Breaking News

ਕਨੇਡਾ ਚ ਇਹ ਐਕਟ ਹੋਇਆ ਪਾਸ ਪੰਜਾਬੀਆਂ ਚ ਛਾਈ ਖੁਸ਼ੀ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇ ਬਹੁਤ ਸਾਰੇ ਵੱਖ-ਵੱਖ ਸੂਬਿਆਂ ਦੇ ਲੋਕ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ ਉਥੇ ਹੀ ਕੈਨੇਡਾ ਦੀ ਧਰਤੀ ਤੇ ਜਾਣ ਵਾਲੇ ਲੋਕਾਂ ਵਿੱਚ ਸਭ ਤੋਂ ਵਧੇਰੇ ਗਿਣਤੀ ਪੰਜਾਬੀਆਂ ਦੀ ਹੈ। ਪੰਜਾਬੀਆਂ ਵੱਲੋਂ ਜਿੱਥੇ ਵਿਦੇਸ਼ ਵਿੱਚ ਜਾ ਕੇ ਮਿਹਨਤ ਮਜਦੂਰੀ ਕੀਤੀ ਜਾਂਦੀ ਹੈ ਉਥੇ ਹੀ ਆਪਣਾ ਬਣਦਾ ਹੋਇਆ ਯੋਗਦਾਨ ਵੀ ਉਨ੍ਹਾਂ ਦੇਸ਼ਾਂ ਦੀ ਤਰੱਕੀ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਉਹ ਦੇਸ਼ ਆਰਥਿਕ ਤੌਰ ਤੇ ਮਜਬੂਤ ਹੁੰਦੇ ਹਨ। ਸਰਕਾਰਾਂ ਵੱਲੋਂ ਵੀ ਪੰਜਾਬੀ ਭਾਈਚਾਰੇ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਵੱਖ ਵੱਖ ਅਹੁਦਿਆਂ ਦੇ ਵਿੱਚ ਵੀ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਉਨ੍ਹਾਂ ਨੂੰ ਜਗ੍ਹਾ ਦਿੱਤੀ ਜਾਦੀ ਹੈ।

ਹੁਣ ਕੈਨੇਡਾ ਵਿੱਚ ਇਹ ਐਕਟ ਲਾਗੂ ਹੋਇਆ ਹੈ ਜਿੱਥੇ ਇਸ ਐਕਟ ਦੇ ਪਾਸ ਹੋਣ ਕਾਰਨ ਸਾਰੇ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਹੈ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਵਿਚ ਹੁਣ ਮੈਨੀਟੋਬਾ ਸੂਬੇ ਵਿੱਚ ਜਿੱਥੇ ਇਕ ਐਕਟ ਪਾਸ ਕੀਤਾ ਗਿਆ ਹੈ ਜਿੱਥੇ ਵਿਧਾਨ ਸਭਾ ਵਿਚ ਟਰਬਨ ਡੇਅ ਐਕਟ ਨੂੰ ਪਾਸ ਕੀਤਾ ਗਿਆ ਹੈ। ਇਸ ਐਕਟ ਦੇ ਪਾਸ ਹੋਣ ਦੀ ਖ਼ਬਰ ਸੁਣਦਿਆਂ ਹੀ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਹੁਣ ਇਸ ਐਕਟ ਦੇ ਤਹਿਤ 13 ਅਪ੍ਰੈਲ ਨੂੰ ਮੈਨੀਟੋਬਾ ਸੂਬੇ ਦੇ ਅੰਦਰ ਸਾਰੇ ਲੋਕਾਂ ਵੱਲੋਂ ਪੱਗ ਦਿਵਸ ਮਨਾਇਆ ਜਾਇਆ ਕਰੇਗਾ।

ਹੁਣ ਮੈਨੀਟੋਬਾ ਸੂਬੇ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ ਉਥੇ ਹੀ ਸਾਰਾ ਭਾਈਚਾਰਾ ਇਕਜੁੱਟ ਹੋ ਕੇ ਇਸ ਖੁਸ਼ੀ ਨੂੰ ਮਨਾ ਰਿਹਾ ਹੈ। ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਦਲਜੀਤ ਸਿੰਘ ਬਰਾਰ ਨੇ ਆਖਿਆ ਹੈ ਕਿ ਸਿੱਖ ਭਾਈਚਾਰੇ ਵਿਚ ਪੱਗ ਨੂੰ ਸੈਲੀਬ੍ਰੇਟ ਕਰਨ ਦਾ ਵੀ ਇੱਕ ਦਿਨ ਜ਼ਰੂਰ ਹੋਣਾ ਚਾਹੀਦਾ ਹੈ।

ਜੋ ਆਪਸੀ ਪਿਆਰ , ਵਿਭਿੰਨਤਾ ਅਤੇ ਸਾਰੇ ਭਾਈਚਾਰੇ ਨੂੰ ਇੱਕ ਦਰਸਾਉਂਦਾ ਹੈ। ਹੁਣ 13 ਅਪ੍ਰੈਲ ਨੂੰ ਇਹ ਦਿਨ ਮਨਾਇਆ ਜਾਵੇਗਾ। ਇਸ ਨਾਲ ਜਿੱਥੇ ਜਾਤੀਵਾਦ ਵਿਰੁੱਧ ਵੀ ਜਾਗਰੂਕਤਾ ਫੈਲੇਗੀ ਉਥੇ ਹੀ ਇਸ ਵਾਸਤੇ 13 ਅਪ੍ਰੈਲ ਦਾ ਦਿਨ ਚੁਣਿਆ ਗਿਆ ਹੈ। ਜਿੱਥੇ ਇਸ ਦਿਨ ਨੂੰ ਲੈ ਕੇ ਖਾਲਸਾ ਪੰਥ ਦੀ ਸਾਜਨਾ ਦਾ ਖਾਸ ਮਹੱਤਵ ਹੈ ਅਤੇ ਵਿਸਾਖੀ ਅਤੇ ਖਾਲਸਾ ਪੰਥ ਦੇ ਮੌਕੇ ਤੇ ਪੱਗ ਡੇ ਦਿਨ ਵੀ ਮਨਾਇਆ ਜਾਵੇਗਾ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …