ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਦੌਰਾਨ ਜਿੱਥੇ ਬਹੁਤ ਸਾਰੀਆ ਹਵਾਈ ਉਡਾਨਾਂ ਉੱਪਰ ਰੋਕ ਲਗਾ ਦਿੱਤੀ ਗਈ ਸੀ ਜਿਸ ਸਦਕਾ ਕਰੋਨਾ ਨੂੰ ਰੋਕਿਆ ਜਾ ਸਕੇ। ਕਿਉਂਕਿ ਵਿਸ਼ਵ ਵਿਚ ਫੈਲੀ ਕਰੋਨਾ ਨੇ ਹਰ ਦੇਸ਼ ਨੂੰ ਪ੍ਰਭਾਵਿਤ ਕੀਤਾ ਸੀ ਜਿਸ ਦੇ ਚਲਦਿਆਂ ਹੋਇਆਂ ਹਰ ਦੇਸ਼ ਵੱਲੋਂ ਸਖ਼ਤ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਸਨ। ਸਾਰੇ ਦੇਸ਼ ਵਿੱਚ ਕਰੋਨਾ ਟੀਕਾਕਰਣ ਮੁਹਿੰਮ ਦਾ ਆਰੰਭ ਕੀਤਾ ਗਿਆ ਅਤੇ ਪਾਬੰਦੀਆਂ ਤੋਂ ਬਾਅਦ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਹਵਾਈ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ। ਉਥੇ ਹੀ ਕਈ ਵਾਰ ਅਜਿਹੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਅਤੇ ਲੋਕਾਂ ਵਿਚ ਇਸ ਨੂੰ ਲੈ ਕੇ ਇਕ ਡਰ ਪੈਦਾ ਹੋ ਜਾਂਦਾ ਹੈ।
ਹੁਣ ਇੱਥੇ ਉਡਾਣ ਭਰ ਰਹੇ ਜਹਾਜ਼ ਨਾਲ ਅਚਾਨਕ ਟਕਰਾ ਗਿਆ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੇਰੂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਹਵਾਈ ਜਹਾਜ਼ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਇਹ ਰਨਵੇਅ ਤੇ ਉਡਾਣ ਲਈ ਤਿਆਰ ਸੀ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਜਹਾਜ਼ ਉਡਾਣ ਭਰਨ ਵਾਲਾ ਸੀ ਅਤੇ ਅਚਾਨਕ ਇਕ ਟਰੱਕ ਦੇ ਉਲਟ ਦਿਸ਼ਾ ਤੋਂ ਰਨਵੇ ਤੇ ਉਪਰ ਹੀ ਆ ਰਿਹਾ ਸੀ।
ਦੋਹਾਂ ਦੀ ਰਫ਼ਤਾਰ ਤੇਜ਼ ਹੋਣ ਦੇ ਕਾਰਨ ਆਹਮੋ ਸਾਹਮਣੇ ਟੱਕਰ ਹੋ ਗਈ ਜਿਥੇ ਇਸ ਟੱਕਰ ਤੋਂ ਬਾਅਦ ਜਹਾਜ ਦੇ ਪਰਖੱਚੇ ਉੱਡ ਗਏ ਅਤੇ ਉਸ ਨੂੰ ਅੱਗ ਲੱਗ ਗਈ। ਇਸ ਵਿਚ ਸਵਾਰ ਦੋ ਚਾਲਕਾਂ ਦੀ ਮੌਤ ਹੋਈ ਹੈ। ਜਦ ਕਿ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਹਾਦਸੇ ਦੇ ਵਿਚ ਹਵਾਈ ਜਹਾਜ਼ ਵੀ ਕਾਫੀ ਹੱਦ ਤੱਕ ਨੁਕਸਾਨਿਆ ਗਿਆ ਹੈ।
ਕਿਉਂਕਿ ਟੱਕਰ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਸੀ ਪਰ ਇਸ ਜਹਾਜ਼ ਵਿਚ ਸਵਾਰ ਚਾਲਕ ਦਲ ਦੇ ਮੈਂਬਰਾਂ ਅਤੇ 102 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਉਥੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਇਸ ਅੱਗ ਉਪਰ ਕਾਬੂ ਪਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਸ਼ਟਰਪਤੀ ਵੱਲੋਂ ਵੀ ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਦੋ ਫਾਇਰ ਫਾਈਟਰ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …