ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿੱਚ ਇਨਸਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਪਣਾ ਸਫ਼ਰ ਤੈਅ ਕਰਨ ਲਈ ਕਈ ਵਾਹਨਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਉੱਥੇ ਹੀ ਸਫ਼ਰ ਲਈ ਕਈ ਤਰ੍ਹਾਂ ਦੇ ਰਸਤੇ ਵੀ ਅਪਣਾਏ ਜਾਂਦੇ ਹਨ ਜਿਨ੍ਹਾਂ ਵਿੱਚ ਸੜਕੀ ਰੇਲਵੇ , ਸਮੁੰਦਰੀ ਅਤੇ ਹਵਾਈ ਸਫ਼ਰ ਸ਼ਾਮਲ ਹੁੰਦਾ ਹੈ। ਜਿੱਥੇ ਸਭ ਤੋਂ ਆਸਾਨੀ ਨਾਲ ਪਹੁੰਚਣ ਵਾਲਾ ਸਫ਼ਰ ਹਵਾਈ ਸਫ਼ਰ ਨੂੰ ਮੰਨਿਆ ਜਾਂਦਾ ਹੈ ਜਿੱਥੇ ਕੁਝ ਸਮੇਂ ਵਿੱਚ ਹੀ ਦੂਰੀ ਨੂੰ ਤੈਅ ਕਰ ਲਿਆ ਜਾਂਦਾ ਹੈ। ਜਿੱਥੇ ਕਿ ਇਸ ਨੂੰ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ ਉੱਥੇ ਹੀ ਕਈ ਤਰਾਂ ਦੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਕਈ ਵਾਰ ਸਾਹਮਣੇ ਆ ਜਾਂਦੀਆਂ ਹਨ। ਹਵਾਈ ਸਫਰ ਦੌਰਾਨ ਵਾਪਰਨ ਵਾਲੇ ਕਈ ਭਿਆਨਕ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ।
ਹੁਣ ਇੰਡੀਆ ਤੋਂ ਸਵਾਰੀਆਂ ਨਾਲ ਭਰੇ ਹੋਏ ਉੱਡਦੇ ਜਹਾਜ਼ ਬਾਰੇ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਜਹਾਜ਼ ਦੇ ਪਾਇਲਟ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਭਾਰਤ ਦੇ ਵਿੱਚ ਦੀ ਇੱਕ ਹਵਾਈ ਜਹਾਜ਼ ਬੰਗਲਾਦੇਸ਼ ਜਾ ਰਿਹਾ ਸੀ ਤਾਂ ਉਸ ਸਮੇਂ ਹੀ ਪਾਇਲਟ ਦੀ ਸਿਹਤ ਖਰਾਬ ਹੋਣ ਕਾਰਨ ਐਮਰਜੈਂਸੀ ਵਿੱਚ ਹਵਾਈ ਜਹਾਜ਼ ਨੂੰ ਨਾਗਪੁਰ ਦੇ ਹਵਾਈ ਅੱਡੇ ਉਪਰ ਸੁਰੱਖਿਅਤ ਉਤਾਰਿਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਸਕੋ ਤੋਂ ਢਾਕਾ ਜਾ ਰਹੇ ਜਹਾਜ ਵਿਚ ਰਾਏਪੁਰ ਪਹੁੰਚਣ ਤੇ ਪਾਇਲਟ ਨੂੰ ਅਚਾਨਕ ਹੀ ਦਿਲ ਦਾ ਦੌ-ਰਾ ਪੈ ਗਿਆ।
ਉਸ ਸਮੇਂ ਇਹ ਹਵਾਈ ਜਹਾਜ਼ ਰਾਏਪੁਰ ਤੋਂ ਲੰਘ ਰਿਹਾ ਸੀ ਜਿਸ ਕਾਰਨ ਤੁਰੰਤ ਹੀ ਇਸ ਨੂੰ ਨਾਗਪੁਰ ਦੇ ਹਵਾਈ ਅੱਡੇ ਉਪਰ ਵੱਲੋਂ ਸੁਰੱਖਿਤ ਉਤਾਰ ਲਿਆ ਗਿਆ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ। ਸਹਿ ਪਾਇਲਟ ਵੱਲੋਂ ਇਸ ਦੀ ਜਾਣਕਾਰੀ ਤੁਰੰਤ ਹੀ ਕੋਲਕਾਤਾ ਦੇ ਏ ਟੀ ਸੀ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਜਹਾਜ਼ ਦੀ ਐ-ਮ-ਰ-ਜੈਂ-ਸੀ ਲੈਂਡਿੰਗ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ।
ਪਾਇਲਟ ਦੀ ਇੱਕ ਦਮ ਬਿਗੜਦੀ ਹੋਈ ਹਾਲਤ ਨੂੰ ਦੇਖਦੇ ਹੋਏ ਕੋਲਕਾਤਾ ਦੇ ਏ ਟੀ ਸੀ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ। ਜਿਨ੍ਹਾਂ ਸੂਚਨਾ ਮਿਲਦੇ ਹੀ ਤੁਰੰਤ ਹਵਾਈ ਜਹਾਜ਼ ਨੂੰ ਉਤਰਨ ਦੇ ਨਿਰਦੇਸ਼ ਦੇ ਦਿੱਤੇ। ਜਿੱਥੇ ਦਿਲ ਦਾ ਦੌਰਾ ਪੈਣ ਤੋਂ ਬਾਅਦ ਜਹਾਜ਼ ਦੇ ਪਾਇਲਟ ਨੂੰ ਹਸਪਤਾਲ ਪਹੁੰਚਾਇਆ ਗਿਆ। ਪਾਇਲਟ ਨੂੰ ਅਚਾਨਕ ਹੀ ਬੇਚੈਨੀ ਮਹਿਸੂਸ ਹੋਣ ਲੱਗ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …