ਆਈ ਤਾਜਾ ਵੱਡੀ ਖਬਰ
ਇਸ ਸੰਸਾਰ ਦੇ ਵਿੱਚ ਸਿਰਫ ਉਹ ਹੀ ਇਨਸਾਨ ਤੰਦਰੁਸਤ ਰਹਿ ਸਕਦਾ ਹੈ ਜੋ ਬਿਮਾਰੀਆਂ ਤੋਂ ਮੁਕਤ ਹੋਵੇ। ਬਿਮਾਰੀਆਂ ਤੋਂ ਇਨਸਾਨ ਦੀ ਦੂਰੀ ਹੀ ਉਸ ਮਨੁੱਖ ਨੂੰ ਸਿਹਤ ਯਾਬ ਬਣਾਈ ਰੱਖਣ ਵਿੱਚ ਮਦਦ ਗਾਰ ਸਾਬਤ ਹੁੰਦੀ ਹੈ। ਪਰ ਕਦੇ ਕਦਾਈ ਇਨਸਾਨ ਕਿਸੇ ਕਾਰਨ ਕਰਕੇ ਬਿਮਾਰੀ ਦਾ ਸ਼ਿਕਾਰ ਜ਼ਰੂਰ ਹੁੰਦਾ ਹੈ ਭਾਵੇਂ ਉਹ ਉਸ ਤੋਂ ਕੁਝ ਦਿਨਾਂ ਬਾਅਦ ਹੀ ਠੀਕ ਹੋ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜੋ ਜਲਦ ਠੀਕ ਹੋ ਜਾਂਦੀਆਂ ਹਨ ਅਤੇ ਕੁਝ ਅਜਿਹੀਆਂ ਲਾ ਇਲਾਜ ਬਿਮਾਰੀਆਂ ਹਨ ਜਿਨ੍ਹਾਂ ਦਾ ਇਲਾਜ ਕਰ ਪਾਉਣਾ ਇੰਨਾ ਆਸਾਨ ਨਹੀਂ ਹੈ।
ਇਹੋ ਜਿਹੀਆਂ ਖ-ਤ-ਰ-ਨਾ-ਕ ਬਿਮਾਰੀਆਂ ਦੇ ਵਿੱਚੋਂ ਇੱਕ ਬਿਮਾਰੀ ਕੋਰੋਨਾ ਵਾਇਰਸ ਹੈ ਜਿਸ ਨੇ ਪਿਛਲੇ ਤਕਰੀਬਨ ਡੇਢ ਸਾਲ ਦੇ ਵੱਧ ਸਮੇਂ ਤੋਂ ਇਸ ਸੰਸਾਰ ਉੱਪਰ ਆਪਣੀ ਪਕੜ ਬਣਾਈ ਹੋਈ ਹੈ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੁਨੀਆਂ ਦਾ ਹਰ ਇੱਕ ਰਾਸ਼ਟਰ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬੜੀ ਮਜ਼ਬੂਤੀ ਦੇ ਨਾਲ ਕੰਮ ਕਰ ਰਿਹਾ ਹੈ। ਇਸ ਦੌਰਾਨ ਕਈ ਤਰ੍ਹਾਂ ਦੇ ਉੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਮੇਂ ਸਮੇਂ ‘ਤੇ ਕੁੱਝ ਨਵੇਂ ਐਲਾਨ ਕੀਤੇ ਜਾਂਦੇ ਹਨ।
ਕੋਰੋਨਾ ਦੇ ਵੱਧਦੇ ਹੋਏ ਖ਼ਤਰੇ ਨੂੰ ਦੇਖਦੇ ਹੋਏ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਯਾਤਰਾ ਦੇ ਲਈ ਕੁਝ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਤਹਿਤ ਹੁਣ ਕੈਨੇਡਾ ਅੰਦਰ ਦਾਖਲ ਹੋਣ ਵਾਲੇ ਹਰੇਕ ਯਾਤਰੀ ਨੂੰ ਕੋਰੋਨਾ ਵਾਇਰਸ ਦੇ ਟੈਸਟ ਦੀ ਨੈਗਟਿਵ ਰਿਪੋਰਟ ਅਤੇ ਦੋ ਹਫ਼ਤਿਆਂ ਦਾ ਕੁਆਰੰਟੀਨ ਹੋਣਾ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇ ਵਿਚ ਵਪਾਰਕ ਟਰੱਕ ਡਰਾਈਵਰਾਂ ਨੂੰ ਛੋਟ ਦਿੱਤੀ ਗਈ ਹੈ। ਕੈਨੇਡਾ ਦੀ ਸਰਕਾਰ ਵੱਲੋਂ ਇਹ ਨਿਯਮ 22 ਫਰਵਰੀ ਤੋਂ ਲਾਗੂ ਕਰ ਦਿੱਤੇ ਜਾਣਗੇ ਜੋ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਵਪਾਰਕ ਟਰੱਕ ਡਰਾਈਵਰਾਂ ਨੂੰ
ਛੱਡ ਕੇ ਬਾਕੀ ਸਭ ਉੱਪਰ ਲਾਗੂ ਹੋਣਗੇ। ਕੈਨੇਡਾ ਬਾਰਡਰ ਸਰਵਿਸਸ ਏਜੰਸੀ ਦੀ ਰਿਪੋਰਟ ਅਨੁਸਾਰ 21 ਮਾਰਚ 2020 ਤੋਂ ਹੁਣ ਤੱਕ ਕੈਨੇਡਾ ਵਿਚ ਕੁੱਲ 10 ਮਿਲੀਅਨ ਐਂਟਰੀਆਂ ਹੋਈਆਂ ਹਨ ਜਿਨ੍ਹਾਂ ਵਿਚੋਂ 4.6 ਮਿਲੀਅਨ ਐਂਟਰੀਆਂ ਵਪਾਰਕ ਟਰੱਕ ਡਰਾਇਵਰਾਂ ਦੀਆਂ ਹਨ। ਇਸ ਦੌਰਾਨ ਸਰਕਾਰ ਵੱਲੋਂ ਵਪਾਰਕ ਡਰਾਈਵਰ ਨੂੰ ਦਿੱਤੀਆਂ ਗਈਆਂ ਛੋਟਾਂ ਤੋਂ ਇਲਾਵਾ ਉਨ੍ਹਾਂ ਨੂੰ ਮਾਸਕ ਲਗਾ ਕੇ ਰੱਖਣ ਅਤੇ ਹੋਰ ਜ਼ਰੂਰੀ ਸਾਵਧਾਨੀਆਂ ਵਰਤਦੇ ਰਹਿਣ ਦੀ ਅਪੀਲ ਕੀਤੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …