ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੀ ਸਿਆਸਤ ਦੇ ਵਿਚ ਕਾਫੀ ਲੰਬੇ ਸਮੇਂ ਤੋ ਘਮਾਸਾਨ ਮਚਿਆ ਹੋਇਆ ਹੈ । ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿਚ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਕਾਟੋ ਕਲੇਸ਼ ਕਾਫੀ ਚਰਚਾਵਾਂ ਦੇ ਵਿੱਚ ਸਨ । ਜਿੱਥੇ ਕਾਂਗਰਸ ਪਾਰਟੀ ਦੇ ਨੇਤਾ ਹੀ ਇੱਕ ਦੂਜੇ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਸਨ । ਇਸੇ ਕਾਟੋ ਕਲੇਸ਼ ਤੇ ਸਦਕਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ । ਕਾਂਗਰਸ ਹਾਈਕਮਾਨ ਦੇ ਵੱਲੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣਿਆ ਗਿਆ ਜੋ ਕਿ ਦਲਿਤ ਸਿੱਖ ਚਿਹਰਾ ਹਨ । ਬੀਤੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ । ਕਿਉਂਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਦਲ ਚੁੱਕਿਆ ਹੈ ।
ਹਰ ਕਿਸੇ ਦੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜੋ ਲੰਬੇ ਸਮੇਂ ਤੋਂ ਆਪਸੀ ਘਮਾਸਾਨ ਮਚਿਆ ਹੋਇਆ ਹੈ , ਜੋ ਆਪਸੀ ਕਾਟੋ ਕਲੇਸ਼ ਚੱਲ ਰਹੀ ਹੈ । ਉਹ ਸ਼ਾਇਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਣਨ ਤੋਂ ਬਾਅਦ ਖ਼ਤਮ ਹੋ ਜਾਵੇਗੀ । ਪਰ ਦ੍ਰਿਸ਼ ਇਸ ਤੋਂ ਉਲਟ ਹੀ ਨਜ਼ਰ ਆ ਰਹੇ ਹਨ । ਪੰਜਾਬ ਕਾਂਗਰਸ ਦੀ ਕਾਟੋ ਕਲੇਸ਼ ਖ਼ਤਮ ਹੋਣ ਦੀ ਬਜਾਏ ਸਗੋਂ ਹੋਰ ਵੱਧਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਕਾਂਗਰਸ ਦੇ ਕੈਬਿਨੇਟ ਮੰਤਰੀ ਸੁਨੀਲ ਜਾਖੜ ਦੇ ਵੱਲੋਂ ਹੁਣ ਨਵੀਂ ਹੀ ਕਾਟੋ ਕਲੇਸ਼ ਸ਼ੁਰੂ ਕਰ ਲਈ ਗਈ ਹੈ । ਕਾਂਗਰਸੀ ਆਗੂ ਸੁਨੀਲ ਜਾਖੜ ਨੇ ਹੁਣ ਇਕ ਟਵੀਟ ਕਰਕੇ ਕਾਂਗਰਸ ਪਾਰਟੀ ਦੀ ਚੱਲ ਰਹੀ ਕਲੇਸ਼ ਦੀ ਅੱਗ ਦੇ ਵਿੱਚ ਹਵਾ ਚੱਲਣ ਦਾ ਕੰਮ ਕੀਤਾ ਹੈ ।
ਕਾਂਗਰਸ ਦੇ ਕੈਬਨਿਟ ਮੰਤਰੀ ਸੁਨੀਲ ਜਾਖੜ ਨੇ ਇਕ ਟਵੀਟ ਕਰਕੇ ਵਿਵਾਦ ਸ਼ੁਰੂ ਕਰ ਦਿੱਤਾ ਹੈ । ਸੁਨੀਲ ਜਾਖੜ ਨੇ ਟਵੀਟ ਕਰ ਕੇ ਹਰੀਸ਼ ਰਾਵਤ ਦੇ ਪੰਜਾਬ ਚ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਲੜਨ ਦੇ ਬਿਆਨ ਤੇ ਸਵਾਲ ਉਠਾਏ ਹਨ । ਉਨ੍ਹਾਂ ਆਪਣੇ ਟਵੀਟ ਚ ਲਿਖਿਆ ਕਿ ਮੁੱਖ ਮੰਤਰੀ ਦੇ ਰੂਪ ਤੇ ਵਿਚ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਹਰੀਸ਼ ਰਾਵਤ ਦਾ ਅਜਿਹਾ ਬਿਆਨ ਹੈਰਾਨ ਕਰਨ ਵਾਲਾ ਹੈ ।
ਉਨ੍ਹਾਂ ਲਿਖਿਆ ਇਸ ਦੇ ਨਾਲ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਸੰਭਾਵਨਾ ਹੈ । ਨਾਲ ਹੀ ਉਨ੍ਹਾਂ ਦੀ ਚੋਣ ਨੂੰ ਵੀ ਨਕਾਰਦਾ ਹੈ । ਸੋ ਇਸ ਟਵੀਟ ਤੋਂ ਬਾਅਦ ਫਿਰ ਤੋਂ ਪੰਜਾਬ ਦੀ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਕਾਟੋ ਕਲੇਸ਼ ਨੇ ਚਿੰਗਾਰੀ ਦਾ ਰੂਪ ਧਾਰਨ ਕਰ ਲਿਆ ਹੈ । ਪਰ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਪੰਜਾਬ ਕਾਂਗਰਸ ਪਾਰਟੀ ਦੀ ਚਲ ਰਹੀ ਕਾਟੋ ਕਲੇਸ਼ ਖ਼ਤਮ ਹੋਵੇਗੀ ਜਾਂ ਇਹ ਚਿੰਗਾਰੀ ਅੱਗ ਦਾ ਰੂਪ ਧਾਰਨ ਕਰੇਗੀ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …