ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿਚ ਵਾਪਰਨ ਵਾਲੇ ਬਹੁਤ ਸਾਰੇ ਹਾਦਸੇ ਅਜਿਹੇ ਹੁੰਦੇ ਹਨ ਜਿਸ ਨਾਲ ਦੇਸ਼ ਦੇ ਹਾਲਾਤਾਂ ਉਪਰ ਗਹਿਰਾ ਅਸਰ ਪੈਂਦਾ ਹੈ । ਜਿੱਥੇ ਇਨਸਾਨ ਵੱਲੋਂ ਸਫ਼ਰ ਕਰਨ ਵਾਸਤੇ ਰੇਲ ਗੱਡੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਕਰਕੇ ਇਨਸਾਨ ਆਪਣੇ ਸਫ਼ਰ ਨੂੰ ਜਲਦੀ ਤਹਿ ਕਰ ਲੈਂਦਾ ਹੈ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦਾ ਹੈ। ਉਥੇ ਹੀ ਸਮਾਨ ਦੀ ਢੋਆ-ਢੁਆਈ ਵਾਸਤੇ ਵੀ ਮਾਲਗੱਡੀ ਦੇ ਰਾਹੀਂ ਹੀ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾਂਦਾ ਹੈ। ਜਿਸ ਸਦਕਾ ਇੱਕ ਤੋਂ ਦੂਜੇ ਸੂਬਿਆਂ ਅਤੇ ਇਕ ਦੇਸ਼ ਤੋਂ ਦੂਜੇ ਦੇਸ਼ ਦੇ ਦਰਮਿਆਨ ਵਪਾਰ ਕੀਤਾ ਜਾਂਦਾ ਹੈ। ਜਿਸ ਨਾਲ ਕਾਰੋਬਾਰ ਵਿਚ ਵਾਧਾ ਹੁੰਦਾ ਹੈ ਅਤੇ ਸਾਰੇ ਸੂਬਿਆਂ ਨੂੰ ਜ਼ਰੂਰਤ ਦੇ ਅਨੁਸਾਰ ਸਮਾਨ ਵੀ ਪਹੁੰਚਦਾ ਕਰ ਦਿੱਤਾ ਜਾਂਦਾ ਹੈ।
ਇਸੇ ਤਰਾਂ ਕਈ ਤਰਾਂ ਦੇ ਰੇਲ ਹਾਦਸੇ ਵਾਪਰ ਜਾਂਦੇ ਹਨ। ਜਿਸ ਨਾਲ ਭਾਰੀ ਨੁਕਸਾਨ ਹੁੰਦਾ ਹੈ। ਹੁਣ ਭਾਰਤ ਵਿਚ ਇਥੇ ਭਿਆਨਕ ਰੇਲ ਹਾਦਸਾ ਵਾਪਰਨ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਉਤਰ ਪ੍ਰਦੇਸ਼ ਵਿਚ ਕਾਨਪੁਰ ਦੇਹਾਤ ਦੇ ਅੰਬੀਆਪੁਰ ਰੇਲਵੇ ਸਟੇਸ਼ਨ ਨੇੜੇ ਮਾਲ ਗੱਡੀ ਤੇ ਪਟੜੀ ਤੋਂ ਉਤਰਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਕਾਰਣ ਰੇਲਵੇ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਹ ਹਾਦਸਾ ਮਾਲ ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਵਾਪਰਿਆ ਹੈ ਜਦੋਂ ਚਾਲਕ ਵੱਲੋਂ ਅਚਾਨਕ ਹੀ ਬਰੇਕ ਲਗਾ ਦਿੱਤੀ ਗਈ।
ਜਿੱਥੇ ਤੇਜ਼ੀ ਨਾਲ ਬ੍ਰੇਕ ਲਗਾਈ ਗਈ ਉਥੇ ਹੀ 100 ਮੀਟਰ ਤੱਕ ਟ੍ਰੈਕ ਉਖੜ ਗਿਆ ਹੈ। ਵਾਪਰੇ ਇਸ ਹਾਦਸੇ ਕਾਰਨ ਮਾਲ ਗੱਡੀ ਦੀਆਂ 3 ਬੋਗੀਆਂ ਨੇੜਿਓਂ ਲੰਘਦੀ ਦਿੱਲੀ ਹਾਵੜਾ ਰੇਲਵੇ ਲਾਈਨ ਉੱਪਰ ਜਾ ਕੇ ਪਲਟ ਗਈਆਂ। ਜਿਸ ਕਾਰਨ ਲਾਈਨ ਦੀ ਪੱਟੜੀ ਬੰਦ ਹੋਣ ਕਾਰਨ ਰੇਲਵੇ ਆਵਾਜਾਈ ਠੱਪ ਹੋ ਗਈ ਹੈ। ਉਥੇ ਹੀ ਇਸ ਮਾਲ ਗੱਡੀ ਦੀਆਂ ਪੰਜ ਬੋਗੀਆਂ ਦੂਜੇ ਪਾਸੇ ਤਲਾਬ ਵਿੱਚ ਜਾ ਕੇ ਡਿੱਗ ਗਈਆਂ ਹਨ। ਵਾਪਰੇ ਇਸ ਹਾਦਸੇ ਕਾਰਨ ਦਿੱਲੀ ਹਾਵੜਾ ਅੱਪ ਤੇ ਡਾਉਨ ਲਾਈਨ ਤੇ ਰੇਲਵੇ ਦੀ ਆਵਾਜਾਈ ਨੂੰ ਬੰਦ ਕੀਤਾ ਗਿਆ ਹੈ।
ਵਾਪਰੀ ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਕੰਟਰੋਲ ਰੂਮ ਨੂੰ ਗੱਡੀ ਦੇ ਚਾਲਕ ਅਤੇ ਗਾਰਡ ਵੱਲੋਂ ਦਿੱਤੀ ਗਈ ਹੈ। ਜਿਸ ਤੋਂ ਬਾਅਦ ਇਸ ਰੂਟ ਤੇ ਆਉਣ ਵਾਲੀ ਆਵਾਜਾਈ ਨੂੰ ਬੰਦ ਕੀਤਾ ਗਿਆ। ਓਥੇ ਹੀ ਰੇਲਵੇ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਤੇ ਰੇਲਵੇ ਟਰੈਕ ਨੂੰ ਠੀਕ ਕਰਵਾਇਆ ਜਾ ਰਿਹਾ ਹੈ। ਜਿਸ ਸਦਕਾ ਮੁੜ ਤੋਂ ਰੇਲਵੇ ਆਵਾਜਾਈ ਨੂੰ ਬਹਾਲ ਕੀਤਾ ਜਾ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …