ਆਈ ਤਾਜਾ ਵੱਡੀ ਖਬਰ
ਹਰ ਦੇਸ਼ ਦੇ ਵਿਅਕਤੀ ਨੂੰ ਦੂਸਰੇ ਦੇਸ਼ ਦਾ ਸਫਰ ਕਰਨ ਵਾਸਤੇ ਪਾਸਪੋਰਟਾਂ ਹੋਣਾ ਬੇਹੱਦ ਜ਼ਰੂਰੀ ਹੈ। ਇਸ ਪਾਸਪੋਰਟ ਤੋਂ ਬਿਨਾਂ ਕੋਈ ਵੀ ਵਿਅਕਤੀ ਹਵਾਈ ਸਫ਼ਰ ਨਹੀਂ ਕਰ ਸਕਦਾ। ਇਸ ਦੀ ਪਹਿਚਾਣ ਦੇ ਸਿਰ ਤੇ ਹੀ ਤੁਸੀਂ ਦੂਸਰੇ ਦੇਸ਼ ਵਿੱਚ ਜਾ ਕੇ ਦਾਖਲਾ ਲੈ ਸਕਦੇ ਹੋ। ਹਰ ਦੇਸ਼ ਦੇ ਪਾਸਪੋਰਟ ਵਿਚ ਕੁਛ ਨਾ ਕੁਛ ਵੱਖਰਾ ਹੁੰਦਾ ਹੈ। ਕਿਉਂਕਿ ਸਾਰੇ ਦੇਸ਼ਾਂ ਦੇ ਆਪਣੇ ਆਪਣੇ ਨਿਯਮ ਹੁੰਦੇ ਹਨ। ਭਾਰਤ ਵਿੱਚ ਵੀ ਦੇਸ਼ ਦੇ ਲੋਕਾਂ ਨੂੰ ਪਾਸਪੋਰਟ ਸੇਵਾਵਾਂ ਮੁਹਈਆ ਕਰਵਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਾਰੀਆਂ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ। ਉੱਥੇ ਹੀ ਕੁੱਝ ਪਹਿਲਾਂ ਤੋਂ ਲਾਗੂ ਕੀਤੀਆਂ ਗਈਆਂ ਸੇਵਾਵਾਂ ਵਿੱਚ ਤਬਦੀਲੀ ਵੀ ਕੀਤੀ ਜਾਂਦੀ ਹੈ।
ਹੁਣ ਇੰਡੀਆ ਦਾ ਪਾਸਪੋਰਟ ਰੱਖਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਸਰਕਾਰ ਵੱਲੋ ਪਾਸਪੋਰਟ ਨਾਲ ਸਬੰਧਿਤ ਸੇਵਾਵਾਂ ਵਿੱਚ ਬਦਲਾਵ ਕੀਤਾ ਗਿਆ ਹੈ। ਦੇਸ਼ ਵਿਚ ਜਿਥੇ ਇੱਕ ਹੀ ਛੱਤ ਹੇਠ ਬਹੁਤ ਸਾਰੀਆਂ ਸੇਵਾਵਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਉੱਥੇ ਹੀ ਹੁਣ ਭਾਰਤੀ ਡਾਕ ਦੁਆਰਾ ਵੱਖ ਵੱਖ ਦਫ਼ਤਰਾਂ ਵਿਚ ਪਾਸਪੋਰਟ ਰਜਿਸਟ੍ਰੇਸ਼ਨ ਤੇ ਪਾਸਪੋਰਟ ਐਪਲੀਕੇਸ਼ਨ ਦੀ ਸਹੂਲਤ ਦੇ ਸ਼ੁਰੂ ਹੋਣ ਨਾਲ ਪਾਸਪੋਰਟ ਲਈ ਬਿਨੈ ਕਰਨਾ ਆਸਾਨ ਹੋ ਗਿਆ ਹੈ।
ਇਸ ਸੇਵਾ ਦਾ ਲਾਭ ਲੈਣ ਲਈ ਬਿਨੈਕਾਰ ਆਪਣੇ ਨੇੜਲੇ ਡਾਕਘਰ ਦੇ ਕਾਮਨ ਸਰਵਿਸ ਸੈਂਟਰ ਜਾਂ CSC ਕਾਊਂਟਰ ਤੇ ਜਾ ਕੇ ਇਸ ਲਈ ਅਰਜ਼ੀ ਦੇ ਸਕਦਾ ਹੈ। ਵਿਦੇਸ਼ ਮੰਤਰਾਲੇ ਨੇ ਹੁਣ ਪਾਸਪੋਰਟ ਅਪਲਾਈ ਕਰਨ ਦੀ ਸਾਰੀ ਪ੍ਰਕਿਰਿਆ ਆਨਲਾਈਨ ਕਰ ਦਿੱਤੀ ਹੈ। ਇਸ ਲਈ ਪਾਸਪੋਰਟ ਅਪਲਾਈ ਕਰਨ ਵਾਲਿਆਂ ਨੂੰ ਹੁਣ ਆਨਲਾਈਨ ਅਰਜ਼ੀ ਦੇਣੀ ਪਵੇਗੀ। ਭਾਰਤ ਵਿੱਚ ਪਾਸਪੋਰਟ ਕਿਸੇ ਵੀ ਭਾਰਤੀ ਨਾਗਰਿਕ ਲਈ ਸਭਤੋਂ ਮਹੱਤਵਪੂਰਣ ਦਸਤਾਵੇਜ਼ਾਂ ਵਿੱਚੋਂ ਇੱਕ ਹੈ।
ਕਿਉਂਕਿ ਇਹ ਮਹੱਤਵਪੂਰਨ ਪਹਿਚਾਣ ਤੋਂ ਇਲਾਵਾ ਕੌਮਾਂਤਰੀ ਯਾਤਰਾ ਲਈ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਇੱਕ ਪਾਸਪੋਰਟ ਅਪਲਾਈ ਕਰਨ ਵਾਸਤੇ ਬਹੁਤ ਸਾਰੇ ਦਸਤਾਵੇਜ ਲੋੜੀਂਦੇ ਹੁੰਦੇ ਹਨ। ਵਧੇਰੇ ਜਾਣਕਾਰੀ ਲਈ ਬਿਨੈਕਾਰ ਆਪਣੇ ਨਜ਼ਦੀਕ ਦੇ ਡਾਕਘਰ ਤੋਂ ਇਸ ਸਬੰਧੀ ਜਾਣਕਾਰੀ ਲੈ ਸਕਦੇ ਹਨ। ਪਾਸਪੋਰਟ ਸੇਵਾ ਪ੍ਰੋਗਰਾਮ ਨੇ ਪਿਛਲੇ ਛੇ ਸਾਲਾਂ ਵਿੱਚ ਪਾਸਪੋਰਟ ਸੇਵਾਵਾਂ ਵਿੱਚ ਵੱਡਾ ਡਿਜੀਟਲ ਬਦਲਾਅ ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰਾਲਾ ਦੇਸ਼ ਭਰ ਦੇ ਵੱਖ ਵੱਖ ਪਾਸਪੋਰਟ ਸੇਵਾ ਕੇਂਦਰਾਂ ਰਾਹੀਂ ਪਾਸਪੋਰਟ ਸੇਵਾ ਚਲਾਉਂਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …