ਆਈ ਤਾਜਾ ਵੱਡੀ ਖਬਰ
ਇਸ ਦੁਨੀਆਂ ਦੇ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਮੌਜੂਦ ਹਨ ਜਿਨ੍ਹਾਂ ਤੋਂ ਬਚਣ ਵਾਸਤੇ ਇਨਸਾਨ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਮਨੁੱਖ ਇਨ੍ਹਾਂ ਤਮਾਮ ਬਿਮਾਰੀਆਂ ਦੇ ਡਰ ਕਾਰਨ ਆਪਣੇ ਆਪ ਨੂੰ ਹਰ ਥਾਂ ਉਪਰ ਅਸੁਰੱਖਿਅਤ ਵੀ ਮਹਿਸੂਸ ਕਰਦਾ ਹੈ। ਇਸ ਸਾਲ ਦੇ ਵਿੱਚ ਸੰਸਾਰ ਅੰਦਰ ਇੱਕ ਅਜਿਹੀ ਬਿਮਾਰੀ ਨੇ ਦਸਤਕ ਦਿੱਤੀ ਜਿਸ ਦਾ ਡਰ ਅੱਜ ਵੀ ਲੋਕਾਂ ਦੇ ਮਨਾਂ ਵਿਚ ਬਣਿਆ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਲਾਗ ਦੀ ਬਿਮਾਰੀ ਕੋਰੋਨਾ ਵਾਇਰਸ ਦੀ। ਇਹ ਵਾਇਰਸ ਸਾਲ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿੱਚ ਫੈਲਣਾ ਸ਼ੁਰੂ ਹੋਇਆ ਸੀ।
ਜਿਸ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਪਣਾ ਕੁਝ ਦਿਨਾਂ ਦੇ ਵਿਚ ਹੀ ਸ਼ਿਕਾਰ ਬਣਾ ਲਿਆ ਸੀ। ਇਸ ਵਾਇਰਸ ਦੀ ਵਜਾ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਸਨ। ਵੁਹਾਨ ਤੋਂ ਹੁੰਦਾ ਹੋਇਆ ਇਹ ਵਾਇਰਸ ਕੁਝ ਮਹੀਨਿਆਂ ਦੇ ਅੰਤਰਾਲ ਬਾਅਦ ਵਿਸ਼ਵ ਦੇ ਕੋਨੇ-ਕੋਨੇ ਤੱਕ ਫੈਲ ਚੁੱਕਾ ਸੀ। ਵਿਸ਼ਵ ਦੇ ਵੱਡੇ ਮੁਲਕ ਇਸ ਸਮੇਂ ਚੀਨ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖ ਰਹੇ ਹਨ ਕਿਉਂਕਿ ਚੀਨ ਵੱਲੋਂ ਕੋਰੋਨਾ ਵਾਇਰਸ ਨਾਲ ਜੁੜੀ ਹੋਈ ਜਾਣਕਾਰੀ ਅਤੇ ਅੰਕੜਿਆਂ ਨੂੰ ਲੁਕਾਉਣ ਦੇ ਇਲਜ਼ਾਮ ਵੀ ਲੱਗ ਰਹੇ ਹਨ।
ਇਸੇ ਦੌਰਾਨ ਹੀ ਹੁਣ ਇੱਕ ਅਜਿਹੀ ਸਟੱਡੀ ਸਾਹਮਣੇ ਆਈ ਹੈ ਜਿਸ ਨੇ ਚੀਨ ਨੂੰ ਹੋਰ ਵੀ ਗਹਿਰੇ ਸੰਕਟ ਵਿੱਚ ਪਾ ਦਿੱਤਾ ਹੈ। ਦੱਸ ਦੇਈਏ ਕਿ ਚੀਨੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਕ ਅਧਿਐਨ ਕੀਤਾ ਹੈ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੁਹਾਨ ਦੇ ਵਿਚ ਫੈਲੇ ਕੋਰੋਨਾ ਵਾਇਰਸ ਦੇ ਅਧਿਕਾਰਿਕ ਅੰਕੜੇ ਅਸਲ ਅੰਕੜੇ ਨਾਲੋਂ 10 ਗੁਣਾਂ ਵਧੇਰੇ ਹੋ ਸਕਦੇ ਹਨ। ਇਹ ਰਿਪੋਰਟ ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਤੋਂ
ਇਹ ਪਤਾ ਲਗਦਾ ਹੈ ਕਿ ਅਪ੍ਰੈਲ ਮਹੀਨੇ ਸ਼ਹਿਰ ਦੇ 1 ਕਰੋੜ 10 ਲੱਖ ਲੋਕਾਂ ਵਿਚੋਂ ਤਕਰੀਬਨ 4.4 ਫੀਸਦੀ ਲੋਕਾਂ ਦੇ ਵਿਚ ਕਰੋਨਾ ਵਾਇਰਸ ਨੂੰ ਪੈਦਾ ਕਰਨ ਵਾਲੇ ਪੈਥੋਗਨ ਦੇ ਵਿਰੁੱਧ ਐਂਟੀਬਾਡੀ ਵਿਕਸਿਤ ਹੋਈ ਸੀ। ਜੇਕਰ ਇਸ ਉਪਰ ਯਕੀਨ ਕੀਤਾ ਜਾਵੇ ਤਾਂ ਅਪ੍ਰੈਲ ਮਹੀਨੇ ਵਿੱਚ ਹੀ 4 ਲੱਖ 80 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਗ੍ਰਸਤ ਹੋ ਚੁੱਕੇ ਸਨ। ਜਦ ਕਿ ਅਧਿਕਾਰਤ ਅੰਕੜਿਆਂ ਵਿੱਚ ਇਨ੍ਹਾਂ ਮਾਮਲਿਆਂ ਦੀ ਗਿਣਤੀ 50 ਹਜ਼ਾਰ ਹੀ ਦੱਸੀ ਗਈ ਸੀ। ਚੀਨ ਅੰਦਰ ਸੱਚ ਬੋਲਣ ਵਾਲਿਆਂ ਉਪਰ ਵੀ ਜ਼ੁਲਮ ਢਾਹਿਆ ਗਿਆ ਜਿਸ ਵਿੱਚ ਸੋਮਵਾਰ ਨੂੰ ਸ਼ੰਘਾਈ ਦੀ ਇਕ ਅਦਾਲਤ ਨੇ ਸਿਟੀਜ਼ਨ ਜਰਨਲਿਸਟ ਝਾਂਗ ਝਾਨ ਨੂੰ ਵੁਹਾਨ ਦੀ ਅਸਲੀਅਤ ਲਾਈਵ ਰਿਪੋਰਟਿੰਗ ਜ਼ਰੀਏ ਪੂਰੀ ਦੁਨੀਆਂ ਸਾਹਮਣੇ ਲਿਆਉਣ ਕਾਰਨ 4 ਸਾਲ ਜੇਲ ਦੀ ਸਜ਼ਾ ਸੁਣਾਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …