Breaking News

ਕਰਲੋ ਘਿਓ ਨੂੰ ਭਾਂਡਾ ਟਰੰਪ ਲਾਉਣ ਨੂੰ ਫਿਰ ਰਿਹਾ ਇਹ ਗੇਮ – ਸਾਰੀ ਦੁਨੀਆਂ ਹੋ ਰਹੀ ਹੈਰਾਨ

ਸਾਰੀ ਦੁਨੀਆਂ ਹੋ ਰਹੀ ਹੈਰਾਨ

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਸਾਰਿਆਂ ਸਾਹਮਣੇ ਆ ਚੁੱਕੇ ਹਨ ਪਰ ਫਿਰ ਵੀ ਇਹ ਚੋਣਾਂ ਅਜੇ ਤੱਕ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਚੋਣਾਂ ਦੇ ਵਿੱਚ ਹਾਰਨ ਤੋਂ ਬਾਅਦ ਵੀ ਹਾਰ ਨਾ ਮੰਨਣ ਵਾਲੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਿੱਤ ਨਵੀਆਂ ਸਕੀਮਾਂ ਘੜਦੇ ਨਜ਼ਰ ਆ ਰਹੇ ਹਨ। ਟਰੰਪ ਪਹਿਲਾਂ ਚੋਣ ਨਤੀਜਿਆਂ ਵਿੱਚ ਘਪਲੇ ਦੀ ਗੱਲ ਕਰਦੇ ਰਹੇ,

ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਰਾਹੀਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਮੁੜ ਤੋਂ ਰੀਚੈੱਕ ਕਰਵਾਉਣ ਲਈ ਅੜੇ ਰਹੇ ਅਤੇ ਹੁਣ ਉਹ ਆਪਣੇ ਆਖ਼ਰੀ ਦਿਨਾਂ ਦੌਰਾਨ ਦੇਸ਼ ਵਿੱਚ ਕੁਝ ਅਹਿਮ ਬਦਲਾਵ ਕਰ ਰਹੇ ਹਨ। ਜਿਸ ਤੋਂ ਇਹ ਜਾਪ ਰਿਹਾ ਹੈ ਕਿ ਉਹ ਤਖ਼ਤਾ ਪਲਟ ਕਰ ਸਕਦੇ ਹਨ। ਕਿਉਂਕਿ ਅਜੇ ਤੱਕ ਟਰੰਪ ਵੱਲੋਂ ਆਪਣੀ ਹਾਰ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇਸ ਉਪਰ ਗੱਲ ਬਾਤ ਕਰਦਿਆਂ ਰੱਖਿਆ ਮੰਤਰੀ ਮਾਈਕ ਪੌਂਪੀਓਂ ਨੇ ਕਿਹਾ ਕਿ ਸੱਤਾ ਦਾ ਤਬਾਦਲਾ ਸ਼ਾਂਤੀਪੂਰਵਕ ਤਰੀਕੇ ਨਾਲ ਹੋਵੇਗਾ।

ਪਰ ਰਾਸ਼ਟਰਪਤੀ ਡੋਨਾਲਡ ਟਰੰਪ ਹੀ ਹੋਣਗੇ। ਨਵੀਂ ਸਰਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਰੱਖਿਆ ਮੰਤਰੀ ਦੇ ਆਏ ਹੋਏ ਇਸ ਬਿਆਨ ਨੂੰ ਅਮਰੀਕੀ ਮੀਡੀਆ ਵੱਲੋਂ ਵੱਖ-ਵੱਖ ਪੱਖਾਂ ਤੋਂ ਦੇਖਿਆ ਜਾ ਰਿਹਾ ਹੈ। ਇਸ ਸਮੇਂ ਮੀਡੀਆ ਦੇ ਵਿੱਚ ਇਸ ਖ਼ਬਰ ਨੂੰ ਬਹੁਤ ਜ਼ਿਆਦਾ ਹਵਾ ਦਿੱਤੀ ਜਾ ਰਹੀ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤਖ਼ਤਾਪਲਟ ਕਰ ਸਕਦੇ ਹਨ।

ਕਿਉਂਕਿ ਇਸ ਸਮੇਂ ਰੱਖਿਆ ਮੰਤਰਾਲੇ ਵਿੱਚ ਬਹੁਤ ਵੱਡੇ ਬਦਲਾਅ ਡੋਨਾਲਡ ਟਰੰਪ ਵੱਲੋਂ ਕੀਤੇ ਜਾ ਰਹੇ ਹਨ। ਇਹ ਸਾਰੇ ਬਦਲਾਅ ਪੈਂਟਾਗਨ ਦੇ ਫੌਜੀ ਅਧਿਕਾਰੀਆਂ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਹਨ ਜਿਸ ਕਾਰਨ ਉਥੋਂ ਦੇ ਵਸਨੀਕਾਂ ਵਿੱਚ ਚਿੰਤਾ ਹੋਰ ਵੀ ਵਧ ਰਹੀ ਹੈ। ਖ਼ਬਰ ਹੈ ਕਿ ਟਰੰਪ ਪ੍ਰਸ਼ਾਸਨ ਨੇ ਉਥੋਂ ਦੇ ਸਥਾਨਕ ਸਭ ਤੋਂ ਸੀਨੀਅਰ ਅਫਸਰਾਂ ਨੂੰ ਹਟਾ ਦਿੱਤਾ ਗਿਆ ਹੈ‌।

ਬੀਤੇ ਦਿਨੀਂ ਟਰੰਪ ਵੱਲੋਂ ਰੱਖਿਆ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਮਾਰਕ ਐਸਪਰ ਨੂੰ ਬਰਖ਼ਾਸਤ ਕਰ ਦਿੱਤਾ ਸੀ ਜਿਸ ਸਬੰਧੀ ਉਨ੍ਹਾਂ ਨੇ ਇੱਕ ਟਵੀਟ ਵੀ ਕੀਤਾ ਸੀ। ਇਸ ਟਵੀਟ ਵਿੱਚ ਟਰੰਪ ਨੇ ਆਖਿਆ ਸੀ ਕਿ ਮਾਰਕ ਐਸਪਰ ਦੀ ਥਾਂ ‘ਤੇ ਹੁਣ ਕ੍ਰਿਸਟੋਫਰ ਸੀ. ਮਿਲਰ ਕਾਰਜਕਾਰੀ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਨਗੇ ਜੋ ਪਹਿਲਾਂ ਰਾਸ਼ਟਰੀ ਰੱਖਿਆ ਅੱਤਵਾਦ ਕੇਂਦਰ ਦੇ ਨਿਰਦੇਸ਼ਕ ਸਨ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …