Breaking News

ਐਲਨ ਮਸਕ ਵਲੋਂ ਆਈ ਵੱਡੀ ਖਬਰ, ਟਵਿਟਰ ਦੇ CEO ਨੂੰ ਦਿੱਤੀ ਖੁੱਲੀ ਡਿਬੇਟ ਦੀ ਚਣੋਤੀ – ਇਹ ਦਾਅਵਾ ਕੀਤਾ

ਆਈ ਤਾਜ਼ਾ ਵੱਡੀ ਖਬਰ 

ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਿਆ ਹੈ । ਅਸੀਂ ਸਵੇਰ ਤੋਂ ਲੈ ਕੇ ਰਾਤ ਤਕ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾ ਦੀ ਵਰਤੋਂ ਕਰਦੇ ਹਾਂ । ਜਿੱਥੇ ਇਹ ਪਲੈਟਫਾਰਮ ਸਾਡਾ ਮਨੋਰੰਜਨ ਕਰਦੇ ਹਨ, ਉੱਥੇ ਹੀ ਬਹੁਤ ਸਾਰੀ ਜਾਣਕਾਰੀ ਸਾਨੂੰ ਇਨ੍ਹਾਂ ਮਾਧਿਅਮਾਂ ਦੇ ਜਰੀਏ ਮਿਲਦੀ ਹੈ। ਹਰ ਉਮਰ ਦਾ ਵਿਅਕਤੀ ਸੋਸ਼ਲ ਮੀਡੀਆ ਦੇ ਵੱਖ ਵੱਖ ਮਾਧਿਅਮਾਂ ਦੀ ਵਰਤੋਂ ਕਰਦਾ ਹੈ । ਗੱਲ ਕੀਤੀ ਜਾਵੇ ਟਵਿੱਟਰ ਦੀ ਤਾਂ, ਟਵਿੱਟਰ ਤੇ ਬਹੁਤ ਸਾਰੇ ਲੋਕ ਜੁੜੇ ਹੋਏ ਹਨ । ਟਵਿੱਟਰ ਤੇ ਆਪਣੀ ਗੱਲ ਰੱਖਣ ਦਾ ਸਭ ਤੋਂ ਵਧੀਆ ਮਾਧਿਅਮ ਮੰਨਿਆ ਜਾਂਦਾ ਹੈ ।

ਪਰ ਹੁਣ ਐਲਨ ਮਸਕ ਤੇ ਟਵਿੱਟਰ ਦੇ ਸੀ ਈ ਓ ਵਿੱਚ ਕਰਾਰੀ ਬਹਿਸ ਸ਼ੁਰੂ ਹੋ ਚੁੱਕੀ ਹੈ। ਹੁਣ ਐਲਨ ਮਸਕ ਵੱਲੋਂ ਟਵਿੱਟਰ ਦੇ ਸੀ ਆਈ ਓ ਨੂੰ ਪਬਲਿਕ ਡਿਬੇਟ ਦੀ ਚੁਣੌਤੀ ਦੇ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਵੱਲੋਂ ਇਕ ਵੱਡਾ ਦਾਅਵਾ ਕੀਤਾ ਗਿਆ ਹੈ । ਦਰਅਸਲ ਐਲਨ ਮਸਕ ਵੱਲੋਂ ਇਕ ਟਵੀਟ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਜਨਤਾ ਨੂੰ ਸਾਬਤ ਕਰਨ ਦਿਓ ਕਿ ਟਵਿੱਟਰ ਦੇ ਰੋਜ਼ਾਨਾ ਉਪਭੋਗਤਾਵਾਂ ਵਿਚੋਂ ਪੰਜ ਫ਼ੀਸਦੀ ਫ਼ਰਜ਼ੀ ਯਾ ਫਿਰ ਸਪੈਮ ਹਨ ।

ਇਕ ਸਮਾਚਾਰ ਏਜੰਸੀ ਮੁਤਾਬਕ ਐਲਨ ਮਸਕ ਨੇ ਉਪਭੋਗਤਾਵਾਂ ਨੂੰ ਪੁੱਛਣ ਲਈ ਇੱਕ ਪੋਲ ਵੀ ਸ਼ੁਰੂ ਕੀਤੀ ਹੋਈ ਹੈ ਕਿ ਟਵਿੱਟਰ ਦੇ ਰੋਜ਼ਾਨਾ ਉਪਭੋਗਤਾਵਾਂ ਵਿਚੋਂ ਪੰਜ ਫ਼ੀਸਦੀ ਤੋਂ ਘੱਟ ਫਰਜ਼ੀ ਸਪੈਮ ਹਨ । ਟਵਿੱਟਰ ਨੇ ਵੀਰਵਾਰ ਨੂੰ ਐਲਨ ਮਸਕ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ । ਜਿਸ ਤੋਂ ਬਾਅਦ ਕੰਪਨੀ ਨੂੰ ਖ਼ਰੀਦਣ ਲਈ 44 ਬਿਲੀਅਨ ਡਾਲਰ ਦੇ ਸੌਦੇ ਤੇ ਦਸਤਖ਼ਤ ਕਰਨ ਲਈ ਉਸ ਨੂੰ ਧੋਖਾ ਦਿੱਤਾ ਗਿਆ ਸੀ।

ਐਲੋਨ ਮਸਕ ਨੇ 29 ਜੁਲਾਈ ਨੂੰ ਟਵਿੱਟਰ ਦੇ ਖਿਲਾਫ ਜਵਾਬੀ ਮੁਕੱਦਮਾ ਦਾਇਰ ਕੀਤਾ ਸੀ। ਜਿਸ ਵਿੱਚ ਮਸਕ ਵੱਲੋਂ ਖਰੀਦ ਸਮਝੌਤੇ ਤੋਂ ਹਟਣ ਨੂੰ ਲੈ ਕੇ ਕੰਪਨੀ ਖਿਲਾਫ ਕਾਨੂੰਨੀ ਲੜਾਈ ਤੇਜ਼ ਹੋ ਗਈ ਹੈ। ਸੋ ਵੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਜੋ ਇਨ੍ਹਾਂ ਦੋਵਾਂ ਵਿਚਕਾਰ ਜੰਗ ਚੱਲ ਰਹੀ ਹੈ ਉਸ ਦੇ ਕੀ ਨਤੀਜੇ ਸਾਹਮਣੇ ਆਉਂਦੇ ਹਨ ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …