ਆਈ ਤਾਜਾ ਵੱਡੀ ਖਬਰ
ਕੁਦਰਤੀ ਤੂਫਾਨ ਜਾਂ ਕੁਦਰਤੀ ਆਫ਼ਤਾਂ ਅਜਿਹੀਆ ਘਟਨਾਵਾਂ ਹਨ ਜਿਨ੍ਹਾਂ ਦੇ ਕਾਰਨ ਜਾਨੀ ਅਤੇ ਮਾਲੀ ਦੋਨਾਂ ਧਿਰਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਪਰ ਜੇਕਰ ਇਨ੍ਹਾਂ ਆਫ਼ਤਾਂ ਦੇ ਬਾਰੇ ਪਹਿਲਾਂ ਲੱਗ ਜਾਵੇ ਤਾਂ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਸਕਦੀਆਂ ਹਨ। ਜਿਸਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਸੰਭਾਵਨਾ ਦੇ ਆਧਾਰ ਤੇ ਦਿਤੀ ਜਾਂਦੀ ਹੈ। ਇਸੇ ਤਰ੍ਹਾਂ ਮੌਸਮ ਨਾਲ ਸੰਬੰਧਿਤ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਤੁਸੀਂ ਵੀ ਇਸ ਖਬਰ ਨੂੰ ਸੁਣ ਕੇ ਹੈਰਾਨ ਰਹਿ ਜਾਓਗੇ।
ਦਰਅਸਲ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੇਸ਼ ਵਿਚ ਚੱਕਰਵਾਤੀ ਤੁਫਾਨ ਭਾਵ ਤ੍ਰਿਕੌਣੇ ਤੁਫਾਨ ਨਾਲ ਨਜਿੱਠਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਜਿਨ੍ਹਾਂ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਇੱਕ ਬੈਠਕ ਕੀਤੀ ਜਾ ਰਹੀ ਹੈ। ਇਹ ਬੈਠਕ ਕਾਫ਼ੀ ਅਹਿਮ ਰਹੇਗੀ। ਕਿਉਂਕਿ ਜਾਣਕਾਰੀ ਦੇ ਅਨੁਸਾਰ ਇਸ ਬੈਠਕ ਦਾ ਵਿਸ਼ੇਸ਼ ਮੁੱਦਾ ਚੱਕਰਵਾਤ ਤੂਫ਼ਾਨ ਨਾਲ ਸਬੰਧਤ ਰਹੇਗਾ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਦੀ ਨਿਗਰਾਨੀ ਹੇਠ ਹੋਣ ਵਾਲੀ ਬੈਠਕ ਦੇ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਉਚ ਅਧਿਕਾਰੀ ਮੌਜੂਦ ਰਹਿਣਗੇ।
ਦਰਾਸਲ ਭਾਰਤ ਮੌਸਮ ਵਿਭਾਗ ਮਹਿਕਮੇ ਦੇ ਵੱਲੋਂ ਬੀਤੇ ਦਿਨੀਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਅਰਬ ਸਾਗਰ ਵਿੱਚ ਬਣੇ ਦਬਾਅ ਖੇਤਰ ਵਿਚ ਭਿਆਨਕ ਚੱਕਰਵਾਤ ਤਫਾਨ ਆ ਸਕਦਾ ਹੈ ਜਿਸ ਤੋਂ ਬਾਅਦ ਇਹ ਇੱਕ ਦਿਨ ਬਾਅਦ ਗੁਜਰਾਤ ਨੂੰ ਤੱਤ ਨੂੰ ਪਾਰ ਕਰਨ ਦੀ ਸੰਭਾਵਨਾ ਰੱਖਦਾ ਹੈ। ਵਿਭਾਗ ਦੇ ਵੱਲੋਂ ਇਸ ਤੂਫਾਨ ਨੂੰ ਤੌਕਤੇ ਦਾ ਨਾਂ ਦਿੱਤਾ ਗਿਆ ਹੈ। ਆਈ. ਐਮ. ਡੀ. ਦੇਖ ਚਕਰਵਾਤ ਚਿਤਾਵਨੀ ਮਹਿਕਮੇ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਭਾਰੀ ਤੂਫਾਨ 16 ਮਈ ਤੋਂ ਲੈ ਕੇ 19 ਮਈ ਦੇ ਦਰਮਿਆਨ ਆਉਣ ਦੀ ਸੰਭਾਵਨਾ ਹੈ।
ਜੇਕਰ ਇਸ ਤੂਫਾਨ ਦੀ ਰਫ਼ਤਾਰ ਦੀ ਗੱਲ ਕੀਤੀ ਜਾਵੇ ਤਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤੂਫਾਨ ਤਕਰੀਬਨ 150-160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹੋਣ ਵਾਲੀਆਂ ਹਵਾਵਾਂ ਨਾਲ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਹਵਾਵਾਂ ਦੀ ਰਫ਼ਤਾਰ 175 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ। ਜਿਸ ਕਾਰਨ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਤੋਂ ਚੌਕਸ ਰਹਿਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਅਤੇ ਬਚਾਅ ਲਈ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …