ਆਈ ਤਾਜਾ ਵੱਡੀ ਖਬਰ
ਅੱਜ ਦੇ ਜਮਾਨੇ ਵਿਚ ਇੰਟਰਨੇਟ ਬਹੁਤ ਜਿਆਦਾ ਜਰੂਰੀ ਹੋ ਗਿਆ ਹੈ ਹਰੇਕ ਇਨਸਾਨ ਦੀ ਜਿੰਦਗੀ ਦੇ ਵਿਚ। ਇਸ ਨੂੰ ਜੇ ਅੱਜ ਕੱਲ੍ਹ ਬੇਸਿਕ ਜਰੂਰਤ ਮਨ ਲਿਆ ਜਾਵੇ ਤਾਂ ਇਸ ਵਿਚ ਕੋਈ ਅਤ ਕਥਨੀ ਨਹੀਂ ਹੋਵੇਗੀ। ਪੰਜਾਬ ਵਿਚ ਵੀ ਤਕਰੀਬਨ ਹਰ ਕੋਈ ਇੰਟਰਨੇਟ ਨਾਲ ਕਿਸੇ ਨਾ ਕਿਸੇ ਤਰੀਕੇ ਜੁੜਿਆ ਹੋਇਆ ਹੈ।
ਇੰਟਰਨੈੱਟ ਡਾਟਾ ਲਈ ਜਲਦ ਹੀ ਤੁਹਾਨੂੰ ਜੇਬ ਢਿੱਲੀ ਕਰਨੀ ਪਵੇਗੀ। ਡਾਟਾ ਅਤੇ ਕਾਲ ਦਰਾਂ ਦੇ ਪਲਾਨ ਮਹਿੰਗੇ ਹੋਣ ਜਾ ਰਹੇ ਹਨ। ਵੋਡਾਫੋਨ ਆਈਡੀਆ ਇਸ ਦੀ ਪਹਿਲ ਕਰਨ ਜਾ ਰਿਹਾ ਹੈ। ਕੰਪਨੀ ਨੇ ਕਿਹਾ ਹੈ ਕਿ ਕਰਜ਼ੇ ਦੀ ਮਾਰ ‘ਚ ਡੁੱਬੇ ਦੂਰਸੰਚਾਰ ਸੈਕਟਰ ਲਈ ਦਰਾਂ ‘ਚ ਵਾਧਾ ਕਰਨਾ ਲਾਜ਼ਮੀ ਹੈ। ਕੰਪਨੀ ਦੇ ਸੀ. ਈ. ਓ. ਰਵਿੰਦਰ ਟੱਕਰ ਨੇ ਕਿਹਾ ਕਿ ਦਰਾਂ ਵਧਾਉਣ ਲਈ ਵੋਡਾਫੋਨ ਆਈਡੀਆ ਪਹਿਲਾ ਕਦਮ ਚੁੱਕਣ ਲਈ ਤਿਆਰ ਹੈ।
ਵੋਡਾਫੋਨ ਆਈਡੀਆ ਦੇ ਪ੍ਰਬੰਧਕ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਵਿੰਦਰ ਟੱਕਰ ਨੇ ਸੋਮਵਾਰ ਨੂੰ ਇਕ ਮੀਡੀਆ ਬ੍ਰੀਫਿੰਗ ‘ਚ ਕਿਹਾ ਕਿ “ਹਰ ਕੋਈ ਲਾਗਤ ਤੋਂ ਹੇਠਾਂ ਦਰਾਂ ‘ਤੇ ਪਲਾਨ ਵੇਚ ਰਿਹਾ ਹੈ” ਅਤੇ ਦਰਾਂ ‘ਚ ਵਾਧਾ ਕਰਨ ਦੇ ਕਦਮ ਚੁੱਕਣ ਤੋਂ ਕੰਪਨੀ ਗੁਰੇਜ਼ ਨਹੀਂ ਕਰ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਸੈਕਟਰ ਰੈਗੂਲੇਟਰ ਨੂੰ ਵੀ ਟੈਰਿਫ ਚਾਰਟਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਰਵਿੰਦਰ ਟੱਕਰ ਨੇ ਕਿਹਾ ਕਿ ਨਵਾਂ ਟੈਰਿਫ ਕੰਪਨੀ ਦੇ ਏ. ਆਰ. ਪੀ. ਯੂ. ਯਾਨੀ ਪ੍ਰਤੀ ਗਾਹਕ ਤੋਂ ਹੋਣ ਵਾਲੀ ਔਸਤ ਆਮਦਨੀ ਨੂੰ ਬਿਹਤਰ ਬਣਾਉਣ ‘ਚ ਮਦਦ ਕਰੇਗਾ, ਜੋ ਮੌਜੂਦਾ ਸਮੇਂ 114 ਰੁਪਏ ਹੈ, ਜਦੋਂ ਕਿ ਏਅਰਟੈੱਲ ਅਤੇ ਜਿਓ ਦਾ ਏ. ਆਰ. ਪੀ. ਯੂ. ਕ੍ਰਮਵਾਰ 157 ਰੁਪਏ ਅਤੇ 140 ਰੁਪਏ ਹੈ।
ਗੌਰਤਲਬ ਹੈ ਕਿ ਵੋਡਾਫੋਨ ਆਈਡੀਆ ਹੁਣ ਤੋਂ ‘ਵੀ’ ਨਾਂ ਨਾਲ ਜਾਣੀ ਜਾਵੇਗੀ, ਕੰਪਨੀ ਨੇ ਇਸ ਦੀ ਰੀਬ੍ਰਾਂਡਿੰਗ ਕਰ ਦਿੱਤੀ ਹੈ। ਇਸ ਕੰਪਨੀ ਦਾ ਮਾਲਕੀ ਹੱਕ ਬ੍ਰਿਟੇਨ ਦੀ ਵੋਡਾਫੋਨ ਅਤੇ ਆਦਿੱਤਿਆ ਬਿਰਲਾ ਗਰੁੱਪ ਕੋਲ ਹੈ। ਜਿਓ ਦੀ ਬਾਜ਼ਾਰ ‘ਚ ਦਸਤਕ ਤੋਂ ਬਾਅਦ ਦੋਹਾਂ ਕੰਪਨੀਆਂ ਨੇ ਆਪਸ ‘ਚ ਰਲੇਵਾਂ ਕਰ ਦਿੱਤਾ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …