ਆਈ ਤਾਜਾ ਵੱਡੀ ਖਬਰ
ਕਰੋਨਾ ਕਾਰਨ ਜਿੱਥੇ ਬਹੁਤ ਸਾਰੀਆਂ ਹਵਾਈ ਉਡਾਨਾਂ ਉਪਰ ਰੋਕ ਲਗਾ ਦਿਤੀ ਗਈ ਸੀ। ਉੱਥੇ ਹੀ ਅੰਤਰਰਾਸ਼ਟਰੀ ਉਡਾਨਾਂ ਲਈ ਕੁਝ ਖਾਸ ਉਡਾਨਾਂ ਨੂੰ ਹੀ ਕੁਝ ਖਾਸ ਸਮਝੌਤਿਆਂ ਦੇ ਤਹਿਤ ਸ਼ੁਰੂ ਕੀਤਾ ਗਿਆ ਸੀ। ਕਰੋਨਾ ਕੇਸਾਂ ਵਿਚ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਘਰੇਲੂ ਉਡਾਨਾਂ ਸ਼ੁਰੂ ਕਰ ਦਿੱਤਾ ਗਿਆ ਸੀ। ਉਥੇ ਹੀ ਯਾਤਰੀਆਂ ਦੀਆਂ ਸਹੂਲਤਾਂ ਲਈ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਜਿਸ ਦਾ ਯਾਤਰੀਆਂ ਨੂੰ ਭਰਪੂਰ ਫਾਇਦਾ ਹੋ ਸਕੇ। ਜਿੱਥੇ ਅਜੇ ਬਹੁਤ ਸਾਰੇ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਉਡਾਣਾਂ ਉਪਰ ਪਾਬੰਦੀ ਲਗਾਈ ਗਈ ਹੈ। ਉਥੇ ਹੀ ਘਰੇਲੂ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਹੈ।
ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਅਤੇ ਡੈਲਟਾ ਵੈਰੀਐਂਟ ਨੂੰ ਦੇਖਦੇ ਹੋਏ ਕਈ ਦੇਸ਼ਾਂ ਵੱਲੋਂ ਅਜੇ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਰੋਕ ਲਗਾ ਦਿਤੀ ਗਈ ਸੀ। ਉੱਥੇ ਹੀ ਯਾਤਰੀਆ ਲਈ ਕਈ ਏਅਰਲਾਈਨਸ ਵੱਲੋਂ ਖ਼ਾਸ ਆਫਰ ਵੀ ਦਿੱਤੇ ਜਾ ਰਹੇ ਹਨ। ਇੰਡੀਆ ਵਿੱਚ ਹਵਾਈ ਯਾਤਰੀਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਹੁਣ ਦਿੱਲੀ ਦੇ ਹਵਾਈ ਅੱਡੇ ਤੇ ਯਾਤਰੀਆਂ ਲਈ ਇਕ ਖਾਸ ਸੁਵਿਧਾ ਦਾ ਇੰਤਜ਼ਾਮ ਕੀਤਾ ਗਿਆ ਹੈ। ਹੁਣ ਬਜਟ ਏਅਰਲਾਈਨ ਸਪਾਈਸਜੈੱਟ ਵੱਲੋਂ ਯਾਤਰੀਆਂ ਲਈ ਹਵਾਈ ਅੱਡੇ ਦੇ ਬਾਹਰੋਂ ਟੈਕਸੀ ਬੁੱਕ ਕਰਨ ਦੀ ਸੁਵਿਧਾ ਦਿੱਤੇ ਜਾਣ ਦਾ ਐਲਾਨ ਕੀਤਾ ਹੈ।
ਜਿਸ ਨਾਲ ਯਾਤਰੀਆਂ ਨੂੰ ਇਸ ਏਅਰਲਾਈਨ ਦੇ ਇਨ ਫਲਾਈਟ ਮਨੋਰੰਜਨ ਪਲੇਟਫਾਰਮ ਦੇ ਜ਼ਰੀਏ ਉਡਾਣ ਦੌਰਾਨ ਹੀ ਸਪਾਈਸ ਸਕਰੀਨ ਦੀ ਵਰਤੋਂ ਕਰਦਿਆਂ ਹੋਇਆਂ ਟੈਕਸੀ ਦੀ ਬੁਕਿੰਗ ਕੀਤੇ ਜਾਣ ਦੀ ਸਹੂਲਤ ਦਿੱਤੀ ਗਈ ਹੈ। ਜਿਸ ਨਾਲ ਲੋਕਾਂ ਨੂੰ ਟੈਕਸੀ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਉਥੇ ਹੀ ਅਗਰ ਜਦ ਵੀ ਕਿਸੇ ਕਾਰਨ ਟੈਕਸੀ ਵਿੱਚ ਸਫ਼ਰ ਨਹੀਂ ਕਰਨਾ ਚਾਹੁੰਦਾ ਹੈ ਇਸ ਸੂਰਤ ਵਿਚ ਕੋਈ ਵੀ ਕਲੈਕਸ਼ਨ ਚਾਰਜ ਨਹੀਂ ਲਗਣਗੇ। ਯਾਤਰੀਆਂ ਨੂੰ ਆਪਣੀ ਸਹੂਲਤ ਅਨੁਸਾਰ ਟੈਕਸੀ ਬੁੱਕ ਕਰਨ ਦੀ ਸੁਵਿਧਾ ਦਿੱਤੀ ਗਈ ਹੈ।
ਇਸ ਸੁਵਿਧਾ ਦਾ ਇਸਤੇਮਾਲ ਯਾਤਰੀ ਆਪਣੇ ਮੁਤਾਬਕ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਵਿੱਚ ਛੋਟ ਵੀ ਦਿੱਤੀ ਜਾਵੇਗੀ। ਇਹ ਸੁਵਿਧਾ ਪਹਿਲਾਂ 12 ਅਗਸਤ ਤੋਂ ਦਿੱਲੀ ਹਵਾਈ ਅੱਡੇ ਤੇ ਪਹੁੰਚਣ ਵਾਲੇ ਯਤਰੀਆਂ ਲਈ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੇਵਾ ਦਾ ਵਿਸਥਾਰ ਕੰਪਨੀ ਵੱਲੋਂ ਘਰੇਲੂ ਹਵਾਈ ਉਦਯੋਗ ਵਿਚ ਯਾਤਰੀਆਂ ਨੂੰ ਸਹੂਲਤ ਦੇਣ ਦੇ ਮਕਸਦ ਨਾਲ ਕੀਤਾ ਗਿਆ ਹੈ। ਜਿਸ ਵਿੱਚ ਇਸ ਸੁਵਿਧਾ ਦਾ ਫਾਇਦਾ ਆਨਲਾਈਨ ਅਤੇ ਨਗਦ ਭੁਗਤਾਨ ਕਰਕੇ ਲਿਆ ਜਾ ਸਕਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …