ਆਈ ਤਾਜਾ ਵੱਡੀ ਖਬਰ
ਵਿਆਹ ਇੱਕ ਅਜਿਹਾ ਪਵਿੱਤਰ ਬੰਧਨ ਹੁੰਦਾ ਹੈ ਜਿਸ ਬੰਧਨ ਦੇ ਵਿੱਚ ਦੋ ਲੋਕ ਨਹੀਂ ਸਗੋਂ ਦੋ ਪਰਿਵਾਰ ਜੁੜਦੇ ਹਨ l ਬਹੁਤ ਸਾਰੀਆਂ ਕਸਮਾਂ, ਰਸਮਾਂ ਤੇ ਵਾਅਦਿਆਂ ਨਾਲ ਵਿਆਹ ਸੰਪੰਨ ਹੁੰਦਾ ਹੈ। ਵਿਆਹ ਤੋਂ ਬਾਅਦ ਲੜਕਾ ਤੇ ਲੜਕੀ ਸਮਾਜ ਨੂੰ ਅੱਗੇ ਵਧਾਉਣ ਦੇ ਲਈ ਬੱਚੇ ਨੂੰ ਜਨਮ ਦਿੰਦੇ ਹਨ ਤਾਂ, ਜੋ ਉਨਾਂ ਦੇ ਪਰਿਵਾਰ ਦਾ ਵੰਸ਼ ਅੱਗੇ ਵਧ ਸਕੇ l ਪਰ ਅੱਜਕੱਲ ਦੇ ਸਮੇਂ ਵਿੱਚ ਲੜਕੇ ਲੜਕੇ ਤੇ ਲੜਕੀਆਂ ਤੇ ਲੜਕੀਆਂ ਆਪਸ ਦੇ ਵਿੱਚ ਵਿਆਹ ਕਰਵਾਉਂਦੀਆਂ ਪਈਆਂ ਹਨ। ਜਿਸ ਕਾਰਨ ਬਹੁਤ ਸਾਰੇ ਲੋਕ ਇਸ ਉੱਪਰ ਇਤਰਾਜ਼ ਵੀ ਪ੍ਰਗਟ ਕਰਦੇ ਹਨ, ਦੁਨੀਆਂ ਭਰ ਤੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਪਏ ਹਨ। ਹੁਣ ਇੱਕ ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਔਰਤ ਦੇ ਰੂਪ ਵਿੱਚ ਜੰਮੇ ਵਿਅਕਤੀ ਨੇ ਕਰਵਾਇਆ ਭੈਣ ਦੀ ਸਹੇਲੀ ਦੇ ਨਾਲ ਵਿਆਹ ਸੋਸ਼ਲ ਮੀਡੀਆ ਦੇ ਉੱਪਰ ਛਿੜੇ ਚਰਚੇ l
ਇਹ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਔਰਤ ਦੇ ਰੂਪ ‘ਚ ਜਨਮੇ 49 ਸਾਲਾ ਵਿਅਕਤੀ ਨੇ ਸਰਜਰੀ ਕਰਵਾਉਣ ਤੋਂ ਬਾਅਦ ਆਪਣੀ ਭੈਣ ਦੀ ਸਹੇਲੀ ਨਾਲ ਵਿਆਹ ਕਰਵਾ ਲਿਆ। ਇਸ ਜੋੜੇ ਨੇ ਪ੍ਰਸ਼ਾਸਨ ਤੋਂ ਵਿਆਹ ਰਜਿਸਟਰੇਸ਼ਨ ਦਾ ਪ੍ਰਮਾਣ ਪੱਤਰ ਵੀ ਹਾਸਲ ਕੀਤਾ ਹੈ। ਦੇਸ਼ ‘ਚ ‘ਐੱਲਜੀਬੀਟੀਕਿਊਆਈਏ+’ ਭਾਈਚਾਰੇ ਨੂੰ ਲੈ ਕੇ ਜਾਗਰੂਕਤਾ ਵਧਣ ਦਰਮਿਆਨ ਇਹ ਅਨੋਖਾ ਵਿਆਹ ਖੂਬ ਸੁਰਖੀਆਂ ਬਟੋਰ ਰਿਹਾ ਹੈ।
ਇਸ ਵਿਆਹ ਦੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਚਰਚੇ ਹੁੰਦੇ ਪਏ ਹਨ। ਉੱਥੇ ਹੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 2 ਸਾਲ ਪਹਿਲਾਂ ਲਿੰਗ ਪੁਸ਼ਟੀਕਰਨ ਸਰਜਰੀ ਕਰਵਾਉਣ ਵਾਲੇ ਅਸਤਿਤਵ ਨੇ ਆਸਥਾ ਨਾਂ ਦੀ ਔਰਤ ਨਾਲ ਵਿਆਹ ਦੇ ਰਜਿਸਟੇਸ਼ਨ ਦੀ ਪ੍ਰਕਿਰਿਆ ਦੌਰਾਨ ਲਾੜੇ ਵਜੋਂ ਅਪਲਾਈ ਕੀਤਾ। ਐਡੀਸ਼ਨਲ ਜ਼ਿਲ੍ਹਾ ਅਧਿਕਾਰੀ ਰੋਸ਼ਨ ਰਾਏ ਨੇ ਦੱਸਿਆ ਕਿ ਅਸਤਿਤਵ ਨੇ ਆਪਣੇ ਵਿਆਹ ਦੇ ਰਜਿਸਟਰੇਸ਼ਨ ਨਾਲ ਜ਼ਰੂਰੀ ਮੈਡੀਕਲ ਪ੍ਰਮਾਣ ਪੱਤਰ ਅਤੇ ਹੋਰ ਦਸਤਾਵੇਜ਼ ਵੀ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਕੀਤੇ।
ਫਿਰ ਸਰਜਰੀ ਹੁੰਦੀ ਹੈ ਤੇ ਸਰਜਰੀ ਬਾਅਦ ਦੋਵੇਂ ਆਪਸ ਦੇ ਵਿੱਚ ਛੇ ਮਹੀਨੇ ਰਹਿੰਦੇ ਹਨ,,, ਜਿਸ ਤੋਂ ਬਾਅਦ ਦੋਵਾਂ ਵਿੱਚ ਇਹ ਫੈਸਲਾ ਹੁੰਦਾ ਹੈ ਕਿ ਉਹ ਇੱਕ ਦੂਜੇ ਦੇ ਨਾਲ ਬਹੁਤ ਖੁਸ਼ ਹਨ ਤੇ ਉਹ ਵਿਆਹ ਕਰਵਾ ਕੇ ਵੀ ਇਕੱਠੇ ਹੀ ਰਹਿਣਗੇ l ਹਾਲਾਂਕਿ ਇਸ ਦੌਰਾਨ ਲੋ\ਕਾਂ ਦੇ ਵੱਲੋਂ ਬਹੁਤ ਗੱਲਾਂ ਕੀਤੀਆਂ ਗਈਆਂ, ਪਰ ਇਸ ਦੇ ਬਾਵਜੂਦ ਵੀ ਇਸ ਜੋੜੇ ਨੇ ਬਿਨਾਂ ਕਿਸੇ ਦੇ ਪ੍ਰਵਾਹ ਕੀਤਿਆਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਵੱਡਾ ਫੈਸਲਾ ਕੀਤਾ ਤੇ ਹੁਣ ਇਹ ਦੋਵੇਂ ਕਾਫੀ ਖੁਸ਼ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …