ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕਰੋਨਾ ਕਾਰਨ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਬਹੁਤ ਸਾਰੇ ਪਰਿਵਾਰਾਂ ਦੇ ਜਿੱਥੇ ਰੁਜ਼ਗਾਰ ਇਸ ਤਾਲਾਬੰਦੀ ਕਾਰਨ ਠੱਪ ਹੋ ਗਏ ਸਨ ਉਥੇ ਹੀ ਕਈ ਪਰਵਾਰਾਂ ਵਿਚ ਬੇਰੋਜ਼ਗਾਰੀ ਦੇ ਚਲਦੇ ਹੋਏ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਲੋਕਾਂ ਵੱਲੋਂ ਆਪਣੀ ਜ਼ਿੰਦਗੀ ਦੀ ਜਮਾਪੁੰਜੀ ਨੂੰ ਵੀ ਵਰਤ ਲਿਆ ਗਿਆ ਸੀ। ਸਮੇਂ ਸਮੇਂ ਤੇ ਬੈਂਕਾਂ ਵੱਲੋਂ ਵੀ ਜਿੱਥੇ ਬਹੁਤ ਸਾਰੇ ਐਲਾਨ ਕੀਤੇ ਜਾਂਦੇ ਹਨ ਅਤੇ ਲਾਗੂ ਕੀਤੇ ਗਏ ਨਿਯਮਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਰਾਹਤ ਦੀ ਖ਼ਬਰ ਸੁਣਾਈ ਦਿੰਦੀ ਹੈ।
ਹੁਣ ਇੰਡੀਆ ਵਾਲਿਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਬੈਂਕ ਵੱਲੋਂ ਅਚਾਨਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਸਭ ਤੋਂ ਵੱਡੀ ਬੈਂਕ ਭਾਰਤੀ ਸਟੇਟ ਬੈਂਕ ਵੱਲੋਂ ਹੁਣ ਆਪਣੇ ਨਾਲ ਜੁੜੇ ਹੋਏ ਦੇਸ਼ ਦੇ ਉਨ੍ਹਾਂ ਕਰੋੜਾਂ ਗਾਹਕਾਂ ਨੂੰ ਹੋਲੀ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਹੁਣ ਬੈਂਕ ਵੱਲੋਂ ਜਾਰੀ ਕੀਤੀਆਂ ਗਈਆਂ ਘਰੇਲੂ ਬਲਕ ਡਿਪਾਜ਼ਿਟ ਵਿਆਜ ਦਰਾਂ ਦੇ ਵਾਧੇ ਦਾ ਫਾਇਦਾ ਲਿਆ ਜਾ ਸਕੇਗਾ।
ਇਸ ਜਾਣਕਾਰੀ ਬੈਂਕ ਵੱਲੋਂ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ 10 ਮਾਰਚ ਤੋਂ ਨਵੀਆਂ ਦਰਾਂ ਲਾਗੂ ਹੋ ਗਈਆਂ, ਜਿੱਥੇ ਦੋ ਕਰੋੜ ਰੁਪਏ ਦਾ ਬਲਕ ਡਿਪਾਜ਼ਿਟ ਹੋਵੇਗਾ ਉਥੇ ਹੀ ਇਸ ਤੋਂ ਵੱਧ ਫਿਕਸਡ ਡਿਪਾਜ਼ਿਟ। ਜਿਨ੍ਹਾਂ ਵਿਚ ਹੁਣ ਬੈਂਕ ਵੱਲੋਂ ਆਪਣੀਆਂ ਦਰਾਂ ਚ 20 ਤੋਂ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਹੈ। ਇਹ ਨਵੀਆਂ ਦਰਾਂ ਭਾਰਤੀ ਸਟੇਟ ਬੈਂਕ ਵੱਲੋਂ ਆਪਣੀ ਵੈਬਸਾਇਟ ਉਪਰ 10 ਮਾਰਚ 2022 ਤੋਂ ਲਾਗੂ ਕੀਤੀਆਂ ਗਈਆਂ ਹਨ। ਜਿੱਥੇ ਹੁਣ ਸੀਨੀਅਰ ਸਿਟੀਜਨ ਨੂੰ ਵੀ ਬੈਂਕ ਵੱਲੋਂ ਜਾਰੀ ਕੀਤੀਆਂ ਗਈਆਂ ਇਨ੍ਹਾਂ ਯੋਜਨਾਵਾਂ ਦਾ ਫ਼ਾਇਦਾ ਮਿਲ ਸਕੇਗਾ।
ਬੈਂਕ ਵੱਲੋਂ ਸੀਨੀਅਰ ਸਿਟੀਜ਼ਨ ਵਾਸਤੇ ਇੱਕ ਸਾਲ ਤੋਂ 10 ਸਾਲ ਤਕ ਵੱਖ ਵੱਖ ਵੱਖ ਟਰਮ ਦੀਆਂ ਵਿਆਜ ਦਰਾਂ ਤੇ 3.60 ਤੋਂ ਵਧਾ ਕੇ 4.10 ਤੱਕ ਦਾ ਵਾਧਾ ਕੀਤਾ ਗਿਆ ਹੈ। ਉਥੇ ਹੀ ਬੈਂਕ ਵੱਲੋਂ 211 ਦਿਨਾਂ ਤੋਂ ਇਕ ਸਾਲ ਤੱਕ ਦੀ ਮਿਆਦ ਦੌਰਾਨ ਮਿਆਦੀ ਜਮ੍ਹਾ ਤੇ ਵਿਆਜ ਦਰ ਨੂੰ ਵੀ ਵਧਾ ਦਿੱਤਾ ਗਿਆ ਹੈ ਜੋ ਕਿ ਹੁਣ 3.60 ਤੋਂ 3.80 ਫੀਸਦੀ ਹੋ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …