Breaking News

ਕਬੱਡੀ ਦੇ ਸ਼ੌਕੀਨਾਂ ਲਈ ਖੁਸ਼ਖਬਰੀ 25 ਲੱਖ ਇਨਾਮ ਦਾ ਟੂਰਨਾਮੈਂਟ ਹੋਣ ਜਾ ਰਿਹਾ ਇਸ ਦਿਨ ਪੰਜਾਬ ਚ ਇੱਥੋਂ ਸ਼ੁਰੂ

ਆਈ ਤਾਜ਼ਾ ਵੱਡੀ ਖਬਰ 

ਖੇਡਾਂ ਜਿੱਥੇ ਮਨੁੱਖ ਦਾ ਮਨੋਰੰਜਨ ਕਰਦੀਆਂ ਨੇ, ਉੱਥੇ ਹੀ ਮਨੁੱਖ ਦੇ ਸਰੀਰ ਨੂੰ ਤੰਦਰੁਸਤੀ ਬਖ਼ਸ਼ਣ ਵਿਚ ਵੀ ਵੱਖ ਵੱਖ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ । ਜੋ ਵਿਅਕਤੀ ਵੱਖ ਵੱਖ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ ,ਉਹ ਵਿਅਕਤੀ ਸਰੀਰਕ ਪੱਖੋਂ ਵੀ ਕਾਫੀ ਤੰਦਰੁਸਤ ਮੰਨਿਆ ਜਾਂਦਾ ਹੈ । ਜਿੱਥੇ ਬਚਪਨ ਵਿੱਚ ਬੱਚੇ ਬਹੁਤ ਸਾਰੀਆਂ ਖੇਡਾਂ ਖੇਡਦੇ ਹਨ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਜਿੱਥੇ ਬੱਚਿਆਂ ਦਾ ਮਨੋਰੰਜਨ ਹੁੰਦਾ ਹੈ, ਉੱਥੇ ਹੀ ਖੇਡਾਂ ਬੱਚਿਆਂ ਨੂੰ ਤੰਦਰੁਸਤੀ ਵੀ ਬਖ਼ਸ਼ਦੀਆਂ ਹਨ । ਪਰ ਅੱਜਕੱਲ੍ਹ ਦੇ ਬੱਚੇ ਮੋਬਾਈਲਾਂ ਦੇ ਵਿਚ ਵਿਅਸਤ ਹੋ ਚੁੱਕੇ ਹਨ । ਮੋਬਾਈਲਾਂ ਦੇ ਵਿੱਚ ਸਾਰਾ ਸਾਰਾ ਦਿਨ ਉਹ ਲੱਗੇ ਰਹਿੰਦੇ ਹਨ । ਜਿਸ ਕਾਰਨ ਬੱਚਿਆਂ ਨੂੰ ਅੱਖਾਂ ਦੀਆਂ ਦਿੱਕਤਾਂ ਦੇ ਨਾਲ ਹੋਰਾਂ ਦਿੱਕਤਾਂ ਵੀ ਲੱਗ ਰਹੀਆਂ ਹਨ । ਗੱਲ ਕੀਤੀ ਜਾਵੇ ਜੇਕਰ ਪੁਰਾਣੀਆਂ ਖੇਡਾਂ ਦੀ ਤਾਂ ਬਹੁਤ ਸਾਰੀਆਂ ਪੁਰਾਣੀਆਂ ਖੇਡਾਂ ਨੂੰ ਲੋਕ ਅੱਜ ਵੀ ਚਾਅ ਅਤੇ ਸ਼ੌਕ ਦੇ ਨਾਲ ਖੇਡਣਾ ਪਸੰਦ ਕਰਦੇ ਹਨ ।

ਜਿਨ੍ਹਾਂ ਖੇਡਾਂ ਦੇ ਵਿਚੋਂ ਇੱਕ ਖੇਡ ਹੈ ਕਬੱਡੀ ਦੀ ਖੇਡ । ਜਿਸ ਨੂੰ ਪੰਜਾਬ ਸਮੇਤ ਹੋਰਾਂ ਸੂਬਿਆਂ ਦੇ ਵਿੱਚ ਬਹੁਤ ਹੀ ਉੱਚ ਕੋਟੀ ਦੀ ਖੇਡ ਮੰਨਿਆ ਜਾਂਦਾ ਹੈ ਤੇ ਹੁਣ ਇਸੇ ਖੇਡ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਹੁਣ ਕਬੱਡੀ ਦੇ ਸ਼ੌਕੀਨਾਂ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਕੱਬਡੀ ਲੀਗ ਕਰਵਾਇਆ ਜਾ ਰਿਹਾ ਹੈ । ਜਿਸ ਨੂੰ ਲੈ ਕੇ ਹੁਣ ਤੋਂ ਹੀ ਇਨਾਮ ਰਾਸ਼ੀ ਐਲਾਨ ਦਿੱਤੀ ਗਈ ਹੈ । ਦਰਅਸਲ ਹੁਣ ਕਬੱਡੀ ਦੇ ਸ਼ੌਕੀਨਾਂ ਦੇ ਲੲੀ ਖੁਸ਼ੀ ਵਾਲੀ ਖ਼ਬਰ ਹੈ ਕਿ ਹੁਣ ਕਬੱਡੀ ਲੀਗ ਕਰਵਾਇਆ ਜਾ ਰਿਹਾ ਹੈ ਜਿਸ ਦੀ ਇਨਾਮ ਰਾਸ਼ੀ 25 ਲੱਖ ਰੱਖੀ ਗਈ ਹੈ ।

ਜ਼ਿਕਰਯੋਗ ਹੈ ਕਿ ਇਸ ਕਬੱਡੀ ਲੀਗ ਦੀ ਸ਼ੁਰੂਆਤ ੧੩ ਨਵੰਬਰ ਤੋ ਅੰਮਿ੍ਰਤਸਰ ਦੇ ਪਿੰਡ ਹਰਸ਼ਾ ਛੀਨਾ ਤੋਂ ਹੋਵੇਗੀ । ਜਿਸ ਦੀ ਜਾਣਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਆਗੂ ਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਮੀਡੀਆ ਦੇ ਰੂਬਰੂ ਕੀਤੀ ਗਈ ਹੈ । ਕਬੱਡੀ ਦੇ ਖਿਡਾਰੀਆਂ ਲਈ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਅੰਮ੍ਰਿਤਸਰ ਤੋਂ ਕਬੱਡੀ ਲੀਗ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਇਨਾਮ ਰਾਸ਼ੀ 25 ਲੱਖ ਰੱਖੀ ਗਈ ਹੈ ।

ਉੱਥੇ ਹੀ ਮੀਡੀਆ ਦੇ ਰੂਬਰੂ ਜਾਣਕਾਰੀ ਦੇਂਦਿਆਂ ਹੋਇਆ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੱਲੋਂ ਕਬੱਡੀ ਦੇ ਲਈ ਕੀਤੇ ਜਾਂਦੇ ਉਪਰਾਲਿਆਂ ਦੇ ਸਦਕਾ ਹੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪੂਰੇ ਸੰਸਾਰ ਵਿੱਚ ਪਹਿਚਾਣ ਮਿਲੀ ਹੈ । ਪੂਰਾ ਦੇਸ਼ ਇਸ ਖੇਡ ਤੋਂ ਜਾਣੂ ਹੋ ਚੁੱਕਿਆ ਹੈ ਤੇ ਵੱਖ ਵੱਖ ਦੇਸ਼ਾਂ ਦੇ ਵਿਚ ਇਸ ਕਬੱਡੀ ਦੀ ਖੇਡ ਨੂੰ ਹੁਣ ਹੋਰਾਂ ਖੇਡਾਂ ਦੇ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਬੱਡੀ ਲੀਗ ਦੇ ਮੈਚ ਕਰਵਾ ਕੇ ਜਿੱਥੇ ਖਿਡਾਰੀਆਂ ਦੇ ਹੁਨਰ ਦੀ ਪਛਾਣ ਕੀਤੀ ਜਾਂਦੀ ਹੈ, ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ, ਉਥੇ ਹੀ ਖਿਡਾਰੀਆਂ ਨੂੰ ਕਰੋੜਾਂ ਰੁਪਿਆ ਦੇ ਇਨਾਮ ਦੇਣ ਦੇ ਨਾਲ ਨਾਲ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ ।

Check Also

ਜਦ ਪਤੀ ਨਹੀਂ ਲੈਕੇ ਆਇਆ ਕੁਰਕੁਰੇ ਤਾਂ ਨਾਰਾਜ ਹੋ ਪਤਨੀ ਚਲੀ ਗਈ ਪੇਕੇ , ਤਲਾਕ ਤੱਕ ਪਹੁੰਚਿਆ ਮਾਮਲਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਸਮੇਂ ਸਮੇਂ ਤੇ ਪਤੀ ਪਤਨੀ ਦੇ ਵਿੱਚ ਜੇਕਰ ਨੋਕ-ਝੋਕ …