ ਇੱਕ ਖ਼ਪਤਕਾਰ ਸੰਨੀ ਸ਼ਰਮਾ ਨੇ ਆਖਿਆ ਕਿ ਉਸ ਨੇ ਆਪਣੇ ਬਿਜਲੀ ਬਿੱਲ ਦੀ ਅਦਾਇਗੀ ਆਨਲਾਈਨ ਮਾਧਿਅਮ ਜ਼ਰੀਏ ਕੀਤੀ ਪਰ ਉਸ ਦਾ ਕੋਈ ਮੈਸੇਜ ਨਹੀਂ ਆਇਆ।

ਜਦੋਂ ਉਸ ਨੇ ਇਸ ਸਬੰਧੀ ਬਿਜਲੀ ਘਰ ਵਿੱਚ ਜਾ ਕੇ ਪਤਾ ਕੀਤਾ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਬਿਜਲੀ ਬਿੱਲ ਦੀ ਰਾਸ਼ੀ ਅਜੇ ਵੀ ਦੇਣ ਯੋਗ ਹੈ। ਜਦ ਉਸ ਨੇ ਪੈਸੇ ਕੱਟ ਹੋਣ ਦਾ ਮੈਸਜ ਆਪਣੇ ਮੋਬਾਈਲ ਵਿੱਚੋਂ ਦਿਖਾਇਆ ਤਾਂ ਪਾਵਰ ਨਿਗਮ ਦੇ ਐਸਡੀਓ ਕਮਰਸ਼ੀਅਲ ਨੇ ਉਸ ਕੋਲੋਂ ਬਿੱਲ ਦੀ ਅਦਾਇਗੀ ਸਬੰਧੀ ਬੈਂਕ ਸਟੇਟਮੈਂਟ ਅਤੇ ਇੱਕ ਅਰਜ਼ੀ ਦੀ ਮੰਗ ਕੀਤੀ। ਪਰ ਜਦੋਂ ਖਪਤਕਾਰ ਬੈਂਕ ਦੀ ਸਟੇਟਮੈਂਟ ਅਤੇ ਆਰਜ਼ੀ ਲੈ ਕੇ ਵਾਪਸ ਆਇਆ ਤਾਂ ਸਬੰਧਤ ਅਧਿਕਾਰੀ ਉਸ ਨੂੰ ਨਹੀਂ ਮਿਲਿਆ।

ਜਿਸ ਕਾਰਨ ਉਸ ਖਪਤਕਾਰ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। 11 ਦਸੰਬਰ ਨੂੰ ਅਦਾ ਕੀਤੀ ਗਈ ਰਾਸ਼ੀ ਆਪਣੇ ਆਪ 17 ਦਸੰਬਰ ਨੂੰ ਖਾਤੇ ਵਿੱਚ ਵਾਪਸ ਆ ਗਈ। ਉਧਰ ਪਾਵਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਅਜਿਹੀ ਰਾਸ਼ੀ ਤਿੰਨ ਦਿਨਾਂ ਦੇ ਵਿਚ ਵਾਪਸ ਆ ਜਾਂਦੀ ਪਰ ਕਈ ਵਾਰ ਜ਼ਿਆਦਾ ਦਿਨ ਵੀ ਲੱਗ ਸਕਦੇ ਹਨ। ਆਨਲਾਈਨ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਬਹੁਤ ਸਾਰੇ ਖ਼ਪਤਕਾਰਾਂ ਨੂੰ ਦਿੱਕਤਾਂ ਆ ਰਹੀਆਂ ਹਨ। ਕਈਆਂ ਨੂੰ ਇਸ ਸਬੰਧੀ ਲੇਟ ਫੀਸ ਵੀ ਲਗਾਈ ਜਾ ਰਹੀ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਪਾਵਰ ਨਿਗਮ ਵੱਡੇ-ਵੱਡੇ ਦਾਅਵੇ ਕਰਦਾ ਹੈ ਪਰ ਉਸ ਨੂੰ ਆਪਣੇ ਇਸ ਸਿਸਟਮ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਖ਼ਪਤਕਾਰਾਂ ਨੂੰ ਇਹੋ ਜਿਹੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।

Check Also

SHO ਵਲੋਂ ਛੁੱਟੀ ਨਾ ਦੇਣ ਦੀ ਜਿੱਦ ਨੇ ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਲਈ ਜਾਨ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਕਿ ਜ਼ਿੱਦੀ ਇਨਸਾਨ ਜ਼ਿੰਦਗੀ ‘ਚ ਬਹੁਤ ਜਿਆਦਾ ਮੁਸੀਬਤਾਂ ਝੱਲਦਾ …