Breaking News

ਇੰਡੀਆ ਚ ਕਾਰਾਂ ਗੱਡੀਆਂ ਰੱਖਣ ਵਾਲਿਆਂ ਲਈ 1 ਅਕਤੂਬਰ ਤੋਂ ਹੋਣ ਜਾ ਰਿਹਾ ਇਹ ਕੰਮ, ਨਿਤਿਨ ਗਡਕਰੀ ਨੇ ਕੀਤਾ ਐਲਾਨ

ਆਈ ਤਾਜ਼ਾ ਵੱਡੀ ਖਬਰ ;

ਜਿੱਥੇ ਇੱਕ ਪਾਸੇ ਦੇਸ਼ ਤਰੱਕੀ ਦੀ ਰਾਹ ਵੱਲ ਵਧ ਰਿਹਾ ਹੈ , ਉਥੇ ਹੀ ਦੂਜੇ ਪਾਸੇ ਮੋਟਰ ਗੱਡੀਆਂ ਦੀ ਇੰਡਸਟਰੀ ਵਿਚ ਵੀ ਗੱਡੀਆਂ ਅਤੇ ਮੋਟਰਾਂ ਦੇ ਹਰ ਰੋਜ਼ ਨਵੇਂ ਨਵੇਂ ਮਾਡਲ ਆ ਰਹੇ ਹਨ । ਜਿਸ ਦੇ ਚੱਲਦੇ ਸਮੇਂ ਸਮੇਂ ਤੇ ਸਰਕਾਰ ਦੇ ਵੱਲੋਂ ਵੀ ਕਾਰਾਂ ਅਤੇ ਗੱਡੀਆਂ ਰੱਖਣ ਵਾਲੇ ਲੋਕਾਂ ਲਈ ਨਿਯਮ ਲਾਗੂ ਕੀਤੇ ਜਾਂਦੇ ਹਨ । ਇਸੇ ਵਿਚਾਲੇ ਹੁਣ ਕੇਂਦਰ ਸਰਕਾਰ ਵੱਲੋਂ ਇਕ ਅਜਿਹਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਚਲਦੇ ਹੁਣ ਗੱਡੀਆਂ ਮੋਟਰਾਂ ਰੱਖਣ ਵਾਲਿਆਂ ਨੂੰ ਭਾਜੜਾਂ ਪੈ ਚੁੱਕੀਆਂ ਹਨ । ਇਕ ਅਕਤੂਬਰ ਤੋਂ ਕੇਂਦਰ ਸਰਕਾਰ ਦੇ ਵੱਲੋਂ ਇਕ ਨਵਾਂ ਹੁਕਮ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ

ਦਰਅਸਲ ਇੱਕ ਅਕਤੂਬਰ 2023 ਤੋਂ ਯਾਤਰੀ ਕਾਰਾਂ ਵਿੱਚ 6 ਏਅਰਬੈਗ ਨਿਯਮ ਲਾਗੂ ਕੀਤਾ ਜਾਵੇਗਾ। ਦਰਅਸਲ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ । ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਆਟੋ ਇੰਡਸਟਰੀ ਸਪਲਾਈ ਚੇਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਜਿਸ ਕਾਰਨ ਇਹ ਵੱਡਾ ਅਹਿਮ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਯਾਤਰੀ ਵਾਹਨਾਂ ਵਿੱਚ ਛੇ ਏਅਰਬੈਗ ਲਾਜ਼ਮੀ ਕਰਨ ਦਾ ਫ਼ੈਸਲਾ ਇੱਕ ਅਕਤੂਬਰ ਤੋਂ ਲਾਗੂ ਕੀਤਾ ਜਾ ਸਕੇ ।

ਇਸ ਸਾਲ ਦੇ ਸ਼ੁਰੂਆਤ ਵਿੱਚ ਸੜਕ ਆਵਾਜਾਈ ਮੰਤਰਾਲੇ ਨੇ 1 ਅਕਤੂਬਰ, 2022 ਤੋਂ 6 ਏਅਰਬੈਗ ਲਾਜ਼ਮੀ ਕਰਨ ਦਾ ਪ੍ਰਸਤਾਵ ਦਿੱਤਾ ਸੀ। ਨਿਤਿਨ ਗਡਕਰੀ ਵੱਲੋਂ ਇਸ ਬਾਬਤ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ । ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਆਟੋ ਉਦਯੋਗ ਨੂੰ ਦਰਪੇਸ਼ ਗਲੋਬਲ ਸਪਲਾਈ ਚੇਨ ਦੀ ਸਮੱਸਿਆ ਅਤੇ ਇਸ ਦੀ ਮੈਕਰੋ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਯਾਤਰੀ ਵਾਹਨਾਂ ਲਈ ਛੇ ਏਅਰਬੈਗ ਦਾ ਨਿਯਮ 1 ਅਕਤੂਬਰ 2023 ਤੋਂ ਲਾਜ਼ਮੀ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਭਾਰਤੀ ਸੜਕਾਂ ‘ਤੇ ਚੱਲਣ ਵਾਲੇ ਲੱਖਾਂ ਵਾਹਨਾਂ ਵਿਚੋਂ, ਸਿਰਫ ਕੁਝ ਚੋਣਵੀਆਂ ਕਾਰਾਂ ਨੂੰ 6 ਏਅਰਬੈਗ ਦੀ ਸਹੂਲਤ ਮਿਲ ਰਹੀ ਹੈ। ਦੇਸ਼ ‘ਚ 10 ਫੀਸਦੀ ਤੋਂ ਵੀ ਘੱਟ ਕਾਰਾਂ 6 ਏਅਰਬੈਗ ਫੀਚਰ ਨਾਲ ਲੈਸ ਹਨ। ਜਿਸ ਕਾਰਨ ਹੁਣ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …