ਆਈ ਤਾਜਾ ਵੱਡੀ ਖਬਰ
ਗਰਮੀਆਂ ਦੇ ਮੌਸਮ ਵਿਚ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਦੇ ਸਮੇਂ ਦੀਆਂ ਤਕਨੀਕੀ ਸੁੱਖ-ਸਹੂਲਤਾਂ ਦੇ ਕਾਰਨ ਇਹ ਤਾਂ ਕਿਤੇ ਨਾ ਕਿਤੇ ਘਟ ਗਈਆਂ ਹਨ। ਜਿਵੇਂ ਬਿਜਲੀ ਨਾਲ ਚੱਲਣ ਵਾਲੇ ਪੱਖੇ ਜਾਂ ਗਰਮੀ ਦੇ ਮੌਸਮ ਵਿਚ ਤਾਪਮਾਨ ਨੂੰ ਘੱਟ ਕਰਨ ਲਈ ਏ ਸੀ ਆਦਿ। ਪਰ ਜਿੱਥੇ ਇਨ੍ਹਾਂ ਦੇ ਬਹੁਤ ਸਾਰੇ ਫ਼ਾਇਦੇ ਹਨ ਉੱਥੇ ਹੀ ਇਨ੍ਹਾਂ ਦੇ ਕੁਝ ਨੁਕਸਾਨ ਵੀ ਹਨ ਇਸ ਲਈ ਇਨ੍ਹਾਂ ਨੂੰ ਇੱਕ ਢੰਗ ਤਰੀਕੇ ਨਾਲ ਚਲਾਉਣਾ ਚਾਹੀਦਾ ਹੈ।
ਇਸ ਤਰ੍ਹਾਂ ਜਦੋਂ ਕਮਰੇ ਦੇ ਵਿਚ ਇਹ ਏ ਸੀ ਲਗਾਇਆ ਹੋਵੇ ਤਾਂ ਹਰ ਵਿਅਕਤੀ ਦੇ ਮਨ ਵਿੱਚ ਇਹ ਦੁਵਿਧਾ ਰਹਿੰਦੀ ਹੈ ਕਿ ਏ ਸੀ ਦੇ ਨਾਲ ਪੱਖਾ ਚਲਣਾ ਚਾਹੀਦਾ ਹੈ ਜਾਂ ਨਹੀਂ। ਕਿਉਕਿ ਅਜਿਹਾ ਕਰਨ ਦੇ ਬਹੁਤ ਸਾਰੇ ਫ਼ਾਇਦੇ ਅਤੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਸਭ ਤੋਂ ਪਹਿਲਾਂ ਜਦੋਂ ਏ ਸੀ ਚਲਦਾ ਹੋਵੇ ਤਾਂ ਪੱਖਾਂ ਲਗਾਉਣ ਨਾਲ ਏ ਸੀ ਦੀ ਹਵਾ ਕਮਰੇ ਵਿੱਚ ਘੁੰਮਦੀ ਰਹਿੰਦੀ ਹੈ ਜਿਸ ਨਾਲ ਕਮਰੇ ਵਿਚ ਠੰਢਕ ਨਹੀਂ ਰਹਿੰਦੀ।
ਇਸ ਤੋਂ ਇਲਾਵਾ ਪੱਖੇ ਦੀ ਹਵਾ ਨਾਲ ਕਮਰੇ ਵਿਚ ਮੌਜੂਦ ਧੂੜ ਮਿੱਟੀ ਦੀ ਉੱਡਦੀ ਰਹਿੰਦੀ ਹੈ ਜਿਸ ਨਾਲ ਏ ਸੀ ਦੇ ਫਿਲਟਰ ਵਿਚ ਮਿੱਟੀ ਜੰਮ ਜਾਦੀ ਹੈ ਜਿਸ ਨਾਲ ਦਿੱਕਤ ਆ ਸਕਦੀ ਹੈ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੂੰ ਇੱਕਠਾ ਚਲਾਇਆ ਜਾਂਦਾ ਹੈ ਤਾਂ ਬਿਜਲੀ ਵੀ ਜ਼ਿਆਦਾ ਖ਼ਰਚ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦੇ ਕੁਝ ਫ਼ਾਇਦੇ ਵੀ ਹਨ ਜਿਵੇਂ ਜੇਕਰ ਕੁਝ ਸਮੇਂ ਲਈ ਏ ਸੀ ਚਲਾਇਆ ਜਾਂਦਾ ਹੈ ਤਾਂ ਇਸ ਨਾਲ ਪੱਖਾ ਜਰੂਰ ਚਲਾਉਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਕਮਰੇ ਵਿਚ ਇਸ ਬੰਦ ਕਰਨ ਤੋਂ ਬਾਅਦ ਗਰਮੀ ਨਹੀਂ ਆਉਂਦੀ।
ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੱਖਾ ਉਸ ਸਮੇਂ ਚਲਾਉਣਾ ਚਾਹੀਦਾ ਹੈ ਜਦੋਂ ਕਮਰਾ ਪੂਰੀ ਤਰ੍ਹਾਂ ਬੰਦ ਹੋਵੇ। ਕਿਉਂਕਿ ਨਹੀਂ ਤਾਂ ਠੰਡੀ ਹਵਾ ਬਾਹਰ ਚਲੇ ਜਾਵੇਗੀ। ਇਸ ਤੋ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜਰੂਰ ਦੇਖੋ। ਇਸ ਵੀਡਿਓ ਰਾਹੀ ਇਸ ਨਾਲ ਸੰਬੰਧਿਤ ਕੁਝ ਹੋਰ ਫਾਇਦੇ ਜਾ ਨੁਕਸਾਨ ਬਾਰੇ ਪਤਾ ਲਗ ਸਕਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …