ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਅੱਜ ਜਿੱਥੇ ਕਰੋਨਾ ਦੀ ਲਪੇਟ ਵਿੱਚ ਆਉਣ ਨਾਲ ਬਹੁਤ ਸਾਰੇ ਲੋਕ ਕਰੋਨਾ ਦੇ ਸ਼ਿਕਾਰ ਹੋ ਰਹੇ ਹਨ ਉਥੇ ਹੀ ਹੋਣ ਵਾਲੇ ਹੋਰ ਬਹੁਤ ਸਾਰੇ ਹਾਦਸਿਆਂ ਕਾਰਨ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲਗਾਤਾਰ ਸੋਗਮਈ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਆਵਾਜਾਈ ਲਈ ਬਹੁਤ ਸਾਰੇ ਲੋਕਾਂ ਵੱਲੋਂ ਸੜਕੀ ਆਵਾਜਾਈ ਦੀ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਰੇਲਵੇ ਮਾਰਗ, ਸਮੁੰਦਰੀ ਮਾਰਗ ਅਤੇ ਹਵਾਈ ਆਵਾਜਾਈ ਦੀ ਵਰਤੋਂ ਕੀਤੀ ਜਾਂਦੀ ਹੈ। ਜਿੱਥੇ ਇਹ ਸਫ਼ਰ ਇਨਸਾਨ ਨੂੰ ਜਲਦੀ ਮੰਜਲ ਤੱਕ ਪਹੁੰਚਾ ਦਿੰਦੇ ਹਨ। ਉੱਥੇ ਹੀ ਬਹੁਤ ਸਾਰੇ ਹਾਦਸੇ ਵੀ ਵਾਪਰਨ ਦੀਆਂ ਖ਼ਬਰਾਂ ਆ ਜਾਂਦੀਆਂ ਹਨ। ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਦੇਸ਼ ਦੇ ਹਲਾਤਾਂ ਤੇ ਵੀ ਅਸਰ ਪੈਂਦਾ ਹੈ।
ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਅਜਿਹੇ ਹੋਣ ਵਾਲੇ ਹਾਦਸੇ ਬਹੁਤ ਸਾਰੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੇ ਹਨ। ਹੁਣ ਇਥੇ ਹੋਇਆ ਹਵਾਈ ਹਾਦਸਾ, ਜਿੱਥੇ ਜਹਾਜ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹਾਦਸੇ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿਚ ਉਸ ਸਮੇਂ ਵਾਧਾ ਹੋਇਆ ਜਦੋ ਮੱਧ ਪ੍ਰਦੇਸ਼ ਦੇ ਵਿਚ ਵੀਰਵਾਰ ਰਾਤ 9 ਵਜੇ ਏਅਰਪੋਰਟ ਤੇ ਇਕ ਜਹਾਜ਼ ਤਕਨੀਕੀ ਖਰਾਬੀ ਆ ਜਾਣ ਕਾਰਨ ਲੈਂਡਿੰਗ ਦੌਰਾਨ ਪਲਟ ਕੇ ਹਾਦਸਾਗ੍ਰਸਤ ਹੋ ਗਿਆ।
ਦੱਸਿਆ ਗਿਆ ਹੈ ਕਿ ਲੈਂਡਿੰਗ ਤੋਂ ਪਹਿਲਾਂ ਹੀ ਜਹਾਜ਼ ਦੇ ਇੰਜਣ ਵਿੱਚ ਤਕਨੀਕੀ ਖਰਾਬੀ ਆ ਗਈ ਸੀ ਜਿਸ ਨੂੰ ਸੀਨੀਅਰ ਪਾਇਲਟ ਕੈਪਟਨ ਨੇ ਸਮਝਦਾਰੀ ਵਰਤਦਿਆ ਹੋਇਆ ਨਿਰਧਾਰਤ ਕੀਤੇ ਹੋਏ ਪੁਆਇੰਟ ਤੋਂ 200 ਮੀਟਰ ਪਹਿਲਾਂ ਹੀ ਜਹਾਜ਼ ਨੂੰ ਰਨਵੇ ਉੱਪਰ ਪਾ ਦਿੱਤਾ। ਜਹਾਜ਼ ਨੂੰ ਕੰਟਰੋਲ ਕਰਨ ਲਈ ਉਸਦੀ ਸਪੀਡ ਨੂੰ ਘੱਟ ਕੀਤਾ ਗਿਆ ਜਿਸ ਕਾਰਨ ਜਹਾਜ਼ ਰਨਵੇ ਉਪਰ ਪਲਟ ਗਿਆ। ਦੱਸਿਆ ਗਿਆ ਹੈ ਕਿ ਇਹ ਜਹਾਜ਼ ਅਲੱਗ-ਅਲੱਗ ਸ਼ਹਿਰਾਂ ਵਿੱਚ ਕਰੋਨਾ ਵੈਕਸੀਨ ਦੀ ਦਵਾਈਆਂ ਨੂੰ ਮੁਹਈਆ ਕਰਵਾ ਰਿਹਾ ਸੀ।
ਦੱਸਿਆ ਗਿਆ ਹੈ ਕਿ ਇਸ ਜਹਾਜ਼ ਨੂੰ 100 ਘੰਟੇ ਦੀ ਉਡਾਣ ਭਰਨ ਅਤੇ ਹੋਣ ਵਾਲੀ ਮੁਰੰਮਤ ਤੋਂ ਬਾਅਦ ਹੀ ਇੱਕ ਦੋ ਦਿਨ ਪਹਿਲਾਂ ਹੀ ਉੱਡਣ ਦੇ ਯੋਗ ਕਰਾਰ ਦਿੱਤਾ ਗਿਆ ਸੀ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਪਾਇਲਟ ਅਤੇ ਅਮਲੇ ਦੇ ਹੋਰ ਸਟਾਫ਼ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਸਾਰੇ ਇਲਾਜ ਅਧੀਨ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …