Breaking News

ਕਨੇਡਾ ਚ ਵਿਦਿਆਰਥੀ ਨੂੰ 27 ਵੀਂ ਮੰਜਿਲ ਤੋਂ ਇਸ ਤਰਾਂ ਮਿਲੀ ਮੌਤ, ਇੰਡੀਆ ਚ ਪਿਆ ਸੋਗ

ਆਈ ਤਾਜਾ ਵੱਡੀ ਖਬਰ

ਬੁਹਤ ਸਾਰੇ ਭਾਰਤੀ ਵਿਦਿਆਰਥੀ ਉਚੇਰੀ ਪੜ੍ਹਾਈ ਲਈ ਕੈਨੇਡਾ ਜਾ ਕੇ ਵਿਚ ਵਸੇ ਹੋਏ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਤੇ ਹਿੰਮਤ ਸਦਕਾ ਉੱਥੇ ਆਪਣਾ ਪੱਕਾ ਬਸੇਰਾ ਬਣਾ ਲਿਆ ਹੈ। ਹਰ ਸਾਲ ਬਹੁਤ ਸਾਰੇ ਵਿਦਿਆਰਥੀ ਆਪਣੇ ਉਜਵਲ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਦੀ ਧਰਤੀ ਤੇ ਜਾਂਦੇ ਹਨ। ਕੈਨੇਡਾ ਦਾ ਸਾਫ ਸੁਥਰਾ ਵਾਤਾਵਰਣ ਅਤੇ ਸਰਕਾਰ ਦੁਆਰਾ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਕਾਰਨ ਲੋਕ ਕੈਨੇਡਾ ਵਿੱਚ ਰਹਿਣਾ ਪਸੰਦ ਕਰਦੇ ਹਨ।

ਉਸ ਵਕਤ ਬਹੁਤ ਦੁੱਖ ਹੁੰਦਾ ਹੈ ,ਜਦੋਂ ਵਿਦੇਸ਼ਾਂ ਵਿੱਚ ਗਏ ਹੋਏ ਬੱਚਿਆਂ ਨਾਲ ਦੁਖਦਾਈ ਹਾਦਸੇ ਵਾਪਰ ਜਾਂਦੇ ਹਨ। ਇਸ ਸਾਲ ਦੇ ਵਿੱਚ ਕੈਨੇਡਾ ਗਏ ਹੋਏ ਬਹੁਤ ਸਾਰੇ ਸਟੂਡੈਂਟ ਨਾਲ ਵਾਪਰੇ ਹਾਦਸਿਆਂ ਨੇ ਭਾਰਤੀਆਂ ਨੂੰ ਝੰ-ਜੋ- ੜ ਕੇ ਰੱਖ ਦਿੱਤਾ ਹੈ। ਹੁਣ ਫਿਰ ਕੈਨੇਡਾ ਤੋਂ ਇਕ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਟਰਾਂਟੋ ਵਿੱਚ ਇੱਕ 27 ਵੀ ਮੰਜ਼ਿਲ ਤੋਂ ਅਚਾਨਕ ਹੇਠਾਂ ਡਿੱਗਣ ਕਾਰਨ 19 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮ੍ਰਿਤਕ ਵਿਦਿਆਰਥੀ ਪਨਯਮ ਅਖਿਲ ਭਾਰਤ ਦੇ ਤੇਲੰਗਾਨਾ ਦਾ ਰਹਿਣ ਵਾਲਾ ਸੀ। ਜੋ ਕੈਨੇਡਾ ਦੇ ਵਿਚ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ। ਤਾਲਾਬੰਦੀ ਦੌਰਾਨ ਅਖਿਲ ਭਾਰਤ ਆ ਗਿਆ ਸੀ । ਕਾਫੀ ਲੰਬੇ ਸਮੇਂ ਬਾਅਦ ਅਕਤੂਬਰ ਵਿਚ ਵਾਪਸ ਟੋਰਾਂਟੋ ਪਹੁੰਚ ਕੇ ਉਸਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਅਖਿਲ ਕੈਨੇਡਾ ਦੇ ਵਿੱਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ।

ਅਖਿਲ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਅਖੀਰ ਬਹੁਮੰ ਜ਼ਿਲਾ ਇਮਾਰਤ ਦੀ 27 ਵੀ ਮੰਜ਼ਿਲ ਤੇ ਆਪਣੇ ਮੋਬਾਈਲ ਫੋਨ ਤੇ ਗੱਲ ਕਰ ਰਿਹਾ ਸੀ, ਇਸ ਦੌਰਾਨ ਹੀ ਅਚਾਨਕ ਉਹ 27 ਵੀ ਮੰਜ਼ਿਲ ਤੋਂ ਹੇਠਾਂ ਡਿੱਗਿਆ, ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਅਖਿਲ ਦੇ ਪਰਿਵਾਰ ਨੂੰ ਜਾਣਕਾਰੀ ਉਸ ਦੇ ਇਕ ਦੋਸਤ ਵੱਲੋਂ ਫੋਨ ਤੇ ਦਿੱਤੀ ਗਈ।

ਪਰਿਵਾਰ ਵੱਲੋਂ ਤੇਲੰਗਾਨਾ ਦੇ ਮੰਤਰੀ ਕੇ. ਟੀ. ਰਾਮਾਰਾਓ ਨੂੰ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਵਾਪਸ ਭਾਰਤ ਲਿਆਉਣ ਲਈ ਬੇਨਤੀ ਕੀਤੀ ਗਈ ਹੈ। ਮ੍ਰਿਤਕ ਦੇ ਚਾਚੇ ਬਾਬਜੀ ਨੇ ਵੀ ਕੈਨੇਡਾ ਸਰਕਾਰ ਨੂੰ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਾਰੀ ਪ੍ਰਕ੍ਰਿਆ ਜਲਦੀ ਪੂਰੀ ਕਰਨ ਲਈ ਅਪੀਲ ਕੀਤੀ ਹੈ। ਟਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਵੀ ਮ੍ਰਿਤਕ ਦੇਹ ਨੂੰ ਹੈਦਰਾਬਾਦ ਭੇਜਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਦਿਆਰਥੀ ਦੀ ਮੌਤ ਨਾਲ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …