Breaking News

ਕਨੇਡਾ ਚ ਪੰਜਾਬੀ ਮੁੰਡੇ ਨੇ ਇਸ ਕਾਰਨ ਚੁਣੀ ਮੌਤ,ਪੰਜਾਬ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਮਾਪੇ ਕਿੰਨੀਆਂ ਸੱਧਰਾਂ ਦੇ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜਦੇ ਹਨ ਪਰ ਕਈ ਵਾਰ ਸਾਰੀਆਂ ਸੱਧਰਾਂ ਮਿੱਟੀ ਵਿਚ ਰੁਲ ਜਾਂਦੀਆਂ ਹਨ। ਅਜਿਹੀ ਹੀ ਇੱਕ ਵੱਡੀ ਮਾੜੀ ਖਬਰ ਮਾਪਿਆਂ ਦੇ ਇਕਲੋਤੇ ਪੁੱਤ ਦੇ ਬਾਰੇ ਵਿੱਚ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਹੈ।

ਸਰੀ ਵਸਦੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੇ ਬੀਤੇ ਦਿਨੀਂ ਆਪਣੇ ਤੰਗ ਹਾਲਾਤ ਤੋਂ ਦੁਖੀ ਹੋ ਕੇ। ਖੁ ਦ ਕੁ – ਸ਼ੀ। ਕਰ ਲਈ, ਜਿਸਦੀ। ਲਾ ਸ਼। ਵਾਪਸ ਉਸਦੇ ਮਾਪਿਆਂ ਕੋਲ ਭੇਜਣ ਲਈ ਉਸਦੇ ਦੋਸਤਾਂ ਨੇ ਪ੍ਰਬੰਧ ਕੀਤਾ ਹੈ।

ਨਜ਼ਦੀਕੀ ਸ਼ਹਿਰ ਨਿਊ ਵੈਸਟਮਿਨਸਟਰ ਦੇ ਡਗਲਸ ਕਾਲਜ ਦਾ 21 ਸਾਲਾ ਵਿਦਿਆਰਥੀ ਅਮਰਿੰਦਰ ਸਿੰਘ ਕੁਝ ਸਾਲ ਪਹਿਲਾਂ ਜਲੰਧਰ ਤੋਂ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਪੁੱਜਾ ਸੀ। ਪੜ੍ਹਾਈ ਦੇ ਖਰਚੇ ਦਾ ਬੋਝ, ਕੁਝ ਥਾਈਂ ਕੰਮ ਕਰਕੇ ਪੈਸੇ ਨਾ ਮਿਲਣ ਦਾ ਦੁੱਖ ਅਤੇ ਹੋਰ ਸਮੱਸਿਆਵਾਂ ਅਮਰਿੰਦਰ ਸਿੰਘ ਨੂੰ ਮਾਨਸਿਕ ਤਣਾਅ ਵਿੱਚ ਲੈ ਗਈਆਂ, ਜਿਸ ਦੇ ਸਿੱਟੇ ਵਜੋਂ ਉਸਨੇ। ਖੁ ਦ ਕੁ – ਸ਼ੀ। ਕਰ ਲਈ

ਅਮਰਿੰਦਰ ਦੇ ਇੱਕ ਦੋਸਤ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਹੱਦ ਸਾਊ ਸੁਭਾਅ ਵਾਲਾ ਇਹ ਨੌਜਵਾਨ, ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਪਿਆਂ ਦੀ ਇੱਛਾ ਸੀ ਕਿ ਉਹ ਆਪਣੇ ਇਕਲੌਤੇ ਪੁੱਤਰ ਦਾ ਹੱਥੀਂ। ਸ ਸ ਕਾ ਰ। ਕਰ ਸਕਣ, ਜਿਸ ਕਾਰਨ ਇਨ੍ਹਾਂ ਨੌਜਵਾਨਾਂ ਨੇ ਭਾਈਚਾਰੇ ਦੇ ਸਹਿਯੋਗ ਨਾਲ ਇੰਨੀ ਕੁ ਰਕਮ ਇਕੱਠੀ ਕਰ ਲਈ ਹੈ ਕਿ ਉਹ। ਲਾ -ਸ਼। ਪੰਜਾਬ ਭੇਜ ਸਕਣ।

ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ‘ਚ ਨਵੇਂ ਆਏ ਵਿਦਿਆਰਥੀਆਂ ਲਈ ਪੜ੍ਹਨ ਦੇ ਨਾਲ-ਨਾਲ ਖੁਦ ਕੰਮ ਕਰਕੇ ਫੀਸਾਂ ਦਾ ਇੰਤਜ਼ਾਮ ਕਰਨਾ ਅਤੇ ਫਿਰ ਪੱਕੇ ਹੋਣ ਦੇ ਮਹਿੰਗੇ ਸਿਸਟਮ ਰਾਹੀਂ ਗੁਜ਼ਰਨਾ ਨੌਜਵਾਨਾਂ ਨੂੰ ਧੁਰ ਅੰਦਰ ਤੱਕ ਤੋ– ੜ ਦਿੰਦਾ ਹੈ। ਇੱਥੇ ਆਉਣ ਤੋਂ ਪਹਿਲਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸਖਤਾਈ ਭਰੀ ਜ਼ਿੰਦਗੀ ਦਾ ਅਹਿਸਾਸ ਨਹੀਂ ਹੁੰਦਾ ਤੇ ਫਿਰ ਕਈ ਵਾਰ ਨੌਜਵਾਨ ਅਜਿਹੇ ਕਦਮ ਚੁੱਕਣ ਲਈ ਮ ਜ ਬੂ ਰ ਹੋ ਜਾਂਦੇ ਹਨ।

ਉਨ੍ਹਾਂ ਦੀ ਮੰਗ ਹੈ ਕਿ ਕਿਸੇ ਤਰੀਕੇ ਇਸ ਪ ਰੇ ਸ਼ਾ – ਨੀ ਦਾ ਹੱਲ ਨਿਕਲਣਾ ਚਾਹੀਦਾ ਹੈ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕੇ ਉਹਨਾਂ ਦੇ ਬੱਚਿਆਂ ਤੇ ਜਿਆਦਾ ਬੋ – ਝ ਨਾ ਪਵੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …