ਆਈ ਤਾਜ਼ਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਜਾਂਦੇ ਹਨ ਉਥੇ ਹੀ ਪਿਛਲੇ ਸਾਲ ਜਿਥੇ ਕਾਂਗਰਸ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਜਿੱਥੇ ਔਰਤਾਂ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਜਾਰੀ ਕੀਤੀ ਜਿਸ ਨਾਲ ਪੰਜਾਬ ਵਿੱਚ ਔਰਤਾਂ ਨੂੰ ਆਧਾਰ ਕਾਰਡ ਦੇ ਜ਼ਰੀਏ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਮਿਲ ਗਈ । ਜਿਸ ਦਾ ਸਭ ਤੋਂ ਵਧੇਰੇ ਫਾਇਦਾ ਉਹਨਾਂ ਔਰਤਾਂ ਨੂੰ ਹੋਇਆ ਜੋ ਕੰਮਕਾਰ ਦੇ ਸਿਲਸਿਲੇ ਵਿਚ ਰੋਜ਼ਾਨਾ ਹੀ ਬੱਸ ਦਾ ਸਫਰ ਕਰਦੀਆਂ ਹਨ। ਜਿੱਥੇ ਔਰਤਾਂ ਦੇ ਮੁਫ਼ਤ ਸਫ਼ਰ ਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਉੱਥੇ ਹੀ ਹੁਣ ਔਰਤ ਵੱਲੋਂ ਬੱਸ ਵਿੱਚ ਸਫ਼ਰ ਕਰਨ ਨੂੰ ਲੈ ਕੇ ਕੰਡਕਟਰ ਦਾ ਮੋਬਾਇਲ ਤੋੜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਵੱਲੋਂ ਸਰਕਾਰੀ ਬੱਸ ਵਿੱਚ ਸਫ਼ਰ ਕੀਤਾ ਜਾ ਰਿਹਾ ਸੀ ਅਤੇ ਮੁਫਤ ਸਫਰ ਦੇ ਦੌਰਾਨ ਹੀ ਉਸ ਵੱਲੋਂ ਸੀਟ ਨੂੰ ਲੈ ਕੇ ਬੱਸ ਦੇ ਕੰਡਕਟਰ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਕੰਡਕਟਰ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਜਿਥੇ ਪੱਟੀ ਡੀਪੂ ਦੀ ਬੱਸ ਵਿਚ ਬਤੌਰ ਕੰਡਕਟਰ ਦੀਆਂ ਸੇਵਾਵਾਂ ਨਿਭਾ ਰਿਹਾ ਹੈ।
ਉੱਥੇ ਕਿ ਬੱਸ ਵਿਚ ਇਕ ਔਰਤ ਵੱਲੋਂ ਸੀਟ ਨੂੰ ਲੈ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਿਸ ਵੱਲੋਂ ਸੀਟ ਨਾ ਮਿਲਣ ਤੇ ਹੰਗਾਮਾ ਕਰਦੇ ਹੋਏ ਬੁਰਾ ਭਲਾ ਬੋਲਿਆ ਗਿਆ ਤਾਂ ਕੰਡਕਟਰ ਵੱਲੋਂ ਉਸ ਦੀ ਆਪਣੇ ਫੋਨ ਵਿੱਚ ਵੀਡੀਓ ਬਣਾ ਲਈ ਜਿਸ ਤੋਂ ਗੁੱਸੇ ਵਿੱਚ ਆ ਕੇ ਉਸ ਨੇ ਔਰਤ ਵੱਲੋਂ ਕੰਡਕਟਰ ਦਾ ਫ਼ੋਨ ਫੜ ਕੇ ਥੱਲੇ ਸੁੱਟ ਦਿੱਤਾ ਗਿਆ ਅਤੇ ਤੋੜ ਦਿੱਤਾ ਗਿਆ।
ਜਦੋਂ ਇਹ ਮਾਮਲਾ ਪੁਲੀਸ ਸਟੇਸ਼ਨ ਪਹੁੰਚ ਗਿਆ ਤਾਂ ਉਸ ਔਰਤ ਵੱਲੋਂ ਜਿੱਥੇ ਰੋਸ ਪਾਇਆ ਜਾ ਰਿਹਾ ਸੀ ਅਤੇ ਬਤਮੀਜੀ ਕੀਤੀ ਜਾ ਰਹੀ ਸੀ ਉਥੇ ਹੀ ਉਸ ਔਰਤ ਵੱਲੋਂ ਪੈਸੇ ਭਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਉਥੇ ਹੀ ਪੁਲਸ ਕੰਡਕਟਰ ਵੱਲੋਂ ਦੱਸਿਆ ਗਿਆ ਹੈ ਕਿ ਉਸ ਔਰਤ ਵੱਲੋਂ ਨਜਾਇਜ਼ ਚਪੇੜਾਂ ਮਾਰੀਆਂ ਗਈਆਂ ਸਨ, ਅਤੇ ਉਸਦਾ ਫ਼ੋਨ ਵੀ ਤੋੜਿਆ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …