ਆਈ ਤਾਜਾ ਵੱਡੀ ਖਬਰ
ਅਕਸਰ ਇਹ ਕਿਹਾ ਜਾਂਦਾ ਹੈ ਕਿ ਜੇਕਰ ਸਾਰੇ ਨਾਗਰਿਕ ਇਮਾਨਦਾਰੀ ਨਾਲ ਟੈਕਸ ਕਰਦੇ ਰਹਿਣ ਤਾਂ ਦੇਸ ਦਾ ਵਿਕਾਸ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਪਰ ਅਸੀਂ ਦੇਖਦੇ ਹਾਂ ਕਿ ਜਦੋਂ ਟੈਕਸ ਭਰਨਾ ਹੁੰਦਾ ਹੈ ਜਾਂ ਟੈਕਸ ਰਿਟਰਨ ਫਾਇਲ ਦਰਜ ਕਰਵਾਉਣੀ ਹੁੰਦੀ ਹੈ ਤਾਂ ਕਈ ਤਰ੍ਹਾਂ ਦੀਆਂ ਦਿੱਕਤਾਂ ਜਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇੰਡੀਆ ਪੋਸਟ ਵੱਲੋ ਇਨ੍ਹਾਂ ਦਿੱਕਤਾ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲਈ ਹੁਣ ਇਨ੍ਹਾਂ ਪਰੇਸ਼ਾਨੀਆਂ ਤੋਂ ਜਲਦ ਰਾਹਤ ਮਿਲ ਸਕਦੀ ਹੈ। ਦੱਸ ਦਈਏ ਕਿ ਇੰਡੀਆ ਪੋਸਟ ਦੇ ਵੱਲੋਂ ਟੈਕਸ ਰਿਟਰਨ ਦਾਖਲ ਕਰਵਾਉਣ ਵਾਲਿਆਂ ਲਈ ਇਕ ਵੱਡਾ ਐਲਾਨ ਕੀਤਾ ਗਿਆ ਹੈ।
ਇਸ ਲਈ ਜੇਕਰ ਤੁਸੀਂ ਵੀ ਟੈਕਸ ਰਿਟਰਨ ਫਾਇਲ ਕਰਵਾਉਣਾ ਹੈ ਤਾਂ ਪਹਿਲਾ ਇਹ ਖੁਸ਼ਖਬਰੀ ਜ਼ਰੂਰ ਸੁਣ ਲਵੋ। ਕਿਉਂਕਿ ਹੁਣ ਤੁਹਾਨੂੰ ਕੀਤੇ ਵੀ ਦੂਰ ਜਾਣ ਤੋਂ ਛੁਟਕਾਰਾ ਮਿਲ ਸਕਦਾ ਹੈ।ਦਰਅਸਲ ਇਹ ਰਾਹਤ ਦੀ ਖ਼ਬਰ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਲਈ ਹੈ। ਦੱਸ ਦਈਏ ਕਿ ਹੁਣ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਹੋਰ ਵੀ ਆਸਾਨ ਹੋ ਚੁੱਕਿਆ ਹੈ ਕਿਉਂਕਿ ਕਿਸੇ ਵੀ ਨਜ਼ਦੀਕੀ ਡਾਕ ਘਰ ਕਾਮਨ ਸਰਵਿਸ ਸੈਂਟਰ ਕਾਊਂਟਰ ਉੱਤੇ ਇੰਡੀਆ ਪੋਸਟ ਆਈ. ਟੀ. ਆਰ. ਦਰਜ਼ ਕਰਨ ਦੀ ਸਹੂਲਤ ਦਿੰਦਾ ਹੈ।
ਇਸ ਸਬੰਧੀ ਇੰਡੀਆ ਪੋਸਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ। ਦੱਸ ਦਈਏ ਕਿ ਇੰਡੀਆ ਪੋਸਟ ਦੇ ਅਧਿਕਾਰੀ ਤੇ ਟਵਿਟਰ ਹੈਂਡਲ ਉਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਹੁਣ ਆਈ. ਟੀ. ਆਰ. ਫਾਈਲ ਕਰਨ ਲਈ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਹੁਣ ਅਸਾਨੀ ਨਾਲ ਆਪਣੇ ਨਜ਼ਦੀਕੀ ਡਾਕਘਰ ਵਿੱਚ ਹੀ ਇਹ ਫਾਈਲ ਕੀਤਾ ਜਾ ਸਕਦਾ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦਾ ਕਿਸੇ ਵੀ ਭਾਰਤੀ ਨਾਗਰਿਕ ਲਈ ਡਾਕਘਰ ਦੇ ਸੀ. ਐਸ. ਸੀ. ਕਾਊਂਟਰ ਉੱਤੇ ਇੱਕ ਸਿੰਗਲ ਅਕਸੈਸ ਪੁਆਇੰਟ ਦੇ ਰੂਪ ਵਿੱਚ ਕੰਮ ਹੁੰਦਾ ਹੈ। ਦੱਸ ਦਈਏ ਕਿ ਡਾਕ ਬੈਂਕਿੰਗ ਜਾਂ ਬੀਮੇ ਨਾਲ ਜੁੜੀਆਂ ਵੱਖ ਵੱਖ ਸੇਵਾਵਾਂ ਇਕ ਹੀ ਵਿੰਡੋ ਉੱਤੇ ਉਪਲਬਧ ਹੁੰਦੀਆਂ ਹਨ। ਇਸ ਲਈ ਕੋਈ ਵੀ ਵਿਅਕਤੀ ਹੁਣ ਇਨ੍ਹਾਂ ਯੋਜਨਾਵਾਂ ਤੋਂ ਪ੍ਰਾਪਤ ਹੋਣ ਵਾਲੇ ਲਾਭ ਜਾਂ ਜਾਣਕਾਰੀ ਡਾਕਘਰ ਦੇ ਸੀ. ਐਸ. ਸੀ. ਕਾਊਂਟਰ ਤੋਂ ਪਤਾ ਕਰ ਸਕਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …