ਆਈ ਤਾਜ਼ਾ ਵੱਡੀ ਖਬਰ
ਹਰ ਇੱਕ ਦੇਸ਼ ਦੀ ਸਰਕਾਰ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੁੰਦੀ ਹੈ ਤੇ ਸਰਕਾਰਾਂ ਦੇ ਵੱਲੋਂ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਵੱਖੋ ਵੱਖਰੀਆਂ ਸਹੂਲਤਾਂ ਦੀਆਂ ਮਸ਼ੀਨਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਮਰੀਜ਼ਾਂ ਨੂੰ ਹਰ ਸੰਭਵ ਇਲਾਜ ਦੀ ਸਹੂਲਤ ਦਿੱਤੀ ਜਾ ਸਕੇ । ਪਰ ਇਸ ਦੇ ਬਾਵਜੂਦ ਹੀ ਹਸਪਤਾਲਾਂ ਦੀਆਂ ਅਣਗਹਿਲੀਆਂ ਅਤੇ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ , ਜਿਸ ਕਾਰਨ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ । ਅਜਿਹੇ ਭਾਰਤ ਦੇਸ਼ ਤੋਂ ਤਾਂ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ , ਜਿੱਥੇ ਹਸਪਤਾਲਾਂ ਦੇ ਬਾਹਰ ਹੀ ਔਰਤਾਂ ਦੇ ਵੱਲੋਂ ਬੱਚਿਆਂ ਨੂੰ ਜਨਮ ਦੇ ਦਿੱਤਾ ਗਿਆ ਹੋਵੇ ਤੇ ਹੁਣ ਅਜਿਹੇ ਮਾਮਲਾ ਪੰਜਾਬੀਆਂ ਦੇ ਗੜ੍ਹ ਕੈਨੇਡਾ ਤੋਂ ਵੀ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ , ਜਿੱਥੇ ਕਿ ਇੱਕ ਪੰਜਾਬ ਦੀ ਕੁੜੀ ਨੇ ਹਸਪਤਾਲ ਦੀ ਲੌਬੀ ਚ ਹੀ ਬੱਚੇ ਨੂੰ ਜਨਮ ਦੇ ਦਿੱਤਾ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੈਨੇਡਾ ਦੇ ਮੈਮੋਰੀਅਲ ਹਸਪਤਾਲ ਦੀ ਲੋਬੀ ਦੇ ਵਿੱਚ ਇੱਕ ਪੰਜਾਬਣ ਦੇ ਵੱਲੋਂ ਬੱਚੇ ਨੂੰ ਜਨਮ ਦੇਣ ਦੀ ਘਟਨਾ ਪੂਰੇ ਦੇਸ਼ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਖ਼ਬਰਾਂ ਵਿੱਚ ਪ੍ਰਕਾਸ਼ਿਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਵਨਦੀਪ ਕੌਰ ਸਮਰਾ ਨਾਮ ਦੀ ਔਰਤ ਨੂੰ ਸਭ ਤੋਂ ਪਹਿਲਾਂ ਪੱਚੀ ਦਸੰਬਰ ਨੂੰ ਜਨੇਪੇ ਦਾ ਦਰਦ ਹੋਇਆ ਸੀ , ਜਿਸ ਦੇ ਚੱਲਦੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ। ਹਸਪਤਾਲ ਵਾਲਿਆਂ ਨੇ ਦੋ ਘੰਟੇ ਉਸ ਨੂੰ ਰੱਖਣ ਤੋਂ ਬਾਅਦ ਘਰ ਭੇਜ ਦਿੱਤਾ।
ਜਿਸ ਤੋਂ ਬਾਅਦ 3 ਵਾਰ ਜਦੋਂ ਪਵਨਦੀਪ ਦੇ ਜ਼ਿਆਦਾ ਦਰਦ ਹੋਈ ਤਾਂ ਉਸ ਨੂੰ ਹਸਪਤਾਲ ਲਿਆਇਆ ਗਿਆ, ਪਰ ਹਸਪਤਾਲ ਵਾਲਿਆਂ ਨੇ ਉਸ ਨੂੰ ਦਰਦ ਨਿਵਾਰਕ ਦਵਾਈ ਦੇ ਕੇ ਦੋ ਤੋਂ ਤਿੰਨ ਘੰਟੇ ਰੱਖਣ ਤੋਂ ਬਾਅਦ ਮੁਡ਼ ਤੋਂ ਘਰ ਵਾਪਸ ਭੇਜ ਦਿੱਤਾ । ਇਸੇ ਤਰ੍ਹਾਂ ਜਦੋਂ ਉਹ ਚੌਥੀ ਵਾਰ ਹਸਪਤਾਲ ਪਹੁੰਚੀ ਤਾਂ ਕਾਰ ਵਿੱਚੋਂ ਨਿਕਲਦੇ ਸਾਰ ਹੀ ਪਵਨਦੀਪ ਨੇ ਹਸਪਤਾਲ ਦੀ ਲੋਬੀ ਵਿਚ ਹੀ ਬੱਚੇ ਨੂੰ ਜਨਮ ਦੇ ਦਿੱਤਾ । ਪਵਨਦੀਪ ਦੇ ਮੁਤਾਬਕ ਉਸ ਨੇ ਇਕ ਮਹਿਲਾ ਸੁਰੱਖਿਆ ਗਾਰਡ ਨੂੰ ਹਸਪਤਾਲ ਪ੍ਰਸ਼ਾਸਨ ਤੇ ਡਾਕਟਰਾਂ ਨੂੰ ਬੁਲਾਉਣ ਲਈ ਕਿਹਾ ਜਿਨ੍ਹਾਂ ਨੇ ਵ੍ਹੀਲਚੇਅਰ ਮੌਕੇ ਤੇ ਲਿਆਂਦੀ ਤੇ ਕੁਝ ਹੀ ਸਮੇਂ ਤਕ ਹਸਪਤਾਲ ਦਾ ਸਟਾਫ ਵੀ ਉਥੇ ਆ ਗਿਆ ਤੇ ਪਵਨਦੀਪ ਨੂੰ ਇਸ ਹਾਲਤ ਵਿੱਚ ਦੇਖ ਕੇ ਉਹ ਕਾਫ਼ੀ ਘਬਰਾ ਕੇ ਸਨ ।
ਹਾਲਾਂਕਿ ਗਨੀਮਤ ਨਹੀਂ ਹੈ ਕਿ ਬੱਚਾ ਅਤੇ ਮਾਂ ਬਿਲਕੁਲ ਤੰਦਰੁਸਤ ਹਨ। ਉੱਥੇ ਹੀ ਫਰੇਜ਼ਰ ਹੈਲਥ ਨੇ ਕਿਹਾ ਹੈ ਕਿ ਸਾਨੂੰ ਮੈਮੋਰੀਅਲ ਹਸਪਤਾਲ ਦੇ ਇਸ ਅਨੁਭਵ ਬਾਰੇ ਅਜਿਹਾ ਸੁਣ ਕੇ ਬਹੁਤ ਅਜੀਬ ਲੱਗ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਵੱਲੋਂ ਮਰੀਜ਼ਾਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਸਬੰਧੀ ਵਚਨਬੱਧਤਾ ਦੀ ਗੱਲ ਵੀ ਕੀਤੀ ਤੇ ਨਾਲ ਹੀ ਉਨ੍ਹਾਂ ਮੁਆਫ਼ੀ ਮੰਗਦਿਆਂ ਇਸ ਮਾਮਲੇ ਦੀ ਜਾਂਚ ਦੇ ਲਈ ਵੀ ਕਿਹਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …