Breaking News

ਐਵੇਂ ਨਹੀਂ ਦੁਨੀਆਂ ਤੇ ਟਰੂਡੋ ਟਰੂਡੋ ਹੁੰਦੀ – ਕਨੇਡਾ ਨੇ ਹੁਣ ਕੀਤਾ ਇਹ ਵੱਡਾ ਕੰਮ

ਆਈ ਤਾਜ਼ਾ ਵੱਡੀ ਖਬਰ 

ਅਫਗਾਨਿਸਤਾਨ ਤੇ ਹੋਏ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲਗਾਤਾਰ ਹੀ ਅਫ਼ਗਾਨਿਸਤਾਨ ਦੇ ਵਿੱਚੋਂ ਬੇਹੱਦ ਹੀ ਅਜੀਬੋ ਗ਼ਰੀਬ ਖ਼ਬਰਾਂ ਸਾਹਮਣੇ ਆਉਂਦੀਆਂ ਹਨ । ਅਜੇ ਵੀ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਅਫਗਾਨਿਸਤਾਨ ਵਿੱਚ ਫਸੇ ਹੋਏ ਹਨ ਤੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ । ਇਸੇ ਵਿਚਕਾਰ ਹੁਣ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਕ ਅਜਿਹਾ ਕੰਮ ਕੀਤਾ ਗਿਆ ਹੈ ਜਿਸ ਦੀ ਚਰਚਾ ਚਾਰੇ ਪਾਸੇ ਛਿੜ ਚੁੱਕੀ ਹੈ । ਦਰਅਸਲ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਫਸੇ ਅਫਗਾਨਿਸਤਾਨੀਆਂ ਨੂੰ ਜਸਟਿਨ ਟਰੂਡੋ ਵੱਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ।

ਉੱਥੇ ਫਸੇ ਅਫ਼ਗਾਨ ਵਿਮੈਨ ਲੀਡਰਜ਼ ਹਊਮਨ ਰਾਈਟਸ ਐਕਟੀਵਿਸਟ ਅਤੇ ਪਤੱਰਕਾਰਾਂ ਨੂੰ ਕੈਨੇਡਾ ਵਿੱਚ ਲਿਆਉਣ ਦੇ ਟਰੂਡੋ ਸਰਕਾਰ ਦੇ ਐਲਾਨ ਤੋਂ 6 ਮਹੀਨਿਆਂ ਮਗਰੋਂ 250 ਅਫ਼ਗ਼ਾਨ ਰੈਫਿਉਜੀਜ਼ ਨੂੰ ਲੈ ਕੇ ਇਕ ਫ਼ਲਾਇਟ ਕੈਨੇਡਾ ਪਹੁੰਚ ਗਈ ਹੈ। ਉੱਥੇ ਹੀ ਇਸ ਬਾਬਤ ਗੱਲਬਾਤ ਕਰਦੇ ਹੋਏ ਇਮੀਗ੍ਰੇਸ਼ਨ ਮਨਿਸਟਰ ਸੀਖ ਫਰੇਜ਼ਰ ਨੇ ਬੀਤੀ ਗੱਲ ਦੱਸਿਆ ਹੈ ਕਿ ਇਨ੍ਹਾਂ ਵਿੱਚੋਂ ਇੱਕ ਸੌ ਸੱਤਰ ਨੂੰ ਇਕ ਸਪੈਸ਼ਲ ਪ੍ਰੋਗਰਾਮ ਦੇ ਜ਼ਰੀਏ ਕੈਨੇਡਾ ਵਿਚ ਦਾਖਲ ਕੀਤਾ ਗਿਆ ਹੈ ।ਉਨ੍ਹਾਂ ਦੱਸਿਆ ਹੈ ਕਿ ਪਿਛਲੇ ਸਾਲ ਜੁਲਾਈ ਮਹੀਨੇ ਜਸਟਿਨ ਟਰੂਡੋ ਸਰਕਾਰ ਦੇ ਵੱਲੋਂ ਇਕ ਸਪੈਸ਼ਲ ਪ੍ਰੋਗਰਾਮ ਦੇ ਤਹਿਤ ਅਫ਼ਗਾਨੀ ਨਾਗਰਿਕਾਂ ਨੂੰ ਕੈਨੇਡਾ ਲਿਆਉਣ ਦਾ ਐਲਾਨ ਕੀਤਾ ਗਿਆ ਸੀ ।

ਜਿਸ ਐਲਾਨ ਨੂੰ ਪੂਰਾ ਕਰਨ ਲਈ ਹੁਣ ਜਸਟਿਨ ਟਰੂਡੋ ਦੀ ਸਰਕਾਰ ਦੇ ਵੱਲੋਂ ਪੂਰੇ ਦੋ ਸੌ ਪੰਜਾਹ ਦੇ ਕਰੀਬ ਅਫ਼ਗਾਨਿਸਤਾਨ ਨਾਗਰਿਕਾਂ ਨੂੰ ਕੈਨੇਡਾ ਲਿਆਂਦਾ ਗਿਆ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫੈਡਰਲ ਲਿਬਰਲ ਸਰਕਾਰ ਨੂੰ ਬਹੁਤ ਹੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਅਫ਼ਗ਼ਾਨਿਸਤਾਨ ਵਿੱਚ ਤੈਨਾਤ ਵੱਡੀ ਗਿਣਤੀ ਵਿੱਚ ਅਫ਼ਗਾਨ ਨਾਗਰਿਕਾਂ ਨੇ ਕੈਨੇਡੀਅਨ ਫੌਜੀਆਂ ਦੀ ਸਹਾਇਤਾ ਕੀਤੀ ਸੀ ।

ਜ਼ਿਕਰਯੋਗ ਹੈ ਕਿ ਜਦੋਂ ਅਫ਼ਗਾਨਿਸਤਾਨ ਚ ਤਾਲਿਬਾਨ ਦਾ ਕਬਜ਼ਾ ਹੋਇਆ ਸੀ ਤਾਂ ਉਸ ਸਮੇਂ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਉੱਥੇ ਬਹੁਤ ਹੀ ਜ਼ਿਆਦਾ ਮਦਦ ਕੀਤੀ ਗਈ ਸੀ ਅਤੇ ਹੁਣ ਇਕ ਵਾਰ ਫਿਰ ਤੋਂ ਕੈਨੇਡਾ ਸਰਕਾਰ ਦੇ ਵੱਲੋਂ ਡੇਢ ਸੌ ਦੇ ਕਰੀਬ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਕੈਨੇਡਾ ਪਹੁੰਚਾਇਆ ਗਿਆ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …