ਅਮਰੀਕਾ ਦੇ ਰਾਸ਼ਟਰਪਤੀ ਨੂੰ ਅਤੇ ਨਾਲ ਹੀ ਮਿਲਦੀਆਂ ਨੇ ਇਹ ਸਹੂਲਤਾਂ
ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਇਸ ਵਾਰ ਅਾਹਮੋ-ਸਾਹਮਣੇ ਹਨ। ਇਸ ਵਾਰ ਦਾ ਰਾਸ਼ਟਰਪਤੀ ਕੋਣ ਬਣੇਗਾ ਇਹ ਤੇ ਸਮਾਂ ਹੀ ਦੱਸੇਗਾ ਪਰ ਅਸੀਂ ਇੱਥੇ ਤੁਹਾਨੂੰ ਦੱਸਣ ਜਾ ਰਹੇ ਹਾਂ ਅਮਰੀਕਾ ਦਾ ਰਾਸ਼ਟਰਪਤੀ ਹੋਣ ਦੇ ਕੀ ਫਾਇਦੇ ਹੁੰਦੇ ਹਨ। ਅਮਰੀਕਾ ਦਾ ਰਾਸ਼ਟਰਪਤੀ ਬਣਨਾ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਜਿਸ ਨੂੰ ਇਸ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਮਿਲਦੀਆਂ ਹਨ। ਆਓ ਫਿਰ ਤੁਹਾਨੂੰ ਇਨ੍ਹਾਂ ਸੁੱਖ-ਸਹੂਲਤਾਂ ਬਾਰੇ ਜਾਣੂ ਕਰਵਾਉਂਦੇ ਹਾਂ।
ਅਮਰੀਕਾ ਰਾਸ਼ਟਰਪਤੀ ਦੀ ਸਲਾਨਾ ਤਨਖ਼ਾਹ 4 ਲੱਖ ਡਾਲਰ ਹੁੰਦੀ ਹੈ ਜਿਸ ਨੂੰ ਭਾਰਤ ਵਿੱਚ ਦੇਖਿਆ ਜਾਵੇ ਤਾਂ ਇਹ ਰਕਮ 29,419,404 ਬਣ ਜਾਵੇਗੀ। ਇਸ ਤਨਖ਼ਾਹ ਦੇ ਨਾਲ ਰਾਸ਼ਟਰਪਤੀ ਨੂੰ ਹੋਰ ਵੀ ਕਈ ਲਾਭ ਅਤੇ ਭੱਤੇ ਮਿਲਦੇ ਹਨ। ਜਿਸ ਵਿੱਚ ਰਾਸ਼ਟਰਪਤੀ ਦੇ ਨਾਲ-ਨਾਲ ਉਸ ਦੇ ਪਰਿਵਾਰ ਨੂੰ ਰਹਿਣ ਲਈ ਮਕਾਨ, ਆਵਾਜਾਈ ਵਾਸਤੇ ਹਵਾਈ ਜਹਾਜ਼, ਹੈਲੀਕਾਪਟਰ ਅਤੇ ਗੱਡੀਆਂ ਮਿਲਦੀਆਂ ਹਨ।
ਇਨ੍ਹਾਂ ਲਾਭਾਂ ਦੇ ਨਾਲ ਅਮਰੀਕੀ ਰਾਸ਼ਟਰਪਤੀ ਨੂੰ 17 ਵੱਖੋ ਵੱਖਰੇ ਕਿਸਮ ਦੇ ਭੱਤੇ ਵੀ ਮਿਲਦੇ ਹਨ। ਰਾਸ਼ਟਰਪਤੀ ਦੀ ਰਿਹਾਇਸ਼ਗਾਹ ਵਿੱਚ ਸਾਲ 1800 ਤੋਂ ਬਾਅਦ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਸਮੇਂ ਰਾਸ਼ਟਪਤੀ ਲਈ ਇੱਕ 6 ਮੰਜ਼ਿਲਾ ਇਮਾਰਤ ਜੋ ਕਿ 55 ਹਜ਼ਾਰ ਵਰਗ ਫ਼ੁੱਟ ਏਰੀਏ ਦੇ ਵਿੱਚ ਫੈਲੀ ਹੋਈ ਹੈ। ਇਸ ਵਿੱਚ 132 ਕਮਰੇ, 32 ਬਾਥਰੂਮ ਅਤੇ 28 ਫਾਇਰ ਪਲੇਸ ਸ਼ਾਮਲ ਹਨ। ਇਸ ਇਮਾਰਤ ਦੇ ਵਿੱਚ ਸਵਿਮਿੰਗ ਪੂਲ ਹੈ ਇਸ ਦੇ ਨਾਲ ਟੈਨਿਸ ਕੋਰਟ, ਬਾਲਿੰਗ ਏਲੀ, ਫੈਮਲੀ ਮੂਵੀ ਥਿਏਟਰ ਅਤੇ ਜੋਗਿੰਗ ਟਰੈਕ ਵੀ ਸ਼ਾਮਲ ਹੈ।
ਵਾਇਟ ਹਾਉਸ ਦੇ ਵਿੱਚ ਸੁੱਖ ਸਹੂਲਤਾਂ ਨੂੰ ਬਣਾਈ ਰੱਖਣ ਲਈ 5 ਸ਼ੈਫ਼, ਸਪੈਸ਼ਲ ਸੈਕਰੇਟਰੀ, ਮੁੱਖ ਕੈਲੀਗ੍ਰਾਫਰ, ਫੁੱਲਾਂ ਵਾਲਾ, ਵੈਲੇਟ ਅਤੇ ਬਟਲਰ ਵੀ ਸ਼ਾਮਲ ਹੁੰਦੇ ਹਨ। ਜੇਕਰ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਰੈਸਟ-ਹਾਊਸ ਦੀ ਗੱਲ ਕੀਤੀ ਜਾਵੇ ਤਾਂ ਇਹ ਵ੍ਹਾਈਟ ਹਾਉਸ ਤੋਂ ਤਕਰੀਬਨ 70 ਹਜ਼ਾਰ ਵਰਗ ਫ਼ੁੱਟ ਵੱਡਾ ਹੈ। ਇਸ ਰੈਸਟ ਹਾਉਸ ਦੇ ਵਿੱਚ 119 ਕਮਰੇ ਹਨ ਜਿਨ੍ਹਾਂ ਵਿੱਚੋਂ 20 ਤੋਂ ਵੱਧ ਕਮਰੇ ਵੱਖ ਵੱਖ ਮਹਿਮਾਨਾਂ ਦੇ ਲਈ ਉਪਲਬਧ ਕਰਵਾਏ ਜਾਂਦੇ ਹਨ। ਇਸ ਇਮਾਰਤ ਵਿੱਚ 35 ਬਾਥਰੂਮ, 4 ਡਾਇਨਿੰਗ ਰੂਮ, ਜਿੰਮ, ਫੁੱਲਾਂ ਦੀ ਦੁਕਾਨ ਅਤੇ ਇੱਕ ਹੇਅਰ ਸੈਲੂਨ ਵੀ ਮੌਜੂਦ ਹੈ। ਇਹ ਰਾਸ਼ਟਰਪਤੀ ਪਰਬਤ ਮੈਰੀਲੈਂਡ ਸੂਬੇ ਦੇ ਪਹਾੜਾਂ ਵਿੱਚ 1935 ਤੋਂ ਸਥਾਪਿਤ ਹੈ ਜੋ ਕਿ ਤਕਰੀਬਨ 128 ਏਕੜ ਵਿੱਚ ਫੈਲਿਆ ਹੋਇਆ ਹੈ। 32ਵੇਂ ਅਮਰੀਕੀ ਰਾਸ਼ਟਰਪਤੀ ਫ਼੍ਰੈਂਕਲਿਨ ਰੂਜ਼ਵੈਲਟ ਤੋਂ ਬਾਅਦ ਹਰ ਰਾਸ਼ਟਰਪਤੀ ਨੇ ਇਸ ਸੁਵਿਧਾ ਦਾ ਆਨੰਦ ਮਾਣਿਆ ਹੈ।
ਆਵਾਜਾਈ ਲਈ ਮਿਲਿਆ ਹਵਾਈ ਜਹਾਜ਼ ਵੀ ਇਲੈਕਟਰੋ-ਮੈਗਨੈਟਿਕ ਪਲਸ ਵਿਰੁੱਧ ਸੁਰੱਖਿਆ ਲਈ ਆਨਬੋਰਡ ਇਲੈਕਟ੍ਰੋਨਿਕ ਦੇ ਨਾਲ-ਨਾਲ ਆਧੁਨਿਕ ਸੁਰੱਖਿਆ ਸੰਚਾਰ ਉਪਕਰਨਾਂ ਨਾਲ ਲੈਸ ਹੁੰਦਾ ਹੈ। ਜਿਸ ਵਿੱਚ ਹਵਾਈ ਉਡਾਣ ਭਰ ਦੇ ਸਮੇਂ ਵੀ ਈਂਧਨ ਭਰਿਆ ਜਾ ਸਕਦਾ ਹੈ । ਇੱਥੇ ਹੀ ਰਾਸ਼ਟਰਪਤੀ ਦਾ ਸਰਕਾਰੀ ਚੌਪਰ ਵੀ ਐਂਟੀ ਮਿਸਾਇਲ ਸਿਸਟਮ ਅਤੇ ਬੈਲਿਸਟਿਕ ਕਵਚ ਨਾਲ ਲੈਸ ਹੁੰਦਾ ਹੈ ਜੋ ਇੱਕੋ ਜਿਹੇ ਪੰਜ ਹੈਲੀਕਾਪਟਰਾਂ ਦੇ ਨਾਲ ਉਡਾਣ ਭਰਦਾ ਹੈ ਅਤੇ ਜੋ ਰੈਸਕਿਊ ਮਿਸ਼ਨ ਵੀ ਕਰ ਸਕਦਾ ਹੈ।
ਰਾਸ਼ਟਰਪਤੀ ਵੱਲੋਂ ਸੜਕ ਮਾਰਗ ਲਈ ਵਰਤੀ ਜਾਂਦੀ ਲਿਮੋਜ਼ੀਨ ਕਾਰ ਆਰਮਰਡ ਦਰਵਾਜ਼ੇ ਅਤੇ 5 ਲੇਅਰ ਵਾਲੇ ਗਲਾਸ ਅਤੇ ਪੌਲੀਕਾਰਬੋਨੇਟ ਖਿੜਕੀਆਂ ਹੋਣ ਕਾਰਨ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਕਾਰ ਬਣ ਜਾਂਦੀ ਹੈ ਜੋ ਕੈਮੀਕਲ ਹਮਲੇ ਦਾ ਮੁਕਾਬਲਾ ਵੀ ਕਰ ਸਕਦੀ ਹੈ। ਕਾਰ ਅੰਦਰ ਆਕਸੀਜਨ ਦੀ ਸਪਲਾਈ, ਫਾਇਰ ਫਾਈਟਿੰਗ ਸਿਸਟਮ ਅਤੇ ਬਲੱਡ ਬੈਂਕ ਵੀ ਮੌਜੂਦ ਹੁੰਦੇ ਹਨ। ਅਮਰੀਕੀ ਰਾਸ਼ਟਰਪਤੀ ਅਤੇ ਉਸ ਦੇ ਪਰਿਵਾਰ ਦੇ ਨੂੰ 24 ਘੰਟੇ ਸੁਰੱਖਿਆ ਦਿੱਤੀ ਜਾਂਦੀ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਸਾਲਾਨਾ 2 ਲੱਖ ਡਾਲਰ ਪੈਨਸ਼ਨ ਮਿਲਦੀ ਹੈ ਅਤੇ ਰਾਸ਼ਟਰਪਤੀ ਦੀ ਵਿਧਵਾ ਨੂੰ ਇੱਕ ਲੱਖ ਡਾਲਰ ਦਾ ਭੱਤਾ ਦਿੱਤਾ ਜਾਂਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …